ਪ੍ਰਿਤਪਾਲ ਕੌਰ ਬਡਲਾ ਹੋਏਗੀ ਸੁਰਜੀਤ ਧੀਮਾਨ ਦਾ ਵਿਕਲਪ

ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਪ੍ਰਿਤਪਾਲ ਕੌਰ ਨੂੰ ਹਰੀ ਝੰਡੀ

ਹੁਣ ਤੋਂ ਹੀ ਚੋਣ ਪ੍ਰਚਾਰ ਚ ਲੱਗਣ ਲਈ ਅੰਦਰ ਖਾਤੇ ਦਿੱਤੇ ਆਦੇਸ਼

ਚੰਡੀਗੜ੍ਹ। (ਅਸ਼ਵਨੀ ਚਾਵਲਾ) ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਲਗਾਤਾਰ ਮੁਖ ਮੰਤਰੀ ਅਮਰਿੰਦਰ ਸਿੰਘ ਦੀ ਕੀਤੀ ਜਾ ਰਹੀ ਮੁਖਾਲਫਤ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸੇ ਹਲਕੇ ਤੋਂ ਮਹਿਲਾ ਲੀਡਰ ਪ੍ਰਿਤਪਾਲ ਕੌਰ ਬਾਡਲਾ ਨੂੰ ਹਰੀ ਝੰਡੀ ਦਿੰਦੇ ਹੋਏ ਚੋਣ ਮੈਦਾਨ ਵਿਚ ਤਿਆਰੀ ਕਰਨ ਲਈ ਕਹਿ ਦਿੱਤਾ ਗਿਆ ਹੈ ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਨਾ ਇਹ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਆਦੇਸ਼ ਜਾਰੀ ਕੀਤਾ ਗਿਆ ਹੈ ਪਰ ਇਕ ਵਿਕਲਪ ਦੇ ਤੌਰ ਤੇ ਪ੍ਰਿਤਪਾਲ ਕੌਰ ਨੂੰ ਅਮਰਗੜ੍ਹ ਤੋਂ ਵਿਧਾਨ ਸਭਾ ਚੋਣਾਂ ਵਿਚ ਉਤਾਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਿਤਪਾਲ ਕੌਰ ਨੂੰ ਟਿਕਟ ਦੇ ਨਾਲ ਕਾਂਗਰਸ ਪਾਰਟੀ ਵਿੱਚ ਇੱਕ ਹੋਰ ਮਹਿਲਾ ਉਮੀਦਵਾਰ ਦੀ ਗਿਣਤੀ ਵਧ ਜਾਏਗੀ।

ਪ੍ਰਿਤਪਾਲ ਕੌਰ ਸੂਬਾ ਮਹਿਲਾ ਕਾਂਗਰਸ ਦੀ ਸੱਤਾ ਹੋਣ ਦੇ ਨਾਲ ਨਾਲ ਇੱਕ ਤੇਜ਼ ਤਰਾਰ ਮਹਿਲਾ ਕਾਂਗਰਸ ਲੀਡਰ ਹੈ। ਅਮਰਗੜ੍ਹ ਹਲਕੇ ਵਿਚ ਹੁਣ ਜ਼ਿਆਦਾਤਰ ਕੰਮ ਪ੍ਰਿਤਪਾਲ ਕੌਰ ਦੇ ਜ਼ਰੀਏ ਹੀ ਹੋਣਗੇ ਅਤੇ ਪ੍ਰਿਤਪਾਲ ਕੌਰ ਵੱਲੋਂ ਵੀ ਜ਼ਿਲ੍ਹੇ ਦੇ ਮੰਤਰੀ ਤੋਂ ਲੈ ਕੇ ਅਧਿਕਾਰੀਆਂ ਤੱਕ ਸੰਪਰਕ ਸਾਧਦੇ ਹੋਏ ਸ਼ੁਰੂ ਕਰ ਦਿੱਤੇ ਗਏ ਹਨ ਤਾਂ ਕਿ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਮਿਲਣ ਤੋਂ ਬਾਅਦ ਉਹ ਪੂਰੀ ਤਾਕਤ ਨਾਲ ਵਿਰੋਧੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਟੱਕਰ ਦੇ ਸਕਣ।

ਰੁੱਕ ਨਹੀਂ ਰਹੇ ਹਨ ਸੁਰਜੀਤ ਧੀਮਾਨ ਦੇ ਹਮਲੇ

ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਜਨਤਕ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਮਲੇ ਕਰ ਰਹੇ ਹਨ ਜਿਸ ਕਰਕੇ ਹੀ ਕਾਂਗਰਸ ਪਾਰਟੀ ਵੀ ਸੁਰਜੀਤ ਧੀਮਾਨ ਤੋਂ ਖ਼ਾਸੀ ਨਾਰਾਜ਼ ਹੋ ਗਈ ਹੈ। ਬੀਤੇ ਦਿਨੀਂ ਇੱਕ ਵਾਰ ਫਿਰ ਤੋਂ ਸੁਰਜੀਤ ਧੀਮਾਨ ਨੇ ਕਿਹਾ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਨਹੀਂ ਲੜਨਗੇ। ਜਿਸ ਕਰਕੇ ਹੀ ਹੁਣ ਮੁੱਖ ਮੰਤਰੀ ਖੇਮੇ ਵੱਲੋਂ ਪ੍ਰਿਤਪਾਲ ਕੌਰ ਬਾਡਲਾ ਨੂੰ ਫਰੰਟ ਤੇ ਆ ਕੇ ਖੇਡਣ ਲਈ ਕਹਿ ਦਿੱਤਾ ਗਿਆ ਹੈ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ