ਪੰਜਵੀਂ ਪੀੜ੍ਹੀ ਦਾ ਰੇਡੀਏਸ਼ਨ ਸਪੈਕਟ੍ਰਮ

5ਜੀ (5) ਕੀ ਹੈ

5 ਜੀ ਪੰਜਵੀਂ ਪੀੜ੍ਹੀ (ਜਨਰੇਸ਼ਨ) ਦਾ ਰੇਡੀਏਸ਼ਨ ਸਪੈਕਟ੍ਰਮ ਹੈ , ਜੋ ਕਿ ਸੰਚਾਰ ਮਾਧਿਅਮ ਦੇ ਤੌਰ ’ਤੇ ਵਰਤਿਆ ਜਾਣਾ ਹੈ। ਰੇਡੀਏਸ਼ਨ ਇੱਕ ਤਰ੍ਹਾਂ ਦੀਆਂ ਤਰੰਗਾਂ ਹੁੰਦੀਆਂ ਜਿਵੇਂ ਕਿ ਰੌਸ਼ਨੀ ਜਾਂ ਪ੍ਰਕਾਸ਼ ਵੀ ਇੱਕ ਤਰੰਗ ਹੈ , ਸੂਰਜ ਤੋਂ ਹੋਰ ਵੀ ਕਿੰਨੇ ਹੀ ਤਰ੍ਹਾਂ ਦੀਆਂ ਤਰੰਗਾਂ ਸਾਡੇ ਆਉਂਦੀਆਂ ਹਨ, ਜੋ ਦਿਸਦੀਆਂ ਨਹੀਂ। ਇਹ ਤਰੰਗਾਂ ਬਨਾਉਟੀ ਤਰੀਕੇ ਨਾਲ ਵੀ ਬਣਾਈਆਂ ਜਾਂਦੀਆਂ ਹਨ, ਜਿਸ ਨਾਲ ਅਸੀਂ ਅੱਜ ਅਨੇਕਾਂ ਤਰ੍ਹਾਂ ਦੇ ਕੰਮ ਕਰਦੇ ਹਾਂ ਜਿਵੇਂ ਮਾਈਕਰੋਵੇਵ, ਐਕਸਰੇ ਵਗੈਰਾ।

ਜਿਹੜੀਆਂ ਤਰੰਗਾਂ ਡਾਟਾ ਟਰਾਂਸਫਰ ਲਈ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਰੇਡੀਓ ਵੇਵਸ ਕਹਿੰਦੇ ਹਨ। ਟੀਵੀ, ਰੇਡੀਓ, ਸੈਟੇਲਾਈਟ, ਮੋਬਾਈਲ ਆਦਿ ਇਸੇ ਸਹਾਰੇ ਚਲਦੇ ਹਨ। ਇਨ੍ਹਾਂ ਤਰੰਗਾਂ ਨੂੰ ਇਹਨਾਂ ਦੇ ਡਾਟਾ ਟਰਾਂਸਫਰ ਸਪੀਡ ਦੇ ਅਧਾਰ ’ਤੇ ਜਨਰੇਸ਼ਨ ’ਚ ਵੰਡਿਆ ਗਿਆ ਹੈ। ਸਭ ਤੋਂ ਘੱਟ ਸਪੀਡ ਸਭ ਤੋਂ ਛੋਟੀ ਜਨਰੇਸ਼ਨ ਜਿਵੇਂ 1 ।

ਵੇਵਸ (ਤਰੰਗਾਂ) ਦੀ ਘੱਟ ਸਪੀਡ ਦਾ ਕਾਰਨ ਇਹਨਾਂ ਦੀ ਫ੍ਰੀਕੁਐਂਸੀ ਹੁੰਦਾ ਹੈ। ਫ੍ਰੀਕੁਐਂਸੀ ਦਾ ਅਰਥ ਹੈ ਕਿ ਇਹ ਤਰੰਗਾਂ ਇੱਕ ਸਕਿੰਟ ਵਿੱਚ ਕਿੰਨੇ ਗੋਤੇ (ਵੇਲ੍ਹ ਮੱਛੀ ਵਾਂਗ ) ਪੂਰੇ ਕਰਦੀਆਂ ਹਨ, ਜਿੰਨੇ ਵੱਧ ਗੋਤੇ ਲਗਾਉਣਗੀਆਂ ਜਿੰਨੀ ਛੇਤੀ ਕਰਨਗੀਆਂ ਓਨੀ ਵੱਧ ਫ਼੍ਰੀਕੁਐਂਸੀ ਤੇ ਓਨਾ ਜ਼ਿਆਦਾ ਡਾਟਾ ਸਪੀਡ। 5ਜੀ ਭਾਰਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਫ਼੍ਰੀਕੁਐਂਸੀ ਵਾਲੀ ਸਪੈਕਟ੍ਰਮ ਹੋਵੇਗੀ, ਭਾਵੇਂ ਨਾਰਵੇ ਵਰਗੇ ਦੇਸ਼ 6 ਜੀ ਤੋਂ ਵੀ ਅੱਗੇ ਲੰਘ ਚੁੱਕੇ ਹਨ । 5ਜੀ ਭਾਰਤ ਵਿੱਚ ਸਭ ਤੋਂ ਵੱਧ ਤੇਜ਼ ਡਾਟਾ ਟਰਾਂਸਫਰ, ਇਹ ਸਮਝੋ ਕਿ ਇਹ ਐਨਾ ਤੇਜ਼ ਹੋਵੇਗਾ ਕਿ ਇੱਕ ਸਕਿੰਟ ਵਿੱਚ 10ਜੀਬੀ ਡਾਟਾ ਡਾਊਨਲੋਡ ਹੋ ਸਕੇਗਾ।

ਪਰ ਜਿੰਨੀ ਜ਼ਿਆਦਾ ਫ਼੍ਰੀਕੁਐਂਸੀ ਓਨੀ ਨਜ਼ਦੀਕ ਟਾਵਰ , ਇੰਰ 5 ਜੀ ਦੇ ਟਾਵਰ ਬਹੁਤ ਨੇੜੇ-ਨੇੜੇ ਹੋਣਗੇ ਹਰ ਇੱਕ ਘਰ , ਬੈਂਚ ਦੇ ਨੇੜੇ ਕਿਉਕਿ ਇਹ ਕੰਧਾਂ ਤੇ ਹੋਰ ਰੁਕਾਵਟਾਂ ਨੂੰ ਪਾਰ ਨਹੀਂ ਕਰ ਸਕਦੀ। ਬਿਲਕੁਲ ਉਵੇਂ ਜਿਵੇਂ ਵਾਈ ਫਾਈ ਦੀ ਰੇਂਜ਼ ਖਤਮ ਹੋ ਜਾਂਦੀ ਹੈ।  5 ਦਾ ਦੂਸਰੇ ਜੇਨੇਰੇਸ਼ਨ ਨਾਲੋਂ ਪਲੱਸ ਪੁਆਇੰਟ ਇਹ ਹੋਏਗਾ ਇਸਦਾ ਘੱਟ ਰੇਟ, ਭਾਵ ਇੱਕ ਡਿਵਾਈਸ ਦੂਸਰੇ ਡਿਵਾਈਸ ਨੂੰ ਮੈਸੇਜ਼ ਭੇਜਣ ਲਈ ਕਿੰਨਾ ਕਰੇਗਾ, ਜਿਵੇਂ ਇਸ ਸਮੇਂ 4 ਜੀ ਵਿੱਚ ਇਹ 60 ਮਿਲੀ ਸੈਕਿੰਡ ਤੋਂ 90 ਮਿਲੀ ਸੈਕਿੰਡ ਹੈ, ਪਰ 5ਜੀ ਵਿੱਚ 5 ਤੋਂ ਵੀ ਘੱਟ ਮਿਲੀ ਸੈਕਿੰਡ ਹੋ ਜਾਵੇਗਾ ਭਾਵ ਕਰੀਬ 12 ਗੁਣਾ ਦਾ ਵਾਧਾ।

ਇਸ ਨਾਲ ਅਜਿਹੇ ਡਿਵਾਈਸ ਜਿਨ੍ਹਾਂ ਨੂੰ ਜ਼ਿਆਦਾ ਤੇਜ਼ੀ ਨਾਲ ਕਮਾਂਡ ਦੀ ਲੋੜ ਪੈਂਦੀ ਹੈ ਉਹ ਇਸ ਨਾਲ ਕਨੈਕਟ ਹੋ ਸਕਣਗੇ। ਕਰੀਬ-ਕਰੀਬ ਘਰ ਦਾ ਹਰ ਡਿਵਾਈਸ ਦਰਵਾਜੇ ਤੋਂ ਸ਼ੁਰੂ ਹੋ ਕੇ ਪਾਣੀ ਦੀ ਟੈਂਕੀ ਤੱਕ, ਕਾਰ ਤੋਂ ਸ਼ੁਰੂ ਹੋ ਕੇ, ਟੀਵੀ , ਫਰਿੱਜ ਸਭ ਆਪਸ ਵਿੱਚ ਜੁੜ ਸਕਣਗੇ। ਜਿਸਨੂੰ ਆਉਣ ਵਾਲੇ ਵਕਤ ਵਿਚ ਭਾਵ ਇੰਟਰਨੈਟ ਆਫ ਥਿੰਗਜ ਕਿਹਾ ਜਾਂਦਾ ਹੈ।

5ਜੀ ਦੀ ਫ਼੍ਰੀਕੁਐਂਸੀ 4ਜੀ ਨਾਲੋਂ ਕਰੀਬ 30-40 ਗੁਣਾ ਤੱਕ ਵੱਧ ਹੈ , ਪਰ ਐਨੇ ਚ ਹੀ ਹੈ 100 ਗੁਣਾ ਵਧਦਾ ਕੁਨੈਕਸ਼ਨ ਦੇ ਸਕਦੀ ਹੈ। ਇਸਦਾ ਮਤਲਬ ਹੈ ਕਿ ਜਿਥੇ ਪਹਿਲਾਂ ਇੱਕ ਟਰਾਂਸਮੀਟਰ ਨਾਲ ਮੰਨ ਲਵੋ ਇੱਕ ਡਿਵਾਈਸ ਜੁੜ ਸਕਦਾ ਸੀ, ਓਥੇ 100 ਡਿਵਾਈਸ ਜੁੜ ਸਕਣਗੇ।

ਕੀ 5 ਜੀ ਖਤਰਨਾਕ ਹੈ ?

ਜਿਵੇਂ ਮੈਂ ਉੱਪਰ ਦੱਸਿਆ ਕਿ ਇਹ ਰੇਡੀਓ ਵੇਵਸ ਹਨ, ਇਹਨਾਂ ਨੂੰ ਸਿਰਫ ਇਸੇ ਲਈ ਸੰਚਾਰ ਲਈ ਵਰਤਿਆ ਜਾਂਦਾ ਕਿਉਂਕ ਇਹ ਸਾਡੇ ਸਰੀਰ ਦੇ ਸੈਲਾਂ ਨੂੰ ਕੋਈ ਨੁਕਸਾਨ ਨਹੀਂ ਕਰਦਿਆਂ ਉਹਨਾਂ ਨੂੰ ਤੋੜਦੀਆਂ ਨਹੀਂ। ਨਾ ਹੀ ਡੀਐਨਏ ਤੱਕ ਪਹੁੰਚ ਸਕਦੀਆਂ ਹਨ। ਤੇ ਨਾ ਹੀ ਗਰਮੀ ਕਰਦੀਆਂ ਹਨ। ਇਸ ਲਈ ਇਹਨਾਂ ਨੂੰ – ਤੇ – ਕਿਹਾ ਜਾਂਦਾ ਹੈ।

ਇਸ ਲਈ ਦੁਨੀਆਂ ਭਰ ਚ ਹਰ ਵਿਗਿਆਨੀ ਦਾ ਇਹੋ ਮੰਨਣਾ ਹੈ ਕਿ ਇਹਨਾਂ ਦਾ ਕੋਈ ਖ਼ਤਰਾ ਨਹੀਂ ਹੈ ਨਾ ਹੋ ਕੋਈ ਮੈਡੀਕਲ ਸਟੱਡੀ ਅਜਿਹਾ ਕੁਝ ਦੱਸ ਸਕੀ ਹੈ। ਕਿਉਂਕਿ ਇਹ ਭਰਮ ਸਿਰਫ 5ਜੀ ਨੂੰ ਲੈ ਕੇ ਨਹੀਂ, ਸਗੋਂ ਹਰ ਜਨਰੇਸ਼ਨ ਦੇ ਸਪੈਕਟ੍ਰਮ ਉੱਪਰ ਉੱਠੇ ਸੀ ਤੇ ਕਿਤੇ ਵੀ ਇਹ ਸਾਬਿਤ ਨਹੀਂ ਹੋ ਸਕਿਆ। ਇਸ ਦੀ ਫ੍ਰੀਕੁਐਂਸੀ ਆਮ ਰੌਸਨੀ ਦੀ ਵੇਵ ਨਾਲੋਂ ਵੀ ਕਈ ਗੁਣਾ ਘੱਟ ਹੈ। ਸਿਰਫ ਰੌਸਨੀ ਦੀ ਵੇਵ ਤੋਂ ਵੱਧ ਫ੍ਰੀਕੁਐਂਸੀ ਵਾਲੀ ਵੇਵ ਹੀ ਸਾਡੇ ਸਰੀਰ ਵਿੱਚ ਦਾਖਲ ਹੋ ਸਕਦੀ ਹੈ। ਰੌਸ਼ਨੀ ਵੀ ਸਿਰਫ ਅੱਖਾਂ ਰਾਂਹੀ ਹੀ ਦਾਖਲ ਹੁੰਦੀ ਹੈ।

5 ਜੀ ਤਕਨੀਕ ਕੀ ਬਦਲੇਗੀ ?

ਹੌਲੀ-ਹੌਲੀ 5 ਜੀ ਵਿਕਾਸ ਕਰੇਗੀ, ਅਗਲੇ ਕੁਝ ਸਾਲਾਂ ਵਿੱਚ ਇਹਦਾ ਆਉਂਦਾ ਜਾਏਗਾ। ਇੱਕ ਤੋਂ ਬਾਅਦ ਇੱਕ ਸਾਡੇ ਘਰਾਂ, ਖੇਤਾਂ, ਦੁਕਾਨਾਂ , ਕੰਮ ਦੇ ਸਥਾਨ ਤੇ ਹਰ ਮਸ਼ੀਨ 5 ਰਾਂਹੀ ਇੰਟਰਨੈਟ ਨਾਲ ਜੁੜ ਜਾਵੇਗੀ ਤੇ ਅਸੀਂ ਸਿਰਫ ਮੋਬਾਇਲ ਜਾਂ ਘੜੀ ਤੋਂ ਹਰ ਮਸ਼ੀਨ ਨੂੰ ਆਪ੍ਰੇਟ ਕਰ ਸਕਾਂਗੇ। ਮੰਨ ਲਵੋ ਇਹ ਦੇਖਣਾ ਹੋਏ ਕਿ ਬਾਈਕ ਵਿੱਚ ਕਿੰਨਾ ਤੇਲ ਬਾਕੀ ਹੈ। ਇੰਜਣ ਜਾਂ ਟਾਇਰ ਠੀਕ ਹੈ।ਫਰਿੱਜ ਵਿੱਚ ਦੁੱਧ ਜਾਂ ਸਬਜ਼ੀ ਹੈ ਜਾਂ ਨਹੀਂ ਵਗੈਰਾ-ਵਗੈਰਾ।

ਮਸ਼ੀਨ ਲਰਨਿੰਗ ਨਾਲ ਇੱਕ ਵਕਤ ਇਹ ਵੀ ਆਵੇਗਾ ਕਿ ਫਰਿਜ਼ ਇਹ ਸਮਝ ਜਾਵੇਗਾ ਕਿ ਦੁੱਧ ਕਦੋਂ ਆਰਡਰ ਕਰਨਾ ਹੈ ਤੇ ਜਦੋਂ ਉਸਨੂੰ ਦਹੀਂ ਜਮਾਉਣ ਲਈ ਵੱਖਰੇ ਖਾਨੇ ਵਿਚ ਭੇਜ ਦੇਣਾ ਹੈ। ਇੰਝ ਪੂਰੀ ਤਸਵੀਰ ਹੀ 5ਜੀ ਬਦਲ ਦੇਵੇਗੀ ,ਤੇਜ਼ ਇੰਟਰਨੇਟ ਨਾਲ ਹਰ ਮਸ਼ੀਨ ਬੋਲਣ ਲੱਗੇਗੀ ਗੱਲਾਂ ਕਰੇਗੀ , ਕਾਰ ਬਿਨਾਂ ਡਰਾਈਵਰ ਤੋਂ ਚੱਲ ਸਕੇਗੀ , ਤੁਹਾਡਾ ਫਰਿੱਜ ਤੁਹਾਨੂੰ ਦੱਸੇਗਾ ਕਿ ਸਬਜ਼ੀ/ ਦੁੱਧ ਖਤਮ ਹੈ। ਮਾਈਕ੍ਰੋਵੇਵ ਉਬਲਣ ਤੋਂ ਪਹਿਲਾਂ ਬੰਦ ਹੋ ਜਾਵੇਗਾ। ਸਾਡੇ ਬਹੁਤ ਸਾਰੇ ਕੰਮ ਆਉਣ ਵਾਲੇ ਵਕਤ ਵਿੱਚ ਡਰੋਨ ਕਰਨਗੇ।

ਜਿਵੇਂ ਖੇਤਾਂ ਵਿੱਚ ਦਵਾਈ ਛਿੜਕਣ ਤੋਂ ਲੈ ਕੇ, ਮੌਸਮ ਦਾ ਮਿਜਾਜ ਦੱਸਣ ਲਈ ਕਿਸੇ ਬੂਟੇ ਤੇ ਆਈ ਨਵੀਂ ਬਿਮਾਰੀ ਤਾਂ ਉਹ ਬਾਕੀ ਖੇਤ ਵਿੱਚ ਨਾਲ ਫੈਲੇ ਇਹ ਡਰੋਨ ਪਹਿਲਾਂ ਹੀ ਦੱਸ ਦੇਣਗੇ। ਇਸ ਤੋਂ ਬਿਨ੍ਹਾਂ ਕਿਸ ਖਣਿਜ ਦੀ ਘਾਟ ਹੈ ਉਹ ਵੀ। ਭਾਵ 5ਜੀ, ਕੰਪਿਊਟਰ ਦੀ ਅਸਲ ਤਾਕਤ ਨੂੰ ਸਾਹਮਣੇ ਲੈ ਕੇ ਆਏਗੀ। ਸਾਨੂੰ ਆਪਣੇ ਮੋਬਾਇਲ ’ਚ ਬਹੁਤ ਜ਼ਿਆਦਾ ਮੈਮਰੀ ਰੱਖਣ ਦੀ ਲੋੜ ਨਹੀਂ ਪਵੇਗੀ, ਸਭ ਸਾਫਟਵੇਅਰ ਸਿੱਧੇ ਕਲਾਊਡ ਕੰਪਿਊਟਰ ਤੋਂ ਕੰਮ ਕਰਨਗੇ। ਜਿਸ ਨਾਲ ਟੈਕਨੀਕਲ ਜੌਬ ਵਾਲੇ ਫਾਇਦਾ ਲੈਣਗੇ।

ਹੁਣ ਪਿ੍ਰੰਟਰ ਸਿਰਫ ਕਾਗਜ਼ ਪਿ੍ਰੰਟ ਨਹੀਂ ਕਰਨਗੇ, ਸਗੋਂ ਹੂ ਬ ਹੂ ਚੀਜ਼ਾਂ ਦਾ ਨਿਰਮਾਣ ਵੀ ਕਰਨਗੇ ।ਇਹ ਪਿ੍ਰੰਟਰ ਰੋਬੋਟ ਵਰਗੇ ਦਿਸਣਗੇ, ਜਿਹੜੇ ਸੂਈ ਤੋਂ ਲੈ ਕੇ ਬਿਲਡਿੰਗ ਬਣਾਉਣ ਦਾ ਕੰਮ ਵੀ ਕਰ ਸਕਣਗੇ ਵੀਡੀਓ ਵੀ ਕਾਲ 3ਡੀ ਹੋ ਜਾਵੇਗੀ ਬਿਲਕੁਲ ਜਿਵੇਂ ਸਿਨੇਮੇ ਵਿੱਚ ਫਿਲਮ ਵੇਖਦੇ ਹੋ 3ਡੀ ਵਿੱਚ। ਹੋਰ ਵੀ ਬਹੁਤ ਕੁਝ ਬਦਲੇਗਾ, ਕਿਉਂਕਿ ਜਿਉਂ-ਜਿਉਂ ਇਹ ਤਕਨੀਕ ਸਾਹਮਣੇ ਆਵੇਗੀ ਇਹਦੀ ਨਵੀਂ ਨਵੀਂ ਵਰਤੋਂ ਵੀ ਸਾਹਮਣੇ ਆਵੇਗੀ।

ਮੈਂ ਜਿਹੜੀਆਂ ਗੱਲਾਂ ਦੱਸੀਆਂ ਉਹ ਆਮ ਹਨ, ਜਦੋਂਕਿ ਜਦੋਂ ਸਾਡੇ ਆਸ-ਪਾਸ ਹਰੇਕ ਮਸ਼ੀਨ ਹੀ ਇੰਟਰਨੈਟ ਨਾਲ ਜੁੜ ਸਕੇਗੀ ਤਾਂ ਤੁਸੀ ਸੋਚੋ ਕਿੰਨੇ ਕੰਮ ਆਸਾਨ ਹੋ ਜਾਣਗੇ, ਕਿੰਨੇ ਉਬਾਊ ਕੰਮਾਂ ਤੋਂ ਛੁਟਕਾਰਾ ਮਿਲ ਸਕੇਗਾ।
ਇਹ ਤਕਨੀਕ ਦਾ ਭਵਿੱਖ ਹੈ, ਸਿਰਫ ਭਵਿੱਖ ਦੀ ਤਕਨੀਕ ਨਹੀਂ ਹੈ।
ਲੈਕਚਰਾਰ ਸਰਕਾਰੀ ਜਗਸੀਰ ਸੈਕੰਡਰੀ ਸਕੂਲ ਬੋਹਾ
ਬੁਢਲਾਡਾ ( ਮਾਨਸਾ)

ਡਾ . ਵਨੀਤ ਕੁਮਾਰ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ