ਸਾਡੇ ਨਾਲ ਸ਼ਾਮਲ

Follow us

13.2 C
Chandigarh
Saturday, January 17, 2026
More
    Home Breaking News ਪ੍ਰਧਾਨ ਮੰਤਰੀ ...

    ਪ੍ਰਧਾਨ ਮੰਤਰੀ ਮੋਦੀ ਨੇ 9 ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿੱਤੀ ਹਰੀ ਝੰਡੀ, ਇਨ੍ਹਾਂ 11 ਸੂਬਿਆਂ ‘ਚੋਂ ਹੋ ਕੇ ਲੰਘੇਗੀ ਟਰੇਨ

    Vande Bharat Express

    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 9 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ। ਨਵੀਂ ਵੰਦੇ ਭਾਰਤ ਟ੍ਰੇਨ ਪੁਰੀ, ਮਦੁਰਾਈ ਅਤੇ ਤਿਰੂਪਤੀ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਜੋੜੇਗੀ। (Vande Bharat Express) ਇਹ ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਉੜੀਸਾ, ਝਾਰਖੰਡ ਅਤੇ ਗੁਜਰਾਤ ਵਿੱਚੋਂ ਹੋ ਲੰਘੇਗੀ। ਇਹ ਵੰਦੇ ਭਾਰਤ ਟਰੇਨਾਂ ਨਾ ਸਿਰਫ ਇਨ੍ਹਾਂ ਰਾਜਾਂ ਦਰਮਿਆਨ ਬਿਹਤਰ ਕਨੈਕਟੀਵਿਟੀ ਵਧੇਗੀ ਸਗੋਂ ਸਫਲਦ ਦੇ ਸਮੇਂ ਨੂੰ ਵੀ ਘਟਾਏਗੀ।

    ਇਹ ਵੀ ਪੜ੍ਹੋ : ਰੌਣੀ ਕਿਸਾਨ ਮੇਲਾ : ਕਿਸਾਨਾਂ ਨੇ ਕੁਝ ਹੀ ਘੰਟਿਆਂ ’ਚ 22 ਲੱਖ ਤੋਂ ਵੱਧ ਦੇ ਬੀਜ ਖਰੀਦੇ

    ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਵੰਦੇ ਭਾਰਤ ਟਰੇਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਧੁਨਿਕ ਸੰਪਰਕ ਵਿਸਥਾਰ ਹੋਵੇਗਾ। ਜਿਨ੍ਹਾਂ ਰਾਜਾਂ ਨੂੰ ਇਨ੍ਹਾਂ ਵੰਦੇ ਭਾਰਤ ਟਰੇਨਾਂ ਦਾ ਤੋਹਫਾ ਮਿਲਿਆ ਹੈ, ਉਨ੍ਹਾਂ ਵਿੱਚ ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਉੜੀਸਾ, ਝਾਰਖੰਡ ਅਤੇ ਗੁਜਰਾਤ ਸ਼ਾਮਲ ਹਨ।

    ਇਨ੍ਹਾਂ ਰੂਟਾਂ ‘ਤੇ ਇਹ ਟਰੇਨਾਂ ਚੱਲਣਗੀਆਂ (Vande Bharat Express)

    • ਉਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈਸ
    • ਹੈਦਰਾਬਾਦ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈਸ
    • ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈਸ
    • ਰਾਊਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈਸ
    • ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈਸ
    • ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈਸ
    • ਤਿਰੂਨੇਲਵੇਲੀ-ਮਦੁਰਾਈ-ਚੇਨਈ ਵੰਦੇ ਭਾਰਤ ਐਕਸਪ੍ਰੈਸ
    • ਵਿਜੇਵਾੜਾ-ਰੇਨੀਗੁੰਟਾ-ਚੇਨਈ ਵੰਦੇ ਭਾਰਤ ਐਕਸਪ੍ਰੈਸ
    • ਕਾਸਰਗੋਡ-ਤਿਰੂਵਨੰਤਪੁਰਮ ਵੰਦੇ ਭਾਰਤ ਐਕਸਪ੍ਰੈਸ

    LEAVE A REPLY

    Please enter your comment!
    Please enter your name here