(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਰਕਾਰ ਵਲੋਂ ਬੀਤੀ ਰਾਤ ਤੋਂ ਪੰਜਾਬ ਭਰ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਵੈਟ ਦੀ ਦਰਾਂ ਵਿੱਚ 10 ਫੀਸਦੀ ਤੱਕ ਵਾਧਾ ਕੀਤਾ ਹੈ, ਜਿਸ ਨਾਲ ਪੈਟਰੋਲ 92 ਪੈਸੇ ਤੇ ਡੀਜ਼ਲ 88 ਪੈਸੇ ਪ੍ਰਤੀ ਲੀਟਰ ਵੱਧ ਗਿਆ ਹੈ। ਪੰਜਾਬ ਸਰਕਾਰ ਵਲੋਂ ਕੀਤੇ ਗਏ ਇਸ ਵਾਧੇ ਨਾਲ ਪਹਿਲਾਂ ਪੈਟਰੋਲ 92.20 ਰੁਪਏ ਵਿੱਚ ਮਿਲ ਰਿਹਾ ਸੀ ਤਾਂ ਹੁਣ 98.95 ਰੁਪਏ ਵਿੱਚ ਮਿਲੇਗਾ। ਇਸ ਨਾਲ ਹੀ ਡੀਜ਼ਲ ਪਹਿਲਾਂ 88.26 ਰੁਪਏ ਮਿਲ ਰਿਹਾ ਸੀ ਤਾਂ ਹੁਣ 89.24 ਰੁਪਏ ਹੋ ਗਈ ਹੈ। (Petrol Diesel Price )
ਇਹ ਵੀ ਪੜ੍ਹੋ : ਸਮਾਜ ਸੇਵੀ ਦੇ ਦੋ ਕਾਤਲਾਂ ਨੂੰ ਕੀਤਾ ਕਾਬੂ, ਪੁਲਿਸ ਖੁੱਲ੍ਹਵਾਏਗੀ ਸਾਰੇ ਰਾਜ
ਡੀਜ਼ਲ ’ਤੇ ਵੈਟ ਦੀ ਦਰ ਵਿੱਚ 1.13 ਫੀਸਦੀ ਵਾਧਾ ਕਰਦੇ ਹੋਏ 12 ਫੀਸਦੀ ਕਰ ਦਿੱਤਾ ਗਿਆ ਹੈ ਤਾਂ ਪੈਟਰੋਲ ’ਤੇ 1.08 ਫੀਸਦੀ ਵਾਧਾ ਕਰਦੇ ਹੋਏ ਵੈਟ 15.74 ਫੀਸਦੀ ਕਰ ਦਿੱਤਾ ਗਿਆ ਹੈ। ਇਸ ਨਾਲ ਗੁਆਢੀ ਸੂਬਿਆਂ ਦੀ ਕੀਮਤ ਵਿੱਚ ਕਾਫੀ ਜਿਆਦਾ ਫਰਕ ਆ ਗਿਆ ਹੈ। ਚੰਡੀਗੜ ਵਿਖੇ ਇਸ ਸਮੇਂ ਪੈਟਰੋਲ 96.20 ਰੁਪਏ ਤਾਂ ਡੀਜ਼ਲ 84.26 ਰੁਪਏ ਪ੍ਰਤੀ ਲੀਟਰ ਰੇਟ ਚਲ ਰਿਹਾ ਹੈ, ਇਸੇ ਤਰੀਕੇ ਨਾਲ ਹਿਮਾਚਲ ਵਿੱਚ ਡੀਜ਼ਲ 85.44 ਤਾਂ ਪੈਟਰੋਲ 96.29 ਰੁਪਏ ਲੀਟਰ ਚਲ ਰਿਹਾ ਹੈ। (Petrol Diesel Price )