Ranji Trophy : ਪ੍ਰਿਥਵੀ ਸ਼ਾਅ ਨੇ 383 ਗੇਂਦਾਂ ‘ਤੇ 379 ਦੌੜਾਂ ਦੀ ਪਾਰੀ ਖੇਡੀ
(ਸਪੋਰਟਸ) ਮੁੰਬਈ। ਰਣਜੀ ਟਰਾਫੀ (Ranji Trophy) ’ਚ ਰਾਊਂਡ-5 ਦਾ ਮੈਚ ਮੁੰਬਈ ਅਤੇ ਅਸਾਮ ਵਿਚਾਲੇ ਗੁਹਾਟੀ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਧਾਕੜ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ’ਚ ਤੀਹਰਾ ਸੈਂਕੜਾ ਜੜ ਦਿੱਤਾ। ਪ੍ਰਿਥਵੀ ਸ਼ਾਅ ਨੇ ਆਪਣੀ ਇਸ਼ ਵਿਸਫੋਟਕ ਪਾਰੀ ਨਾਲ ਕਈ ਰਿਕਾਰਡ ਤੋੜੇ।
ਪ੍ਰਿਥਵੀ ਸ਼ਾਅ ਦੇ ਕੈਰੀਆਰ ਦਾ ਇਹ ਪਹਿਲਾ ਤੀਹਰਾ ਸੈਂਕੜਾ ਹੈ। ਉਸ ਨੇ 383 ਗੇਂਦਾਂ ‘ਤੇ 379 ਦੌੜਾਂ ਦੀ ਪਾਰੀ ਖੇਡੀ। ਪ੍ਰਿਥਵੀ ਦਾ ਸਕੋਰ ਰਣਜੀ ਟਰਾਫੀ ਵਿੱਚ ਕਿਸੇ ਸਲਾਮੀ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ ਵੀ ਹੈ। ਉਸ ਨੇ ਤ੍ਰਿਪੁਰਾ ਦੇ ਸਮਿਤ ਗੋਹੇਲ ਦਾ ਰਿਕਾਰਡ ਤੋੜਿਆ। ਗੋਹੇਲ ਨੇ 2016 ‘ਚ 359 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਰਣਜੀ ਟਰਾਫੀ ਦੇ ਇਤਿਹਾਸ ਵਿੱਚ ਇਹ ਦੂਜੀ ਸਭ ਤੋਂ ਵੱਡੀ ਪਾਰੀ ਹੈ। ਇਸ ਤੋਂ ਪਹਿਲਾਂ ਬੀਬੀ ਨਿੰਬਾਲਕਰ ਨੇ 1948-49 ਵਿੱਚ ਮਹਾਂਰਾਸ਼ਟਰ ਲਈ 443 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
ਪ੍ਰਿਥਵੀ ਸ਼ਾਅ ਨੇ 326 ਗੇਂਦਾਂ ‘ਚ ਆਪਣਾ ਤੀਹਰਾ ਸੈਂਕੜਾ ਪੂਰਾ
ਮੁੰਬਈ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਆਪਣੇ ਸਦਾਬਹਾਰ ਅੰਦਾਜ਼ ’ਚ ਖੇਡਦਿਆਂ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ ਉਸ ਨੇ ਆਪਣਾ ਤੀਹਰਾ ਸੈਂਕੜਾ ਸਿਰਫ 326 ਗੇਂਦਾਂ ’ਚ ਠੋਕ ਦਿੱਤਾ। ਇਸ ਵਿਸਫੋਟਕ ਪਾਰੀ ’ਚ ਉਸ ਨੇ 49 ਚੌਕੇ ਅਤੇ 4 ਛੱਕਾ ਜੜੇ। ਸ਼ਾਅ ਨੇ ਵਿਰੋਧੀ ਗੇਂਦਬਾਜਾਂ ਦੇ ਨੱਕ ’ਚ ਦਮ ਕਰੀ ਰੱਖਿਆ ਤੇ ਗੇਂਦਬਾਜ਼ਾਂ ਉਨਾਂ ਦੇ ਹਰ ਸ਼ਾਟ ਤੋਂ ਹੈਰਾਨ ਸਨ ਜਿਸ ’ਚ ਅੰਦਾਜ਼ ’ਚ ਉਹ ਖੇਡ ਰਹੇ ਸਨ ਉਨਾਂ ਨੂੰ ਵੇਖ ਕੇ ਵਰਿੰਦਰ ਸਹਿਵਾਗ ਦੀ ਯਾਦ ਦਿਵਾ ਦਿੱਤੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 2 ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਪ੍ਰਿਥਵੀ ਉਦੋਂ 240 ਦੌੜਾਂ ਬਣਾ ਕੇ ਨਾਬਾਦ ਸਨ। ਬੁੱਧਵਾਰ ਨੂੰ ਪਹਿਲੇ ਸੈਸ਼ਨ ‘ਚ ਉਸ ਨੇ 326 ਗੇਂਦਾਂ ‘ਚ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ। ਉਹ 379 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਪਾਰੀ ‘ਚ ਉਨ੍ਹਾਂ ਨੇ 49 ਚੌਕੇ ਅਤੇ 4 ਛੱਕੇ ਲਗਾਏ।
ਰਣਜੀ ਟਰਾਫੀ ਵਿੱਚ ਵੀ ਇਹ ਉਸਦਾ ਸਰਵਸ੍ਰੇਸ਼ਠ ਸਕੋਰ ਹੈ। ਇਸ ਤੋਂ ਪਹਿਲਾਂ ਉਸ ਨੇ 2019-20 ਦੇ ਰਣਜੀ ਸੀਜ਼ਨ ਵਿੱਚ ਬੜੌਦਾ ਖ਼ਿਲਾਫ਼ 202 ਦੌੜਾਂ ਬਣਾਈਆਂ ਸਨ। ਮੁੰਬਈ ਨੇ ਦੂਜੇ ਸੈਸ਼ਨ ਤੱਕ 127 ਓਵਰਾਂ ‘ਚ 3 ਵਿਕਟਾਂ ‘ਤੇ 608 ਦੌੜਾਂ ਬਣਾ ਲਈਆਂ ਹਨ। ਕਪਤਾਨ ਅਜਿੰਕਿਆ ਰਹਾਣੇ ਸੈਂਕੜਾ ਲਗਾਉਣ ਤੋਂ ਬਾਅਦ ਸਰਫਰਾਜ਼ ਖਾਨ ਨਾਲ ਖੇਡ ਰਿਹਾ ਹੈ।
ਮੈਚ ਦੇ ਮੁੱਖ ਬਿੰਦੂ
- ਪੁਰਾ ਦੇ ਸਮਿਤ ਗੋਹੇਲ ਦਾ ਰਿਕਾਰਡ ਤੋੜਿਆ।
- ਪ੍ਰਿਥਵੀ ਸ਼ਾਅ ਨੇ 326 ਗੇਂਦਾਂ ‘ਚ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ
- ਪ੍ਰਿਥਵੀ ਸ਼ਾਅ ਨੇ ਇਸ ਤੋਂ ਪਹਿਲਾਂ 2019-20 ਦੇ ਰਣਜੀ ਸੀਜ਼ਨ ਵਿੱਚ ਬੜੌਦਾ ਖ਼ਿਲਾਫ਼ 202 ਦੌੜਾਂ ਬਣਾਈਆਂ ਸਨ
- ਸ਼ਾਅ ਨੇ ਪਾਰੀ ’ਚ ਉਸ ਨੇ 49 ਚੌਕੇ ਅਤੇ 4 ਛੱਕਾ ਜੜੇ
- ਸ਼ਾਅ ਨੇ 383 ਗੇਂਦਾਂ ‘ਤੇ 379 ਦੌੜਾਂ ਦੀ ਪਾਰੀ ਖੇਡੀ।
- ਬੀਬੀ ਨਿੰਬਾਲਕਰ ਨੇ 1948-49 ਵਿੱਚ ਮਹਾਂਰਾਸ਼ਟਰ ਲਈ 443 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
- ਮੁੰਬਈ ਨੇ 2 ਵਿਕਟਾਂ ‘ਤੇ 397 ਦੌੜਾਂ ਬਣਾਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ