ਅਵਨੀ ਤੇ ਕ੍ਰਿਸ਼ਨਾ ਦਾ ਹੋਈ ਚੋਣ
(ਸੱਚ ਕਹੂੰ ਨਿਊਜ਼) ਜੈਪੁਰ। ਪੈਰਾ ਓਲੰਪਿੰਕ ’ਚ ਆਪਣਾ ਲੋਹਾ ਮੰਨਵਾਉਣ ਵਾਲੇ ਦੋ ਰਾਜਸਥਾਨ ਦੇ ਖਿਡਾਰੀ ਅੱਜ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਗੇ। ਇਹ ਪੁਰਸਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦਿੱਤਾ ਜਾਵੇਗਾ। ਨੈਸ਼ਨਲ ਸਪੋਰਟਸ ਐਵਾਰਡ ਕਮੇਟੀ ਨੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰਾਂ ਲਈ ਇਸ ਵਾਰ ਦੇਸ਼ ਭਰ ’ਚੋਂ 11 ਖਿਡਾਰੀਆਂ ਦੀ ਚੋਣ ਕੀਤੀ ਹੈ।
ਇਸ ’ਚ ਦੋ ਖਿਡਾਰੀ ਰਾਜਸਥਾਨ ਦੇ ਹਨ ਰਾਜਸਥਾਨ ਦੇ ਇਹ ਦੋ ਖਿਡਾਰੀ ਹਨ ਅਵਨੀ ਲੇਖਰਾ ਤੇ ਕ੍ਰਿਸ਼ਨਾ ਨਾਗਰ ਜਿਨ੍ਹਾਂ ਨੇ ਪੈਰਾ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਵਨੀ ਨੇ ਟੋਕੀਓ ਪੈਰਾ ਓਲੰਪਿਕ ’ਚ ਸ਼ੂਟਿੰਗ ’ਚ ਸੋਨ ਤਮਗਾ ਜਿੱਤਿਆ ਸੀ ਤੇ ਕਿ੍ਰਸ਼ਨਾ ਨੇ ਬੈਡਮਿੰਟਨ ’ਚ ਸੋਨ ਤਮਗਾ ਜਿੱਤਿਆ ਸੀ ਇਹ ਦੋਵੇਂ ਖਿਡਾਰੀ ਜੈਪੁਰ ਦੇ ਰਹਿਣ ਵਾਲੇ ਹਨ।
ਜਾਣੋ ਕੌਣ ਹੈ ਅਵਨੀ ਲੇਖਰਾ
ਅਵਨੀ ਲੇਖਰਾ ਜੈਪੁਰ ਸ਼ਹਿਰ ਦੇ ਸ਼ਾਸ਼ਤਰੀ ਨਗਰ ਦੀ ਰਹਿਣ ਵਾਲੀ ਹੈ। ਅਵਨੀ ਨੇ ਟੋਕੀਓ ਪੈਰਾ ਓਲੰਪਿਕ ’ਚ ਦੋ ਤਮਗੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਖਿਡਾਰਨ ਹੈ ਸਾਲ 2012 ’ਚ ਮਹਾਂ ਸ਼ਿਵਰਾਤਰੀ ਦੇ ਦਿਨ ਅਵਨੀ ਦਾ ਐਕਸੀਡੈਂਟ ਹੋ ਗਿਆ ਸੀ ਜਿਸ ’ਚ ਉਸ ਨੂੰ ਪੈਰਾਲਿਸਿਸ ਹੋ ਗਿਆ, ਪਰ ਉਨ੍ਹਾਂ ਹਿੰਮਤ ਨਹੀਂ ਹਾਰੀ ਤੇ ਸ਼ੂਟਿੰਗ ’ਚ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਦੁਨੀਆ ਭਰ ’ਚ ਰੋਸ਼ਨ ਕਰ ਦਿੱਤਾ।
ਕ੍ਰਿਸ਼ਨਾ ਬਚਪਨ ਤੋਂ ਹੀ ਲਾਇਲਾਜ ਬਿਮਾਰੀ ਤੋਂ ਪੀੜਤ ਸੀ
ਕ੍ਰਿਸ਼ਨਾ ਦੇ ਘਰਦਿਆਂ ਨੂੰ ਉਸਦੀ ਬਿਮਾਰੀ ਦਾ ਸਿਰਫ 2 ਸਾਲ ਦੀ ਉਮਰ ’ਚ ਪਤਾ ਚੱਲਿਆ ਇਸ ਤੋਂ ਬਾਅਦ ਕਿ੍ਰਸ਼ਨ ਦੀ ਉਮਰ ਵਧਦੀ ਗਈ ਪਰ ਲੰਬਾਈ ਨਹੀਂ ਵਧੀ ਿਸ਼ਨਾ ਵੀ ਨਿਰਾਸ਼ ਹੋਣ ਲੱਗਾ। ਕਿ੍ਰਸ਼ਨਾ ਦੀ ਹਾਈਟ 4 ਫੁੱਟ 2 ਇੰਚ ’ਤੇ ਰੁਕ ਗਈ ਇਸ ਤੋਂ ਬਾਅਦ ਕ੍ਰਿਸ਼ਨਾ ਦੇ ਪਰਿਵਾਰ ਨੇ ਉਸਦਾ ਪੂਰਾ ਸਾਥ ਦਿੱਤਾ ਤੇ ਉਸ ਨੂੰ ਉਤਸ਼ਾਹਿਤ ਕੀਤਾ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਿਸ਼ਨਾ ਬੈਡਮਿੰਟਨ ਸ਼ਾਰਟ ਹਾਈਟ ਕੈਟੇਗਰੀ ’ਚ ਭਾਰਤ ਦੇ ਲਈ ਪਹਿਲਾ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਬਣੇ ਹਨ ਉਨ੍ਹਾਂ ਹੁਣ ਰਾਸ਼ਟਰਪਤੀ ਵੱਲੋਂ ਖੇਡ ਰਤਨ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦਰ ਖੇਡ ਰਤਨ ਪੁਰਸਕਾਰ
ਨੀਰਜ ਚੋਪੜਾ (ਜੈਵਲਿਨ), ਅਵਨੀ ਲੇਖਰਾ (ਸ਼ੂਟਿੰਗ), ਮਿਤਾਲੀ ਰਾਜ (ਕ੍ਰਿਕਟ), ਰਵੀ ਦਹੀਆ (ਰੇਸਿਗ), ਲਵਲੀਨਾ (ਮੁੱਕੇਬਾਜ਼ੀ), ਸੁਨੀਲ ਛੇਤਰੀ (ਫੁੱਟਬਾਲ), ਪੀਆਰ ਸ੍ਰੀਜੇਸ਼ (ਹਾਕੀ), ਪ੍ਰਮੋਦ ਭਗਤ (ਬੈਡਮਿੰਟਨ),ਕ੍ਰਿਸ਼ਨਾ ਨਾਗਰ (ਬੈਡਮਿੰਟਨ), ਮਨੀਸ਼ ਨਰਵਾਲ (ਸ਼ੂਟਿੰਗ) ਤੇ ਸੁਮਿਤ ਅੰਤਿਲ (ਜੇਵਲਿਨ) ਨੂੰ ਖੇਡ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ