Bathinda News: ਸੈਂਟਰਲ ਯੂਨੀਵਰਸਿਟੀ ਘੁੱਦਾ ਦੀ ਕਨਵੋਕੇਸ਼ਨ ਅਤੇ ਬਠਿੰਡਾ ਏਮਜ਼ ‘ਚ ਕਰਨਗੇ ਸ਼ਿਰਕਤ
ਬਠਿੰਡਾ (ਸੁਖਜੀਤ ਮਾਨ)। ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਥੋੜੀ ਦੇਰ ਤੱਕ ਬਠਿੰਡਾ ਪੁੱਜ ਰਹੇ ਹਨ। ਉਹਨਾਂ ਦੇ ਇਸ ਦੌਰੇ ਦੇ ਮੱਦੇਨਜ਼ਰ ਪ੍ਰਬੰਧਾਂ ਨੂੰ ਲੈ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰਾਸ਼ਟਰਪਤੀ ਸੈਂਟਰਲ ਯੂਨੀਵਰਸਿਟੀ ਘੁੱਦਾ ਦੀ ਕਨਵੋਕੇਸ਼ਨ ਤੋਂ ਇਲਾਵਾ ਬਠਿੰਡਾ ਏਮਜ਼ ਦੀ ਕਨਵੋਕੇਸ਼ਨ ‘ਚ ਸ਼ਿਰਕਤ ਕਰਨਗੇ।
Read Also : Haryana News: ਮੈਂ ਤਹਿਸੀਲਦਾਰ ਹਾਂ….. ਟ੍ਰੈਫਿਕ ਪੁਲਿਸ ਨੇ ਕੱਟ ਦਿੱਤਾ ਚਲਾਨ
ਰਾਸ਼ਟਰਪਤੀ ਸੈਂਟਰਲ ਯੂਨੀਵਰਸਿਟੀ ਘੁੱਦਾ ਦੀ 10ਵੀਂ ਕਨਵੋਕੇਸ਼ਨ ਅਤੇ ਬਠਿੰਡਾ ਏਮਜ਼ ਦੀ ਪਹਿਲੀ ਕਨਵੋਕੇਸ਼ਨ ਵਿੱਚ ਡਿਗਰੀਆਂ ਪ੍ਰਦਾਨ ਕਰਨਗੇ। ਇਸ ਮੌਕੇ ਮੁੱਖ ਮੰਚ ‘ਤੇ ਸੈਂਟਰਲ ਯੂਨੀਵਰਸਿਟੀ ‘ਚ ਰਾਸ਼ਟਰਪਤੀ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸੈਂਟਰਲ ਯੂਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਮੌਜੂਦ ਰਹਿਣਗੇ।