ਬਲਾਕ ਸੰਗਰੂਰ ਦੇ 24ਵੇਂ ਸਰੀਰਦਾਨੀ ਬਣੇ ਪ੍ਰੇਮੀ ਦਿਨੇਸ਼ (ਪੰਮੀ) ਇੰਸਾਂ

Body Donate
ਸੰਗਰੂਰ : ਸਰੀਰਦਾਨੀ ਦਿਨੇਸ਼ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਸਾਧ-ਸੰਗਤ ਤੇ ਇਨਸੈੱਟ ’ਚ ਸਰੀਰਦਾਨੀ ਦੀ ਫਾਈਲ ਫੋਟੋ। 

ਦੇਹਾਂਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donate)

(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂ ਦਿਨੇਸ਼ (ਪੰਮੀ) ਇੰਸਾਂ (55) ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਹ ਬਲਾਕ ਸੰਗਰੂਰ ਦਾ 24 ਵਾਂ ਸਰੀਰਦਾਨ ਹੈ। (Body Donate)

ਜਾਣਕਾਰੀ ਅਨੁਸਾਰ ਪਰਿਵਾਰਿਕ ਮੈਂਬਰਾਂ ਨੇ ਦੱਸਿਆਂ ਕਿ ਉਨ੍ਹਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਪਰਿਵਾਰ ਵੱਲੋਂ ਪੂਜਨੀਕ ਗੁਰੂ ਜੀ ਦੀ ਦਿੱਤੀ ਪ੍ਰੇਰਨਾ ਅਨੁਸਾਰ ਪ੍ਰੇਮੀ ਦਿਨੇਸ਼ (ਪੰਮੀ) ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ। ਦਿਨੇਸ਼ ਪੰਮੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ਵਿੱਚ ਰੱਖ ਕੇ ਪੂਰੇ ਸ਼ਹਿਰ ਵਿੱਚ ਲਿਜਾਇਆ ਗਿਆ ਤੇ ਸਰੀਰਦਾਨੀ ਪ੍ਰੇਮੀ ਦਿਨੇਸ਼ (ਪੰਮੀ) ਇੰਸਾਂ ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਨਾਅਰੇ ਲਾਏ ਗਏ। (Body Donate)

Body Donate
ਸੰਗਰੂਰ : ਸਰੀਰਦਾਨੀ ਦਿਨੇਸ਼ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਸਾਧ-ਸੰਗਤ ਤੇ ਇਨਸੈੱਟ ’ਚ ਸਰੀਰਦਾਨੀ ਦੀ ਫਾਈਲ ਫੋਟੋ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਔਰਤਾਂ ਨੂੰ ਦਿੱਤਾ ਭਾਸ਼ਾਈ ਨਿਆਂ

ਇਸ ਦੌਰਾਨ ਵਿਜੈ ਲੰਕੇਸ਼ ਸਾਬਕਾ ਨਗਰ ਕੌਂਸਲਰ ਵੱਲੋਂ ਮਿ੍ਰਤਕ ਦੇਹ ਵਾਲੀ ਐਂਬੂਲੈਂਸ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ 85 ਮੈਂਬਰ ਹਰਿੰਦਰ ਇੰਸਾਂ ਮੰਗਵਾਲ, 85 ਮੈਂਬਰ ਰਣਜੀਤ ਇੰਸਾਂ ਮਹਿਲਾਂ ਚੌਂਕ ਵੀ ਮੌਜ਼ੂਦ ਰਹੇ। ਮ੍ਰਿਤਕ ਦੇਹ ਨੂੰ ਵੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਗਜਰੌਲਾ, ਜ਼ਿਲ੍ਹਾ ਅਮਰੋਹਾ (ਯੂਪੀ) ਵਿਖੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਜ਼ਿੰਮੇਵਾਰ, ਸਕੇ ਸਬੰਧੀ, ਰਿਸ਼ਤੇਦਾਰ ਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।