ਬਿਊਨਸ ਆਇਰਸ (ਏਜੰਸੀ)। ਅਮਰੀਕਾ ਵੈਨੇਜ਼ਏਲਾ ‘ਚ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਜਾਨ ਸੂਲੀਵਾਨ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਸੂਲੀਵਾਨ ਨੇ ਕਿਹਾ ਕਿ ਅਮਰੀਕਾ ਸਰਗਰਮੀ ਨਾਲ ਵੈਨੇਜ਼ਏਲਾ ‘ਤੇ ਤੇਲ ਨਾਲ ਸਬੰਧਿਤ ਪਾਬੰਦੀ ਲਾਉਣ ‘ਤੇ ਵਿਚਾਰ ਕਰ ਰਿਹਾ ਹੈ । ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ‘ਚ ਸੋਮਵਾਰ ਨੂੰ ਹੋਣ ਵਾਲੀ ਜੀ-20 ਸ਼ਿਖਰ ਸੰਮੇਲਨ ਦੀ ਮੀਟਿੰਗ ‘ਚ ਵੈਨੇਜ਼ਏਲਾ ਦੇ ਰਾਸ਼ਟਰਪਤੀ ਚੋਣਾਂ ਸਬੰਧੀ ਚਰਚਾ ਕੀਤੀ ਜਾਵੇਗੀ ਆਰਥਿਕ ਸੰਕਟ ਅਤੇ ਖੁਰਾਕੀ ਪਦਾਰਥਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਲੈਟਿਨ ਅਮਰੀਕੀ ਦੇਸ਼ ਵੈਨੇਜ਼ਏਲਾ ‘ਚ ਐਤਵਾਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਈਆਂ ਹਨ।
ਇਸ ਚੋਣ ‘ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਛੇ ਸਾਲਾ ਕਾਰਜਕਾਲ ਲਈ ਮੈਦਾਨ ‘ਚ ਹਨ ਮੁੱਖ ਵਿਰੋਧੀ ਪਾਰਟੀਆਂ ਨੇ ਇਸ ਚੋਣ ਦਾ ਬਾਈਕਾਟ ਕੀਤਾ ਹੈ ਸ੍ਰੀ ਮਾਦੁਰੋ ਦੇ ਦੋ ਵੱਡੇ ਵਿਰੋਧੀ ਆਗੂਆਂ ਨੂੰ ਚੋਣ ਲੜਨ ਸਬੰਧੀ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ ਮਾਹਿਰਾਂ ਮੁਤਾਬਕ ਸਾਬਕਾ ਬੱਸ ਡਰਾਈਵਰ ਮਾਦੁਰੋ ਦੀ ਇਸ ਚੋਣ ‘ਚ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈ ਜ਼ਿਕਰਯੋਗ ਹੈ ਕਿ ਸੰਕਟਗ੍ਰਸਤ ਵੈਨੇਜ਼ਏਲਾ ਦੇ ਲੱਖਾਂ ਨਾਗਰਿਕ ਦੇਸ਼ ਛੱਡ ਕੇ ਕੋਲੰਬੀਆ ਅਤੇ ਬ੍ਰਾਜ਼ੀਲ ਤੋਂ ਇਲਾਵਾ ਹੋਰ ਦੇਸ਼ਾਂ ‘ਚ ਜਾ ਰਹੇ ਹਨ।