ਪ੍ਰਧਾਨ ਮੰਤਰੀ ਮੋਦੀ ਦੀ ਪਟਿਆਲਾ ’ਚ ਰੈਲੀ, ਸੁਰੱਖਿਆ ਫੋਰਸਾਂ ਨੇ ਸੰਭਾਲਿਆ ਮੋਰਚਾ

BJP Patiala Rally
ਪਟਿਆਲਾ : ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਰੱਖਿਆ ਦੀਆਂ ਵੱਖ-ਵੱਖ ਤਸਵੀਰਾਂ ।

ਪੋਲੋਂ ਗਰਾਉਂਡ ਸਮੇਤ ਹਰ ਚੌਂਕ, ਸੜਕ ਸਮੇਤ ਮੁੱਖ ਮਾਗਰਾਂ ’ਤੇ ਨਾਕਾਬੰਦੀ, ਟਿੱਪਰ ਕੀਤੇ ਖੜ੍ਹੇ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਮਈ ਦੀ ਫੇਰੀ ਨੂੰ ਲੈ ਕੇ ਪਟਿਆਲਾ ਅੰਦਰ ਕਈ ਰਾਜਾਂ ਦੀਆਂ ਫੋਰਸਾਂ ਨੇ ਆਪਣੇ ਡੇਰੇ ਜਮਾਂ ਲਏ ਹਨ। ਆਲਮ ਇਹ ਹੈ ਕਿ ਪੋਲੋਂ ਗਰਾਉਂਡ ਦੇ ਨਾਲ-ਨਾਲ ਸ਼ਹਿਰ ਦੇ ਹਰ ਚੌਂਕ, ਮੋੜ ਅਤੇ ਪਟਿਆਲਾ ਨੂੰ ਆਉਂਦੇ ਮੁੱਖ ਮਾਰਗਾਂ ’ਤੇ ਨਾਕਾਬੰਦੀ ਕਰਕੇ ਸਰੁੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਕਿਸਾਨਾਂ ਦੀ ਆਮਦ ਨੂੰ ਦੇਖਦਿਆਂ ਪੁਲਿਸ ਵੱਲੋਂ ਮਿੱਟੀ ਦੇ ਟਿੱਪਰਾਂ, ਟਰਾਲੇ ਆਦਿ ਸੜਕਾਂ ’ਤੇ ਖੜ੍ਹੇ ਕਰ ਦਿੱਤੇ ਗਏ ਹਨ। BJP Patiala Rally

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੇ 100 ਦਿਨ ਪੂਰੇ, ਸੰਭੂ ਤੇ ਖਨੌਰੀ ਬਾਰਡਰ ’ਤੇ ਹੋਇਆ ਵੱਡਾ ਇਕੱਠ

ਇੱਧਰ ਭਾਜਪਾ ਆਗੂਆਂ ਵੱਲੋਂ ਰੈਲੀ ਵਿੱਚ ਵੱਡਾ ਇਕੱਠ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਬਣੇ ਰੈਲੀ ਵਾਲੇ ਸਥਾਨ ਪੋਲੋਂ ਗਰਾਉਂਡ ਨੂੰ ਸਰੁੱਖਿਆ ਕਰਮਚਾਰੀਆਂ ਵੱਲੋਂ ਆਪਣੇ ਕਲਾਵੇਂ ਵਿੱਚ ਲੈ ਲਿਆ ਹੈ। ਪੋਲੋਂ ਗਰਾਉਂਡ ਤੋਂ ਇਲਾਵਾ ਨਾਲ ਲੱਗਦੇ ਚਾਰੇ ਚੌਂਕਾਂ, ਮਾਰਗਾਂ ਆਦਿ ’ਤੇ ਵੱਖ-ਵੱਖ ਰਾਜਾਂ ਤੋਂ ਪੁੱਜੇ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੇ ਨਾਕਾਬੰਦੀ ਕਰ ਦਿੱਤੀ ਗਈ ਹੈ। BJP Patiala Rally

ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਸਰੁੱਖਿਆ ਕਰਮਚਾਰੀਆਂ ਦੇ ਪਹਿਰੇ ਹੇਠ ਆ ਗਿਆ ਹੈ। ਇਸ ਤੋਂ ਇਲਾਵਾ ਪੋਲੋਂ ਗਰਾਉਂਡ ਨੂੰ ਜਾਦੀਆਂ ਸੜਕਾਂ ’ਤੇ ਪੁਲਿਸ ਵੱਲੋਂ ਮਿੱਟੀ ਦੇ ਟਿੱਪਰਾਂ ਅਤੇ ਹੋਰ ਭਾਰੀ ਵਾਹਨ ਖੜ੍ਹੇ ਕਰ ਦਿੱਤੇ ਗਏ ਹਨ ਕਿਉਂਕਿ ਕਿਸਾਨਾਂ ਵੱਲੋਂ ਵਿਰੋਧ ਦੇ ਕੀਤੇ ਐਲਾਨ ਕਾਰਨ ਪੁਲਿਸ ਫੋਰਸਾਂ ਪੂਰੀ ਤਰ੍ਹਾਂ ਚੌਂਕਸ ਹਨ। ਪਟਿਆਲਾ ਸ਼ਹਿਰ ਨੂੰ ਆਉਂਦੇ ਮੁੱਖ ਮਾਰਗਾਂ ’ਤੇ ਵੀ ਪੁਲਿਸ ਵੱਲੋਂ ਸਖ਼ਤ ਪਹਿਰਾਬੰਦੀ ਲਾ ਦਿੱਤੀ ਗਈ ਹੈ ਅਤੇ ਟਿੱਪਰ ਖੜ੍ਹੇ ਕਰ ਦਿੱਤੇ ਗਏ ਹਨ। BJP Patiala Rally

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਹਾਜ਼ ਪੋਲੋਂ ਗਰਾਉਂਡ ਦੇ ਨਾਲ ਲੱਗਦੇ ਵਾਈਪੀਐਸ ਸਕੂਲ ਦੇ ਮੈਦਾਨ ਵਿੱਚ ਉਤਰੇਗਾ ਅਤੇ ਜਿੱਥੋਂ ਕਿ ਉਨ੍ਹਾਂ ਨੂੰ ਰੈਲੀ ਵਾਲੇ ਸਥਾਨ ਤੱਕ ਵਿਸ਼ੇਸ ਗੱਡੀ ਵਿੱਚ ਲਿਆਦਾ ਜਾਵੇਗਾ। ਪ੍ਰਧਾਨ ਮੰਤਰੀ ਦੇ ਆਉਣ ਅਤੇ ਜਾਣ ਦਾ ਜਿੰਮਾਂ ਚਾਰ ਤੋਂ ਵੱਧ ਟੀਮਾਂ ਨੂੰ ਦਿੱਤਾ ਗਿਆ ਹੈ। ਇਸ ਰੈਲੀ ਵਿੱਚ ਪਟਿਆਲਾ ਅਤੇ ਫਹਿਤਗੜ੍ਹ ਸਾਹਿਬ ਲੋਕ ਸਭਾ ਸੀਟ ਦੇ ਉਮੀਦਵਾਰ ਅਤੇ ਭਾਜਪਾ ਆਗੂ ਤੇ ਵਰਕਰ ਪੁੱਜਣਗੇ। ਪਰਨੀਤ ਕੌਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਕਰੀਰਾਂ ਸੁਣਨ ਲਈ ਪੋਲੋਂ ਗਰਾਉਂਡ ਵਿਖੇ ਪੁੱਜਣ। ਭਾਜਪਾ ਦੇ ਵੱਡੇ ਤੋਂ ਲੈ ਕੇ ਛੋਟੇ ਆਗੂ ਵੱਲੋਂ ਇਕੱਠ ਕਰਨ ਲਈ ਪੂਰਾ ਜੋ਼ਰਾ ਲਗਾਇਆ ਹੋਇਆ ਹੈ।

BJP Patiala Rally

ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਪੂਰੇ ਪ੍ਰਬੰਧ (BJP Patiala Rally)

ਪੋਲੋਂ ਗਰਾਉਂਡ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਟੇਜ ਅਤੇ ਪੰਡਾਲ ਸਜ ਕੇ ਤਿਆਰ ਹੋ ਗਿਆ ਹੈ। ਪਤਾ ਲੱਗਾ ਹੈ ਕਿ 30 ਹਜ਼ਾਰ ਤੋਂ ਜਿਆਦਾ ਕੁਰਸੀਆਂ ਲਾਈਆਂ ਹਨ। ਪੋਲੋਂ ਗਰਾਉਂਡ ਪੰਜਾਹ ਹਜ਼ਾਰ ਲੋਕਾਂ ਦੇ ਇਕੱਠ ਦੀ ਸਮਰੱਥਾਂ ਰੱਖਦਾ ਹੈ। ਰੈਲੀ ਵਿੱਚ ਪੁੱਜਣ ਵਾਲੇ ਲੋਕਾਂ ਲਈ ਗਰਮੀ ਨੂੰ ਦੇਖਦਿਆ ਵੱਡੇ ਪੱਖੇ, ਕੂਲਰ, ਪਾਣੀ ਸਮੇਤ ਹੋਰ ਪੂਰੇ ਇੰਤਜਾਮ ਕੀਤੇ ਗਏ ਹਨ। ਪਟਿਆਲਾ ਸ਼ਹਿਰੀ ਪ੍ਰਧਾਨ ਸੰਜੀਵ ਬਿੱਟੂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨੂੰ ਲੈ ਕੇ ਪਟਿਆਲਵੀਆਂ ਵਿੱਚ ਪੂਰਾ ਉਤਸ਼ਾਹ ਹੈ ਅਤੇ ਇਹ ਰੈਲੀ ਪਰਨੀਤ ਕੌਰ ਦੇ ਜਿੱਤ ਦੀ ਗਵਾਹ ਬਣੇਗੀ।