(ਸੱਚ ਕਹੂੰ ਨਿਊਜ) ਪਟਿਆਲਾ। ਪ੍ਰੋ. ਹਰਵਿੰਦਰ ਕੌਰ ਵੱਲੋਂ ਅੱਜ ਡੀਨ ਵਿਦਿਆਰਥੀ ਭਲਾਈ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਉਨ੍ਹਾਂ ਨੂੰ ਪ੍ਰੋ. ਅਨੁਪਮਾ ਦੇ ਡੀਨ ਵਜੋਂ ਅਹੁਦੇ ਦੀ ਮਿਆਦ ਪੂਰੀ ਹੋਣ ਉਪਰੰਤ ਇਸ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਹੈ। (Punjabi University Patiala) ਉਨ੍ਹਾਂ ਵੱਲੋਂ ਰਸਮੀ ਰੂਪ ਵਿੱਚ ਇਸ ਅਹੁਦੇ ਨੂੰ ਸੰਭਾਲਣ ਸਮੇਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵਿਸੇਸ ਤੌਰ ਉੱਤੇ ਪਹੁੰਚੇ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਅਸੋਕ ਕੁਮਾਰ ਤਿਵਾੜੀ, ਪ੍ਰੋਫੈਸਰ ਇੰਚਾਰਜ ਵਿੱਤ ਡਾ. ਪ੍ਰਮੋਦ ਅੱਗਰਵਾਲ, ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਅਤੇ ਸਾਬਕਾ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੁਪਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
1992 ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹਨ ( (Punjabi University Patiala))
ਜ਼ਿਕਰਯੋਗ ਹੈ ਕਿ ਪ੍ਰੋ. ਹਰਵਿੰਦਰ ਕੌਰ ਅਰਥ ਵਿਗਿਆਨ ਦੇ ਪ੍ਰੋਫੈਸਰ ਹਨ ਅਤੇ ਮੌਜੂਦਾ ਸਮੇਂ ਸਮਾਜਿਕ ਵਿਗਿਆਨ ਫੈਕਲਟੀ ਦੇ ਡੀਨ ਵਜੋਂ ਵੀ ਕਾਰਜਸੀਲ ਹਨ। ਉਹ 1992 ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹਨ। ਖੋਜ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਔਰਤ ਨੂੰ ਕੇਂਦਰ ਵਿੱਚ ਰੱਖ ਕੇ ਵੱਖ-ਵੱਖ ਖੋਜ ਕਾਰਜ ਸੰਪੰਨ ਕੀਤੇ ਗਏ ਹਨ। Punjabi University Patiala
ਇਹ ਵੀ ਪੜ੍ਹੋ : ਬਠਿੰਡਾ ’ਚ 40 ਡਿਗਰੀ ’ਤੇ ਪੁੱਜਿਆ ਪਾਰਾ, ਗਰਮੀ ’ਚ ਮੱਦਦ ਕਰੇਗੀ ਸੰਸਥਾ ‘ਸਹਾਰਾ’
ਉਨ੍ਹਾਂ ਅਧੀਨ ਹੁਣ ਤੱਕ ਨੌ ਵਿਦਿਆਰਥੀ ਪੀ-ਐੱਚ.ਡੀ. ਕਰ ਚੁੱਕੇ ਹਨ ਅਤੇ ਚਾਰ ਵਿਦਿਆਰਥੀ ਐੱਮ.ਫਿਲ ਕਰ ਚੁੱਕੇ ਹਨ। ਉਹ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿੱਚ ਸ਼ਿਰਕਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਕੈਨੇਡਾ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਵੀ ਸਾਮਿਲ ਹੈ। ਉਹ ਨੈਸਨਲ ਐਜੂਕੇਸਨ ਐਜੂਕੇਸਨ ਪਲੈਨਿੰਗ ਐਡਮਿਨਿਸਟ੍ਰੇਸਨ ਵਿੱਚ ਵੀ ਪੰਜਾਬ ਨਾਲ਼ ਸੰਬੰਧਤ ਇੱਕ ਅਹਿਮ ਪ੍ਰੋਜੈਕਟ ਕਰ ਚੁੱਕੇ ਹਨ।