ਹੰਕਾਰ ਗਿਆਨ ਨਹੀਂ

Finding Peace

ਹੰਕਾਰ ਗਿਆਨ ਨਹੀਂ

ਇਨਸਾਨ ਨੂੰ ਕਦੇ ਦੌਲਤ ਤੇ ਤਾਕਤ ’ਤੇ ਗੁਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਸੰਸਾਰ ਤੋਂ ਮਿਲਿਆ ਅਹੁਦਾ, ਪੈਸਾ ਤੇ ਸ਼ੁਹਰਤ ਕਦੇ ਵੀ ਰੇਤ ਵਾਂਗ ਹੱਥਾਂ ’ਚੋਂ ਤਿਲਕ ਸਕਦੀ ਹੈ ਇਸ ਲਈ ਧਰਮ ਸ਼ਾਸਤਰ ’ਚ ਸੰਸਾਰਿਕ ਦੌਲਤ ਨੂੰ ਮਾਇਆ ਕਿਹਾ ਗਿਆ ਹੈ ਮਾਇਆ ਵਿਅਕਤੀ ਨੂੰ ਬੁੱਧੀਹੀਣ ਕਰ ਦਿੰਦੀ ਹੈ ਤੇ ਬੁੱਧੀਹੀਣ ਲੋਕ ਜੀਵਨ ’ਚ ਕਦੇ ਸੱਚਾ ਗਿਆਨ ਹਾਸਲ ਨਹੀਂ ਕਰ ਸਕਦੇ ਇੱਕ ਵਾਰ ਇੱਕ ਜਨਰਿਸ਼ੀ ਨਾਂਅ ਦਾ ਰਾਜਾ ਸੀ ਉਸ ਨੂੰ ਆਪਣੀ ਦੌਲਤ ’ਤੇ ਬੜਾ ਘਮੰਡ ਸੀ ਇੱਕ ਰਾਤ ਕੁਝ ਹੰਸ ਰਾਜਾ ਦੇ ਕਮਰੇ ਦੀ ਛੱਤ ’ਤੇ ਆ ਕੇ ਗੱਲ ਕਰਨ ਲੱਗੇ ਇੱਕ ਹੰਸ ਬੋਲਿਆ ਕਿ ਰਾਜਾ ਦੀ ਚਮਕ ਚਾਰੇ ਪਾਸੇ ਫੈਲੀ ਹੋਈ ਹੈ ਉਸ ਨਾਲੋਂ ਵੱਡਾ ਕੋਈ ਨਹੀਂ, ਦੂਜਾ ਹੰਸ ਬੋਲਿਆ ਕਿ ਤੂੰ ਗੱਡੀ ਵਾਲੇ ਰੈੱਕ ਬਾਬਾ ਨੂੰ ਨਹੀਂ ਜਾਣਦਾ ਉਨ੍ਹਾਂ ਦੇ ਮੱਥੇ ਦੀ ਚਮਕ ਦੇ ਸਾਹਮਣੇ ਰਾਜਾ ਦੇ ਮੱਥੇ ਦੀ ਚਮਕ ਕੁਝ ਵੀ ਨਹੀਂ ਹੈ

ਰਾਜਾ ਨੇ ਸਵੇਰੇ ੳੁੱਠਦਿਆਂ ਹੀ ਰੈੱਕ ਬਾਬਾ ਨੂੰ ਲੱਭ ਕੇ ਲਿਆਉਣ ਦਾ ਆਦੇਸ਼ ਦਿੱਤਾ ਰਾਜੇ ਦੇ ਸੇਵਕ ਬੜੀ ਮੁਸ਼ਕਲ ਨਾਲ ਰੈੱਕ ਬਾਬਾ ਦਾ ਪਤਾ ਲਾ ਕੇ ਆਏ ਤਾਂ ਰਾਜਾ ਬਹੁਤ ਸਾਰਾ ਧਨ ਲੈ ਕੇ ਸਾਧੂ ਕੋਲ ਪਹੁੰਚਿਆ ਤੇ ਸਾਧੂ ਨੂੰ ਕਹਿਣ ਲੱਗਾ ਕਿ ਇਹ ਸਾਰਾ ਧੰਨ ਮੈਂ ਤੁਹਾਡੇ ਲਈ ਲਿਆਇਆ ਹਾਂ ਕਿਰਪਾ ਇਸ ਨੂੰ ਗ੍ਰਹਿਣ ਕਰੋ ਤੇ ਤੁਸੀਂ ਜਿਸ ਦੇਵਤਾ ਦੀ ਪੂਜਾ ਕਰਦੇ ਹੋ, ਉਸ ਦਾ ਉਪਦੇਸ਼ ਮੈਨੂੰ ਵੀ ਦੇ ਦਿਓ, ਸਾਧੂ ਨੇ ਰਾਜਾ ਨੂੰ ਵਾਪਸ ਭੇਜ ਦਿੱਤਾ

ਅਗਲੇ ਦਿਨ ਰਾਜਾ ਹੋਰ ਜ਼ਿਆਦਾ ਧਨ ਲੈ ਕੇ ਸਾਧੂ ਕੋਲ ਪਹੁੰਚਿਆ ਤੇ ਬੋਲਿਆ ਹੇ! ਸ੍ਰੇਸ਼ਠ ਮੁਨੀ ਮੈਂ ਇਹ ਸਭ ਤੁਹਾਡੇ ਲਈ ਲਿਆਇਆ ਹਾਂ ਤੁਸੀਂ ਇਸ ਨੂੰ ਗ੍ਰਹਿਣ ਕਰ ਲਓ ਤੇ ਮੈਨੂੰ ਗਿਆਨ ਪ੍ਰਦਾਨ ਕਰ ਦਿਓ ਸਾਧੂ ਨੇ ਕਿਹਾ ਕਿ ਹੇ ਮੂਰਖ ਰਾਜਾ! ਤੂੰ ਆਪਣੀ ਇਹ ਧਨ-ਸੰਪਤੀ ਆਪਣੇ ਕੋਲ ਰੱਖ, ਗਿਆਨ ਕਦੇ ਖਰੀਦਿਆ ਨਹੀਂ ਜਾ ਸਕਦਾ ਰਾਜਾ ਦਾ ਗੁਮਾਨ ਚੂਰ-ਚੂਰ ਹੋ ਗਿਆ ਤੇ ਉਸ ਨੂੰ ਪਛਤਾਵਾ ਹੋਣ ਲੱਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here