ਪ੍ਰਿਅੰਕਾ ਨੇ ਜੱਜ ਬਣ ਕੇ ਸ਼ਹਿਰ ਦਾ ਨਾਂਅ ਮਾਣ ਨਾਲ ਉੱਚਾ ਕੀਤਾ : ਪ੍ਰਧਾਨ
ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੀ ਪ੍ਰਿਅੰਕਾ ਨੇ ਜੂਡੀਸੀਅਲ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ। ਉੱਥੇ ਉਸ ਨੇ ਆਪਣੇ ਪਰਿਵਾਰ ਸਮੇਤ ਆਪਣੇ ਸ਼ਹਿਰ ਸੁਨਾਮ ਦਾ ਸਿਰ ਮਾਣ ਨਾਲ ਉੱਚਾ ਹੈ ਜਿਸ ਤੋਂ ਬਾਅਦ ਪ੍ਰਿਅੰਕਾ ਦੇ ਪਰਿਵਾਰ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਸ਼ਹਿਰ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪ੍ਰਿਅੰਕਾ ਨੂੰ ਸਨਮਾਨਿਤ ਕੀਤਾ ਜਾ ਰਿਹਾ। ਅੱਜ ਸਪੇਅਰ ਪਾਰਟਸ ਡੀਲਰ ਐਸੋਸੀਏਸ਼ਨ ਸੁਨਾਮ ਵੱਲੋਂ ਪ੍ਰਿਅੰਕਾ ਨੂੰ ਸਨਮਾਨਿਤ ਕੀਤਾ। (Sunam News)
ਇਹ ਵੀ ਪੜ੍ਹੋ : 128 ਸਾਲਾਂ ਬਾਅਦ ਓਲੰਪਿਕ ‘ਚ ਕ੍ਰਿਕਟ ਦੀ ਐਂਟਰੀ, ਖੇਡੇ ਜਾਣਗੇ ਟੀ-20 ਮੁਕਾਬਲੇ
ਇਸ ਮੌਕੇ ਪ੍ਰਧਾਨ ਰਾਜੇਸ ਬਿੱਟੂ ਨੇ ਕਿਹਾ ਕਿ ਸ਼ਹਿਰ ਦੇ ਇੱਕ ਸਧਾਰਨ ਪਰਿਵਾਰ ਦੀ ਨੂੰਹ ਨੇ ਇਹ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ ਅਤੇ ਉਸਨੇ ਉਹਨਾਂ ਦੇ ਪਰਿਵਾਰ ਸਮੇਤ ਪੂਰੇ ਸ਼ਹਿਰ ਸੁਨਾਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਉਨ੍ਹਾਂ ਕਿਹਾ ਕਿ ਇਸ ਵਿੱਚ ਪ੍ਰਿਅੰਕਾ ਦੇ ਸਹੁਰਾ ਪਰਿਵਾਰ ਵੱਲੋਂ ਪੜ੍ਹਾਈ ਦੇ ਵਿੱਚ ਦਿੱਤੇ ਗਏ ਸਹਿਯੋਗ ਸਦਕਾ ਹੀ ਇਹ ਸਫਲਤਾ ਪ੍ਰਾਪਤ ਹੋਈ ਹੈ। ਜਿਸ ਲਈ ਉਹ ਪ੍ਰਿਅੰਕਾ ਸਮੇਤ ਪੂਰੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹਨ। Sunam News
ਉਹਨਾਂ ਕਿਹਾ ਕਿ ਧੀਆਂ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਅੱਜ ਕੱਲ ਤਾਂ ਧੀਆਂ ਵੱਡੇ-ਵੱਡੇ ਅਹੁਦਿਆਂ ਤੇ ਜਾ ਰਹੀਆਂ ਹਨ ਇਸ ਲਈ ਸਾਨੂੰ ਆਪਣੀਆਂ ਨੂਹਾਂ ਧੀਆਂ ਦਾ ਪੜ੍ਹਾਈ ਵਿੱਚ ਸਾਥ ਦਿੰਦੇ ਹੋਏ ਉਹਨਾਂ ਨੂੰ ਅੱਗੇ ਵਧਣ ਦੇ ਮੌਕਿਆਂ ਵਿੱਚ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨੂਹਾਂ ਧੀਆਂ ਵੱਡੇ-ਵੱਡੇ ਅਹੁਦਿਆਂ ਨੂੰ ਹਾਸਲ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਉੱਚਾ ਕਰਨ। ਇਸ ਮੌਕੇ ਪ੍ਰਧਾਨ ਰਾਜੇਸ਼ ਬਿੱਟੂ, ਸੈਕਟਰੀ ਮਹੇਸ਼ਇੰਦਰ ਮਿੰਟੂ, ਖਜਾਨਚੀ ਰਮੇਸ਼ ਲੱਕੀ, ਨਰੇਸ਼ ਭੋਲਾ ਕੁਲਾਰਾਂ ਵਾਲੇ, ਰਾਜੀਵ ਕੁਮਾਰ, ਵਿਨੋਦ ਕੁਮਾਰ, ਤਲਵਿੰਦਰ ਮਿੰਟੂ, ਸਿਸ਼ਨ ਕੁਮਾਰ, ਬਘੀਰਥ ਲਾਲ, ਰਿੰਪੀ ਅਗਰਵਾਲ, ਵਿਸੂ ਕਾਸਲ, ਗੁਰਮੀਤ ਸਿੰਘ, ਹਾਜ਼ਰ ਸਨ।