ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home ਵਿਚਾਰ ਲੇਖ ਤੰਬਾਕੂ ਜਿਹੇ ਨ...

    ਤੰਬਾਕੂ ਜਿਹੇ ਨਸ਼ਿਆਂ ਦੀ ਦਲਦਲ ‘ਚੋਂ ਨੌਜਵਾਨ ਪੀੜੀ ਨੂੰ ਬਚਾਉਣਾ ਜ਼ਰੂਰੀ

    Protect, YoungGeneration, Tobacco, Addiction, Important

    ਪ੍ਰਮੋਦ ਧੀਰ

    ਤੰਬਾਕੂ ‘ਤੇ ਹੋਰ ਸਾਰੇ ਤਰਾਂ ਦੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਤੰਬਾਕੂ ਤੋਂ ਬਚਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜ਼ੋਰਾਂ ਤੇ ਹੈ ਤੇ ਸਮੁੱਚੇ ਵਿਸ਼ਵ ਵਿੱਚ 31 ਮਈ 2019 ਨੂੰ ਵਰਲਡ ਨੋ ਤੰਬਾਕੂ ਡੇ ਮਨਾਇਆ ਜਾ ਰਿਹਾ ਹੈ। ਸਕੂਲਾਂ ਕਾਲਜਾਂ ਵਿੱਚ ਤੰਬਾਕੂ ਦੇ ਨੁਕਸਾਨਾਂ ਆਦਿ ਬਾਰੇ, ਤੰਬਾਕੂ ਵੇਚਨ ਵਾਲਿਆਂ ਨੂੰ ਸਜਾ ਆਦਿ ਬਾਰੇ ਜਾਗਰੂਕਤਾ ਅਭਿਆਨ, ਪੋਸਟਰ, ਭਾਸ਼ਨ, ਨੁੱਕੜ ਨਾਟਕ, ਪੇਂਟਿੰਗ ਮੁਕਾਬਲੇ ਆਦਿ ਕਰਵਾ ਕੇ ਵਿਦਿਆਰਥੀਆਂ ਨੂੰ ਤੰਬਾਕੂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਕਿ ਸਿੱਖਿਆ ਵਿਭਾਗ ਦਾ ਇੱਕ ਸ਼ਲਾਘਾ ਯੋਗ ਕਦਮ ਹੈ।  ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁਦੇ ਹਨ ਅੱਜ ਤੰਬਾਕੂ ਆਦਿ ਨਸ਼ਾਖੋਰੀ ਦੇ ਵਧਦੇ ਰੁਝਾਨ ਵੱਲ ਨਿਗਾਹ ਮਾਰੀ ਜਾਵੇ ਤਾਂ ਨੌਜਵਾਨ ਨਸ਼ਾਖੋਰੀ ਦੀ ਭਿਆਨਕ ਬੁਰਾਈ ਤੋਂ ਗ੍ਰਸਤ ਹਨ। ਪੁਰਾਣੀਆਂ ਕਹਾਣੀਆਂ ਅਨੁਸਾਰ ਨਸ਼ੇ ਸ਼ੈਤਾਨ ਦੀ ਦੇਣ ਹਨ। ਤੰਬਾਕੂ ਤੋਂ ਇਲਾਵਾ ਸ਼ਰਾਬ,ਬੀਅਰ, ਚਿੱਟੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਅੱਜ ਦੀ ਜਵਾਨੀ ਜਿਵੇਂ ਕਿਵਂੇ ਕਹਿ ਲਵੋ ਤੰਬਾਕੂ ਦੀ ਲਪੇਟ ਵਿੱਚ ਆ ਰਹੀ ਹੈ। ਇਸ ਤੰਬਾਕੂ ਦੀ ਵਿੱਕਰੀ ਪੂਰੇ ਭਾਰਤ ਵਿੱਚ ਜ਼ੋਰਾਂ ਤੇ ਹੋ ਰਹੀ ਹੈ। ਤੰਬਾਕੂ ਦੀ ਹਰ ਵਸਤੂ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਸਿਹਤ ਲਈ ਹਾਨੀਕਾਰਕ ਹੈ ਫਿਰ ਵੀ ਲੋਕ ਇਸ ਦਾ ਸੇਵਨ ਕਰਦੇ ਹਨ। ਇਸ ਤੰਬਾਕੂ ਤੇ ਚਿੱਟੇ ਨੇ ਕਈ ਮਾਵਾਂ ਤੋਂ ਪੁੱਤ ਖੋ ਲਏ ਹਨ। ਬੜਾ ਦੁੱਖ ਹੁੰਦਾ ਹੈ ਸੁਣ ਕੇ ਕਿ ਅੱਜ ਕੱਲ ਕਈ ਕੁੜੀਆਂ ਵੀ ਤੰਬਾਕੂ ਦੀਆਂ ਆਦੀ ਬਣ ਚੁੱਕੀਆਂ ਹਨ। ਪੁਰਾਣਿਆਂ ਸਮਿਆਂ ਵਿੱਚ ਕੋਈ ਬੇਈਮਾਨ ਆਦਮੀ ਆਪਣੇ ਵਿਰੋਧੀ ਨੂੰ ਕਮਜ਼ੋਰ ਕਰਨ ਲਈ ਉਸ ਦੇ ਬੱਚਿਆਂ ਨੂੰ ਧੋਖੇ ਨਾਲ ਅਫੀਮ ਦੇ ਕੇ ਅਮਲੀ ਬਣਾ ਕੇ ਵੈਰ ਕਮਾਉਂਦਾ ਸੀ ਅੱਜ ਕੱਲ ਦੀ ਨੌਜਵਾਨ ਪੀੜੀ ਖੁਦ ਹੀ ਮਾੜੀ ਸੰਗਤ ਸਦਕਾ ਨਸ਼ਿਆਂ ਦੀ ਆਦਿ ਬਣਦੀ ਜਾ ਰਹੀ ਹੈ। ਕਈ ਤਾਂ ਤੰਬਾਕੂ, ਚਿੱਟਾ,ਮਹਿੰਗੀ ਸ਼ਰਾਬ, ਨਸ਼ੇ ਦੀਆਂ ਦਵਾਈਆਂ,ਚਰਸ, ਹੈਰੋਇਨ, ਸਿਗਰਟਾਂ ਆਦਿ ਨਾਲ ਨਸ਼ੇ ਕਰਨਾ ਆਪਣਾ ਉੱਚਾ ਸਟੇਟਸ ਮੰਨਣ ਲੱਗ ਪਏ ਹਨ।

    ਮੇਰੇ ਦੇਸ਼ ਦੇ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਅਪੀਲ ਹੈ ਕਿ ਸੰਭਲ ਜਾਓ ਇਸ ਨਾਲ ਨਸ਼ਾ ਵੇਚਣ ਵਾਲਿਆਂ ਦਾ ਨਸ਼ਾ ਵਿਕਾਉਣ ਵਾਲਿਆਂ ਦਾ ਤੇ ਸਮੇਂ ਦੇ ਹਾਕਮਾਂ ਦਾ ਕੋਈ ਨੁਕਸਾਨ ਨਹੀਂ । ਸਗੋਂ ਪੂਰਾ ਨੁਕਸਾਨ ਤੁਹਾਡਾ ਅਤੇ ਤੁਹਾਡੇ ਪ੍ਰੀਵਾਰ ਦਾ ਹੈ। ਨਸ਼ਾ ਤੁਹਾਡੀ ਪ੍ਰਾਪਰਟੀ ਵਿਕਾ ਦਿੰਦਾ ਹੈ । ਤੁਹਾਡੀ ਜਿੰਦਗੀ ਖਰਾਬ ਕਰਦਾ ਹੈ ਤੇ ਨਾਲ ਨਾਲ ਤੁਹਾਡੀ ਬਣੀ ਬਣਾਈ ਇੱਜਤ ਵੀ ਮਿੱਟੀ ਵਿੱਚ ਮਿਲਾ ਦਿੰਦਾ ਹੈ ‘ਤੇ ਫਿਰ ਇੱਕ ਐਸਾ ਦਿਨ ਆ ਜਾਂਦਾ ਹੈ ਕਿ ਇਹੀ ਨਸ਼ਾ ਬੰਦੇ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਦਾ ਹੈ। ਭਾਰਤ ਦੇ ਗੁਜਰਾਤ ਰਾਜ ਵਾਂਗ ਸਾਰੇ ਰਾਜਾਂ ਵਿੱਚ ਸ਼ਰਾਬ, ਚਿੱਟਾ ਆਦਿ ਨਸ਼ੇ ਬੰਦ ਹੋਣੇ ਚਾਹੀਦੇ ਹਨ। ਸਰਕਾਰ ਨੂੰ ਤੰਬਾਕੂ ਬਣਾਉਣ ਵਾਲੀਆਂ ਫੈਕਟਰੀਆਂ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਇਸ ਦੀ ਵਿਕਰੀ ‘ਤੇ ਮੁਕੰਮਲ ਰੋਕ ਲਗਾਉਣੀ ਚਾਹੀਦੀ ਹੈ। ਸਾਡੀ ਜੀਵਨਸ਼ੈਲੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ‘ਚ ਹੀ ਕੁਝ ਅਜਿਹੀਆਂ ਕਮੀਆਂ ਹਨ, ਜੋ ਉਨਾਂ ‘ਚ ਨਸ਼ਾਖੋਰੀ ਦੇ ਰੁਝਾਨ ਵਧਣ ਦੀ ਵਜਾ ਬਣ ਰਹੀਆਂ ਹਨ। ਜਿਵੇਂ ਸਾਡੇ ਸਮਾਜ ‘ਚ ਪ੍ਰਹੁਣਿਆਂ ਦਾ ਆਦਰ ਸਤਿਕਾਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਪ੍ਰਹੁਣਿਆਂ ਦੀ ਸਭ ਤੋਂ ਵੱਡੀ ਸੇਵਾ ਸ਼ਰਾਬ ਆਦਿ ਪਿਆਉਣ ਨੂੰ ਮੰਨਦੇ ਹਨ। ਘਰ ਵਿੱਚ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤਾਂ ਵੀ ਸ਼ਰਾਬ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਹੌਲੀ-ਹੌਲੀ ਬੱਚੇ ਦੇ ਦਿਮਾਗ ‘ਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਸ਼ਰਾਬ ਖਾਸ ਰਿਸ਼ਤੇਦਾਰਾਂ ਦੀ ਸੇਵਾ ਲਈ ਹੀ ਵਰਤੀ ਜਾਣ ਕਰਕੇ ਖਾਸ ਚੀਜ ਹੈ ਤੇ ਉਹ ਸ਼ਰਾਬ ਪੀਣ ਦੀ ਇੱਛਾ ਤੇ ਆਦਤ ਪਾਲ ਲੈਂਦੇ ਹਨ ਜਾਂ ਕਈ ਲੋਕ ਮਜਾਕ ‘ਚ ਹੀ ਬੱਚਿਆਂ ਨੂੰ ਤੰਬਾਕੂ ‘ਤੇ ਸ਼ਰਾਬ ਆਦਿ ਦਾ ਨਸ਼ਾ ਕਰਵਾ ਦਿੰਦੇ ਹਨ ਤੇ ਇਹ ਮਜ਼ਾਕ ਹੌਲੀ-ਹੌਲੀ ਬੱਚੇ ਦਾ ਸ਼ੌਂਕ ਤੇ ਆਦਤ ਬਣ ਜਾਂਦਾ ਹੈ ।

    ਬੱਚੇ ਨਸ਼ਾ ਕਰਨਾ ਘਰੋਂ ਹੀ ਸਿੱਖ ਜਾਂਦੇ ਹਨ ਜੋ ਕਿ ਸਮਾਜ ਲਈ ਬਹੁਤ ਹੀ ਨੁਕਸਾਨਦੇਹ ਹੈ। ਜਿਸਦਾ ਨਤੀਜਾ ਅੱਜ ਅਸੀਂ ਅਜੋਕੇ ਸਮਾਜ ਵਿੱਚ ਭਲੀ ਭਾਂਤ ਦੇਖ ਸਕਦੇ ਹਾਂ। ਦਿੱਲੀ ਦੇ ਏਮਜ਼ ਹਸਪਤਾਲ ਦੇ ਇਕ ਐਨ.ਜੀ.ਓ ‘ਸੋਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼’ ਦੇ ਸਹਿਯੋਗ ਨਾਲ ਪੰਜਾਬ ਵਿੱਚ ਨਸ਼ਿਆਂ ਬਾਰੇ ਇਕ ਸਰਵੇਖਣ ਕਰਵਾਇਆ ਜਿਸ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਸਾਲ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਕਦੇ ਹਨ। ਪ੍ਰਮੁੱਖ ਉੁਦਯੋਗਿਕ ਦੇਸ਼ਾਂ ਦੇ ਆਰਥਕ ਸਹਿਯੋਗ ਅਤੇ ਵਿਕਾਸ ਸੰਗਠਨ ਦੀ ਰੀਪੋਰਟ ਅਨੁਸਾਰ ਦੁਨੀਆਂ ਵਿੱਚ ਟੀ.ਬੀ, ਹਿੰਸਾ ਅਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਮੌਤਾਂ ਤੰਬਾਕੂ ‘ਤੇ ਸ਼ਰਾਬ ਕਰਕੇ ਹੁੰਦੀਆਂ ਹਨ, ਦੁਨੀਆਂ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿੱਚ ਸ਼ਰਾਬ 5ਵਾਂ ਸਭ ਤੋਂ ਵੱਡਾ ਕਾਰਨ ਹੈ, ਸੰਨ 2000 ਤੋਂ ਬਾਅਦ ਪੂਰੀ ਦੁਨੀਆਂ ਵਿੱਚ ਮੁੰਡਿਆਂ-ਕੁੜੀਆਂ ਵਿੱਚ ਤੰਬਾਕੂ ‘ਤੇ ਸ਼ਰਾਬ ਪੀਣ ਦਾ ਰੁਝਾਨ ਜ਼ਿਆਦਾ ਵਧਿਆ ਹੈ।

    ਨਸ਼ਿਆਂ ਕਰਕੇ ਲੱਖਾਂ ਘਰ ਉੱਜੜ ਗਏ, ਨਸ਼ੱਈਆਂ ਨੇ ਪਤਨੀਆਂ ਅਤੇ ਮਾਪਿਆਂ ਦੇ ਕਤਲ ਕਰ ਦਿੱਤੇ ,ਨਸ਼ਿਆਂ ਕਾਰਨ ਬਹੁਤੇ ਲੜਕੇ ਗ੍ਰਿਹਸਥ ਜੀਵਨ ਦੇ ਕਾਬਲ ਨਹੀਂ ਰਹੇ, ਤਲਾਕ ਹੋ ਰਹੇ ਹਨ,ਬਹੁਤੀਆਂ ਲੜਾਈਆਂ,ਬਲਾਤਕਾਰ ਅਤੇ ਹਾਦਸੇ ਨਸ਼ਿਆਂ ਕਰਕੇ ਹੀ ਹੁੰਦੇ ਹਨ। ਕਿੰਨੇ ਹੀ ਲੋਕ ਨੌਜਵਾਨ ਪੀੜ੍ਹੀ ਅਤੇ ਸੂਬੇ ਤੇ ਦੇਸ਼ ਦਾ ਭਵਿੱਖ ਬਚਾਉਣ ਲਈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢ ਕੇ ਮੁੜ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਤੇ ਆਪਣੀਆਂ ਪਰਿਵਾਰਕ ਤੇ ਸਮਾਜਿਕ ਜ਼ਿਮੇਵਾਰੀਆਂ ਨੂੰ ਨਿਭਾਉਣਯੋਗ ਬਣਾਉਣ ਲਈ ਯਤਨਸ਼ੀਲ ਹਨ। ਸਮਾਜ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖਾਸ ਧਿਆਨ ਰੱਖਣ, ਉਨਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨਾਂ ਦੇ ਦੋਸਤਾਂ ਮਿੱਤਰਾਂ ਬਾਰੇ ਚੰਗੀ ਤਰਾਂ ਜਾਣਕਾਰੀ ਰੱਖਣ, ਹੋਸਟਲਾਂ ਵਿੱਚ ਰਹਿੰਦੇ ਲੜਕੇ ਲੜਕੀਆਂ ਦੀ ਨਿਗਰਾਨੀ ਹੋਵੇ, ਖੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ, ਬੱਚਿਆਂ ਦੇ ਖਰਚੇ ਬਾਰੇ ਜਾਣਕਾਰੀ ਰੱਖਣ। ਨਸ਼ਿਆਂ ਦੇ ਹੜ੍ਹ ਨੂੰ ਰੋਕਣ ਲਈ ਸਾਨੂੰ ਆਪਣੇ ਪੱਧਰ ‘ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ ਸਰਕਾਰਾਂ ਤੇ ਡਾਕਟਰੀ ਇਲਾਜ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਆਓ ਅੱਜ ਤੋ ਹੀ ਇਸ ਕੰਮ ਦੀ ਸੁਰੂਆਤ ਕਰੀਏ ਨੇਕ ਕੰਮ ਵਿੱਚ ਦੇਰੀ ਕਿÀਂ।ਆਓ ਅੱਜ ਵਰਲਡ ਨੋ ਤੰਬਾਕੂ ਡੇ ਤੇ ਵਾਅਦਾ ਕਰੀਏ ਕਿ ਅਸੀਂ ਖੁਦ ਤਾਂ ਤੰਬਾਕੂ ਤੋਂ ਬਚਾਂਗੇ ਹੀ ਨਾਲ ਹੀ ਆਉਣ ਵਾਲੀ ਪੀੜ੍ਹੀ ਤੇ ਹੋਰਾਂ ਨੂੰ ਵੀ ਇਸ ਤੋਂ ਬਚਾਉਣ ਤੇ ਯਤਨ ਕਰਾਂਗੇ।

    ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here