ਪ੍ਰਧਾਨ ਮੰਤਰੀ ਦੀ 11 ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ

Prime, Minister, Preparations, 11th, Rally

ਸਾਲਾਂ ਤੋਂ ਕੌਮੀ ਸ਼ਾਹ ਮਾਰਗ ‘ਤੇ ਲੋਕਾਂ ਵੱਲੋਂ ਰੱਖਿਆ ਨਜਾਇਜ਼ ਸਮਾਨ ਹਟਾਇਆ | Prime Minister

ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਕਿਸਾਨਾਂ ਦੀਆਂ ਫ਼ਸਲਾਂ ਦਾ ਰੇਟ ਵਧਾਉਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਕਾਲੀ-ਭਾਜਪਾ ਵੱਲੋਂ 11 ਜੁਲਾਈ ਨੂੰ ਰੱਖੀ ਗਈ ਧੰਨਵਾਦ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ਰੈਲੀ ਸਬੰਧੀ ਪ੍ਰਸ਼ਾਸਨ ਵੱਲੋਂ ਕਈ ਸਾਲਾਂ ਤੋਂ ਕੌਮੀ ਸ਼ਾਹ ਮਾਰਗ ‘ਤੇ ਕੁਝ ਦੁਕਾਨਦਾਰਾਂ ਵੱਲੋਂ ਰੱਖਿਆ ਸਮਾਨ ਵੀ ਹਟਵਾਇਆ ਗਿਆ। ਇਸ ਸਬੰਧੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੇ ਪੰਜਾਬ ਪੱਧਰ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੇ ਵਰਕਰਾਂ ਨਾਲ ਮੀਟਿੰਗਾਂ ਵੀ ਜੰਗੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। (Prime Minister)

ਉਧਰ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫ਼ਾਈ, ਚੌਕਸੀ ਦਾ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਤਿਆਰੀਆਂ ਨੂੰ ਲੈ ਕੇ ਅੱਜ ਦੁਪਹਿਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੂਜੀ ਵਾਰ ਰੈਲੀ ਸਥਾਨ ਦਾ ਦੌਰਾ ਕੀਤਾ। ਇਸ ਮੌਕੇ ਸ੍ਰ. ਬਾਦਲ ਨੇ ਤਿਆਰ ਕੀਤੇ ਜਾ ਰਹੇ ਰੈਲੀ ਪੰਡਾਲ, ਮੰਚ, ਪਬਲਿਕ ਦੇ ਬੈਠਣ ਲਈ ਸਥਾਨ, ਵਹੀਕਲਾਂ ਲਈ ਪਾਰਕਿੰਗ ਸਥਾਨ, ਪ੍ਰਧਾਨ ਮੰਤਰੀ ਦਾ ਰੈਲੀ ਸਥਾਨ ‘ਤੇ ਪੁੱਜਣ ਦਾ ਰਸਤਾ, ਆਮ ਲੋਕਾਂ ਲਈ ਦਾਣਾ ਮੰਡੀ ‘ਚ ਪੁੱਜਣ ਦਾ ਰਸਤਾ ਤੇ ਹੋਰ ਪ੍ਰਬੰਧਾਂ ਸਬੰਧੀ ਵਰਕਰਾਂ ਨੂੰ ਹਦਾਇਤਾਂ ਦਿੱਤੀਆਂ। (Prime Minister)

ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ਅਹੁਦੇਦਾਰਾਂ ਦੀ ਹੋਈ ਮੀਟਿੰਗ | Prime Minister

ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਹੋਰ ਜ਼ਿਲ੍ਹਿਆਂ ਦਾ ਭਾਰੀ ਪੁਲਿਸ ਬਲ ਵੀ ਰੈਲੀ ਸਥਾਨ ‘ਤੇ ਹਾਜ਼ਰ ਸੀ। ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਸੁਸ਼ੀਲ ਕੁਮਾਰ, ਹਰਪ੍ਰੀਤ ਸਿੰਘ ਸਾਬਕਾ ਵਿਧਾਇਕ ਮਲੋਟ, ਸਾਬਕਾ ਵਿਧਾਇਕ ਰੋਜ਼ੀ ਬਰਕੰਦੀ, ਚੇਅਰਮੈਨ ਬਸੰਤ ਸਿੰਘ ਕੰਗ, ਗੁਰਚਰਨ ਸਿੰਘ ਓਐੱਸਡੀ, ਹੈਪੀ ਮਾਨ, ਤਜਿੰਦਰ ਸਿੰਘ ਮਿੱਡੂ ਖੇੜਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਮਨੂੰ ਬਰਾੜ, ਰਣਜੋਧ ਸਿੰਘ ਲੰਬੀ, ਕੁਲਦੀਪ ਸਿੰਘ, ਐੱਸਐੱਚਓ ਸਿਟੀ ਮਲੋਟ ਜਸਵੀਰ ਸਿੰਘ ਤੇ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ।

ਇਸੇ ਤਰ੍ਹਾਂ ਬੀਤੀ ਦੇਰ ਸ਼ਾਮ ਮਲੋਟ ਸ਼ਹਿਰ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੀ ਰਿਹਾਇਸ਼ ‘ਤੇ ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨ ਭਰਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ 14 ਫਸਲਾਂ ਦਾ ਐੱਮਐੱਸਪੀ ਵਧਾ ਕੇ ਭਾਰੀ ਰਾਹਤ ਦਿੱਤੀ ਹੈ, ਉੱਥੇ ਜਵਾਰ, ਬਾਜਰਾ, ਮੱਕੀ, ਅਰਹਰ, ਮੂੰਗਫਲੀ, ਸੂਰਜਮੁਖੀ, ਸੋਇਆਬੀਨ, ਤਿਲ ਤੋਂ ਇਲਾਵਾ ਕਪਾਹ ਦੀ ਫਸਲਾਂ ਦਾ ਐੱਮਐੱਸਪੀ ਵਧਾ ਕੇ ਦਿਖਾ ਦਿੱਤਾ ਕੇ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੋਟ ‘ਚ ਹੋਣ ਵਾਲੀ ਧੰਨਵਾਦ ਰੈਲੀ ‘ਚ ਸ਼ਿਰਕਤ ਕਰਨ ਲਈ ਆ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। (Prime Minister)

LEAVE A REPLY

Please enter your comment!
Please enter your name here