President ਨੇ ਇਲਾਹਾਬਾਦ ਚਾਂਸਲਰ ਖਿਲਾਫ਼ ਜਾਂਚ ਦੇ ਦਿੱਤੇ ਆਦੇਸ਼
ਏਜੰਸੀ/ਨਵੀਂ ਦਿੱਲੀ। ਰਾਸ਼ਟਰਪਤੀ(President) ਰਾਮਨਾਥ ਕੋਵਿੰਦ ਨੇ ਇਲਾਹਾਬਾਦ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਆਰ. ਐਲ. ਹੰਗਲੂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ ਤੇ ਉਨ੍ਹਾਂ ਖਿਲਾਫ਼ ਜਾਂਚ ਸ਼ੁਰੂ ਕਰਨ ਦੇ ਆਦੇਸ਼ ਵੀ ਦਿੱਤੇ ਹਨ ਜ਼ਿਕਰਯੋਗ ਹੈ ਕਿ ਹੰਗਲੂ ਨੇ 31 ਦਸੰਬਰ ਨੂੰ ਹੀ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਸੀ ਉਨ੍ਹਾਂ ‘ਤੇ ਵਿੱਤੀ ਬੇਨੇਮੀਆਂ ਤੇ ਅਕਾਦਮਿਕ ਭ੍ਰਿਸ਼ਟਾਚਾਰ ਦੇ ਵੀ ਦੋਸ਼ ਸਨ ਤੇ ਕੌਮੀ ਮਹਿਲਾ ਕਮਿਸ਼ਨ ਨੇ ਵੀ ਉਨ੍ਹਾਂ ਖਿਲਾਫ਼ ਰਿਪੋਰਟ ਦਿੱਤੀ ਸੀ। President
ਕੋਵਿੰਦ ਨੇ ਉਨ੍ਹਾਂ ਦੇ ਅਸਤੀਫ਼ਾ ਨੂੰ ਮਨਜ਼ੂਰ ਕੀਤਾ ਤੇ ਇਨ੍ਹਾਂ ਦੋਸ਼ਾਂ ਤੇ ਰਿਪੋਰਟਾਂ ਨੂੰ ਦੇਖਦਿਆਂ ਉਨ੍ਹਾਂ ਖਿਲਾਫ਼ ਜਾਂਚ ਦੇ ਆਦੇਸ਼ ਦੇ ਦਿੱਤੇ ਰਾਸ਼ਟਰਪਤੀ(President) ਨੇ ਯੂਨੀਵਰਸਿਟੀ ਦੇ ਸਭ ਤੋਂ ਸੀਨੀਅਰ ਪ੍ਰੋਫੈਸਰ ਨੂੰ ਹੰਗਲੂ ਦੇ ਸਥਾਨ ‘ਤੇ ਕਾਰਜਭਾਰ ਸੰਭਾਲਣ ਦਾ ਨਿਰਦੇਸ਼ ਦਿੱਤਾ ਹੈ ਮੀਡੀਆ ਰਿਪੋਰਟ ਅਨੁਸਾਰ ਸ੍ਰੀ ਹੰਗਲੂ ਦੇ ਅਸਤੀਫ਼ਾ ਦੇਣ ਤੋਂ ਬਾਅਦ ਯੂਨੀਵਰਸਿਟੀ ਦੇ ਅਨੇਕ ਅਹੁਦਾ ਅਧਿਕਾਰੀਆਂ ਨੇ ਵੀ ਅਸਤੀਫ਼ੇ ਦਿੱਤੇ ਹਨ ਹਾਂਗਲੂ ‘ਤੇ ਇਹ ਵੀ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਮਹਿਲਾ ਅਧਿਆਪਕਾਂ ਤੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ ਸੀ ਕੁਲਪਤੀ ਖਿਲਾਫ਼ ਬੀਤੀ ਇੱਕ ਸਾਲ ਤੋਂ ਅੰਦੋਲਨ ਚੱਲ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।