ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home Breaking News Vijayapura Ai...

    Vijayapura Aircraft Crash: ਕਰਨਾਟਕ ’ਚ ਨਿੱਜੀ ਸਿਖਲਾਈ ਜਹਾਜ਼ ਹਾਦਸਾਗ੍ਰਸਤ

    Vijayapura Aircraft Crash
    Vijayapura Aircraft Crash: ਕਰਨਾਟਕ ’ਚ ਨਿੱਜੀ ਸਿਖਲਾਈ ਜਹਾਜ਼ ਹਾਦਸਾਗ੍ਰਸਤ

    ਸ਼ੁਰੂਆਤੀ ਜਾਂਚ ’ਚ ਇੰਜਣ ’ਚ ਖਰਾਬੀ ਰਿਹਾ ਕਾਰਨ

    Vijayapura Aircraft Crash: ਵਿਜੇਵਾੜਾ (ਏਜੰਸੀ)। ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ’ਚ ਐਤਵਾਰ ਨੂੰ ਇੱਕ ਨਿੱਜੀ ਸਿਖਲਾਈ ਜਹਾਜ਼ ਖੇਤ ’ਚ ਹਾਦਸਾਗ੍ਰਸਤ ਹੋ ਗਿਆ। ਦੋਵੇਂ ਪਾਇਲਟ ਜ਼ਮੀਨ ਨਾਲ ਟਕਰਾਉਣ ਤੋਂ ਪਹਿਲਾਂ ਹੀ ਬਾਹਰ ਨਿਕਲ ਗਏ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਘਟਨਾ ਬਾਲਾਸੋਰ ਖੇਤਰ ਦੇ ਮੰਗਲੁਰੂ ਪਿੰਡ ’ਚ ਵਾਪਰੀ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਰੈੱਡ ਬਰਡ ਐਵੀਏਸ਼ਨ ਦਾ ਇੱਕ ਨਿੱਜੀ ਸਿਖਲਾਈ ਜਹਾਜ਼ ਸੀ, ਜੋ ਕਿ ਕਲਬੁਰਗੀ ਤੋਂ ਬੇਲਾਗਾਵੀ ਜਾ ਰਿਹਾ ਸੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਹਾਜ਼ ਦੇ ਇੰਜਣ ’ਚ ਤਕਨੀਕੀ ਨੁਕਸ ਸੀ। ਜਹਾਜ਼ ਦਾ ਮੁੱਖ ਪਾਇਲਟ ਕੈਪਟਨ ਕੁਨਾਲ ਮਲਹੋਤਰਾ ਸੀ। ਮਲਹੋਤਰਾ ਰੈੱਡ ਬਰਡ ਐਵੀਏਸ਼ਨ ਵਿੱਚ ਸਹਾਇਕ ਫਲਾਈਟ ਇੰਸਟ੍ਰਕਟਰ (ਏਐਫਆਈ) ਹੈ। ਸਿਖਲਾਈ ਪਾਇਲਟ ਦੀ ਪਛਾਣ ਗੌਤਮ ਸ਼ੰਕਰ ਪੀਆਰ ਵਜੋਂ ਹੋਈ ਹੈ।

    ਇਹ ਖਬਰ ਵੀ ਪੜ੍ਹੋ : Bhagwant Mann: ਸੀਐਮ ਭਗਵੰਤ ਮਾਨ ਦੀ ਯੂਰੋਪ ਯਾਤਰਾ ਰੱਦ, ਕੇਂਦਰੀ ਤੋਂ ਨਹੀਂ ਮਿਲੀ ਮਨਜ਼ੂਰੀ