ਸਰਸਾ (ਸੁਨੀਲ ਵਰਮਾ)। ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਤੇ ਫਾਇਰ ਬ੍ਰਾਂਡ ਨੇਤਾ ਪ੍ਰਿਯੰਕਾ ਗਾਂਧੀ ਚੋਣ ਪ੍ਰਚਾਰ ਦੇ ਆਖਰੀ ਦਿਨ ਵੀਰਵਾਰ ਨੂੰ ਸਰਸਾ ਪਹੁੰਚੀ। ਇੱਥੇ ਉਨ੍ਹਾਂ ਇੰਡੀਆ ਗਠਜੋੜ ਦੀ ਕਾਂਗਰਸ ਉਮੀਦਵਾਰ ਕੁਮਾਰੀ ਸ਼ੈਲਜਾ ਲਈ ਰੋਡ ਸ਼ੋਅ ’ਚ ਹਿੱਸਾ ਲਿਆ। ਕਰੀਬ ਇੱਕ ਘੰਟਾ 10 ਮਿੰਟ ਤੱਕ ਕੜਕਦੀ ਧੁੱਪ ’ਚ ਪ੍ਰਿਯੰਕਾ ਗਾਂਧੀ ਲਗਾਤਾਰ ਲੋਕਾਂ ਦਾ ਸਵਾਗਤ ਕਬੂਲਦੇ ਹੋਏ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਦੀ ਚੋਣ ਨੂੰ ਹੋਰ ਮਜ਼ੂਤੀ ਦੇਣ ਦਾ ਯਤਨ ਕਰਦੇ ਰਹੇ। (Sirsa News)
ਰੋਡ ਸ਼ੋਅ ਦੀ ਸ਼ੁਰੂਆਤ ਸ਼ਿਆਮ ਬਗੀਚੀ ਅਨਾਜ ਮੰਡੀ ਤੋਂ ਹੋਈ। ਇਸ ਤੋਂ ਬਾਅਦ ਜਨਤਾ ਭਵਨ, ਜਗਦੇਵ ਸਿੰਘ ਚੌਂਕ, ਸੁਭਾਸ਼ ਚੌਂਕ, ਭਗਤ ਸਿੰਘ ਚੌਂਕ, ਪਰਸ਼ੂਰਾਮ ਚੌਂਕ, ਅੰਬੇਡਕਰ ਚੌਂਕ ਤੱਕ ਰੋਡ ਸ਼ੋਅ ਚੱਲਿਆ। ਰੋਡ ਸ਼ੋਅ ਦੌਰਾਨ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਣ ਨਾਲ ਸਰਸਾ ਸ਼ਹਿਰ ਦੀਆਂ ਸੜਕਾਂ ਜਾਮ ਹੋ ਗਈਆਂ। ਤੇਜ਼ ਧੁੱਪ ਤੇ ਗਰਮੀ ਦੇ ਬਾਵਜ਼ਦ ਰੋਡ ਸ਼ੋਅ ਦੀ ਰਫ਼ਤਾਰ ਹੌਲੀ ਸੀ ਅਤੇ ਜੋਸ਼ ਨਾਲ ਭਰੇ ਹੋਏ ਲੋਕ ਅੱਗੇ ਵੀ ਨਹੀਂ ਵਧ ਪਾ ਰਹੇ ਸਨ। ਇਸ ਲਈ ਰੋਡ ਸ਼ੋਅ ਨੂੰ ਅੰਬੇਡਕਰ ਚੌਂਕ ’ਤੇ ਹੀ ਸਮਾਪਤ ਕਰਨਾ ਪਿਆ। ਹਾਲਾਂਕਿ ਲਾਲਬੱਤੀ ਚੌਂਕ ਤੋਂ ਇਸ ਨੂੰ ਅੱਗੇ ਚੱਲ ਕੇ ਸਾਂਗਵਾਨ ਚੌਂਕ ਤੱਕ ਜਾਣਾ ਸੀ, ਪਰ ਹੀਟ ਵੇਵ ਦੀ ਚੇਤਾਵਨੀ ਦੇ ਮੱਦੇਨਜ਼ਰ ਜਨਤਾ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਰੋਡ ਸ਼ੋਅ ਨੂੰ ਪਹਿਲਾਂ ਹੀ ਅੰਬੇਡਕਰ ਚੌਂਕ ’ਤੇ ਸਮਾਪਤ ਕਰ ਦਿੱਤਾ ਗਿਆ। (Sirsa News)
ਰੋਡ ਸ਼ੋਅ ਦੌਰਾਨ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਵਾਹਨ ’ਤੇ ਸਭ ਤੋਂ ਅੱਗੇ ਪ੍ਰਿਯੰਕਾ ਗਾਂਧੀ ਖੜੇ ਸਨ, ਜਦੋਂਕਿ ਉਨ੍ਹਾਂ ਦੇ ਖੱਬੇ ਪਾਸੇ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਤੇ ਦੂਜੇ ਪਾਸੇ ਸਾਬਕਾ ਮੰਤਰੀ ਕਿਰਨ ਚੌਧਰੀ ਸਨ। ਲੋਕ ਸਭਾ ਚੋਣਾਂ ਦੌਰਾਨ ਇਹ ਪਹਿਲਾ ਮੌਕਾ ਰਿਹਾ ਜਦੋਂ ਪ੍ਰਿਯੰਕਾ ਗਾਂਧੀ ਚੋਣ ਪ੍ਰਚਾਰ ਲਈ ਹਰਿਆਣਾ ਆਏ ਹੋਣ। ਉਹ ਸਭ ਤੋਂ ਪਹਿਲਾਂ ਸਰਸਾ ਆਏ ਅਤੇ ਬਤੌਰ ਸਟਾਰ ਪ੍ਰਚਾਰਕ ਪਾਰਟੀ ਵੱਲੋਂ ਇੱਕ ਮਾਤਰ ਰੋਡ ਸ਼ੋਅ ’ਚ ਸ਼ਿਕਰਤ ਕੀਤੀ। ਇਸ ਦੌਰਾਨ ਉਮੀਦ ਤੋਂ ਕਿਤੇ ਜ਼ਿਆਦਾ ਭੀੜ ਹੋਣ ਕਰਕੇ ਕੁਮਾਰੀ ਸ਼ੈਲਜਾ ਨੂੰ ਖੁਦ ਮਾਈਕ ਫੜ ਕੇ ਵਿਵਸਥਾ ਨੂੂੰ ਕੰਟਰੋਲ ਕਰਨਾ ਪਿਆ। ਤੇਜ਼ ਧੁੱਪ ਤੇ ਪ੍ਰਚਾਰ ਦਾ ਆਖਰੀ ਦਿਨ ਹੋਣ ਕਾਰਨ ਕੁਮਾਰੀ ਸ਼ੈਲਜਾ ਵਾਰ ਵਾਰ ਭੀੜ ਨੂੰ ਅੱਗੇ ਵਧਣ ਦੀ ਅਪੀਲ ਕਰ ਰਹੇਸਨ। ਸੜਕਾਂ ਦੇ ਦੋਵੇਂ ਪਾਸੇ ਖੜੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਪ੍ਰਿਯੰਕਾ ਗਾਂਧੀ, ਕੁਮਾਰੀ ਸ਼ੈਲਜਾ ਤੇ ਹੋਰ ਨੇਤਾਵਾਂ ਦਾ ਸਵਾਗਤ ਕੀਤਾ।
ਹਰਿਆਣਾ ’ਚ ਬੀਜੇਪੀ ਦੇ ਖਿਲਾਫ਼ ਲਹਿਰ: ਪ੍ਰਿਯੰਕਾ ਗਾਂਧੀ
ਕੁਲ ਹਿੰਦ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਤੇ ਪਾਰਟੀ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਹਰਿਆਣਾ ’ਚ ਬੀਜੇਪੀ ਦੇ ਖਿਲਾਫ਼ ਲਹਿਰ ਹੈ। ਪੂਜੇ ਦੇਸ਼ ’ਚ ਅੰਡਰ ਕਰੰਟ ਹੈ। ਲੋਕ ਇਸ ਦੀ ਰਾਜਨੀਤੀ ਤੋਂ ੍ਥੱਕ ਚੁੱਕੇ ਹਨ। ਇਹ ਸੱਤਾ ਦੀ ਰਾਜਨੀਤੀ ਕਰਦੇ ਹਨ, ਸੱਤਾ ਲਈ ਕੁਝ ਵੀ ਕਰ ਸਕਦੇ ਹਨ। ਇਹ ਜਨਤਾ ਨੂੰ ਨਕਾਰਨ ਵਾਲੀ ਰਾਜਨੀਤੀ ਹੈ। ਦੇਸ਼ ’ਚ ਬੇਰੁਜ਼ਗਾਰੀ ਬਹੁਤ ਹੋ ਚੁੱਕੀ ਹੈ, ਮਹਿੰਗਾਈ ਬਹੁਤ ਹੈ, ਲੋਕ ਥੱਕ ਚੁੱਕੇ ਹਨ ਅਤੇ ਦੇਸ਼ ’ਚ ਬਦਲਾਅ ਜ਼ਰੂਰ ਆਵੇਗਾ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਹਰਿਆਣਾ ’ਚ ਵੀ ਬਦਲਾਅ ਤੈਅ ਹੈ ਅਤੇ ਸੂਬੇ ਦੀਆਂ ਸੀਟਾਂ ’ਤੇ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਉਹ ਰੋਡ ਸ਼ੋਅ ਤੋਂ ਬਾਅਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਸਰਕਾਰ ਲੋਕ ਸਭਾ ਤੋਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਵੀ ਸਨ।
Also Read : PM in Patiala: ਮੋਦੀ ਦੀ ਰੈਲੀ ‘ਚ ਨਹੀਂ ਪੁੱਜਣਗੇ ਕੈਪਟਨ ਅਮਰਿੰਦਰ ਸਿੰਘ, ਜਾਣੋ ਕਾਰਨ…