ਪਿੰਡ ਆਲਮਪੁਰ ਦਾ ਦੂਜਾ ਤੇ ਬਲਾਕ ਦਾ 27 ਵਾ ਸਰੀਰਦਾਨ | Welfare
Welfare: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਬਲਾਕ ਲਹਿਰਾਗਾਗਾ ਦੇ ਡੇਰਾ ਸ਼ਰਧਾਲੂ ਭੋਲਾ ਇੰਸਾਂ ਵਾਸੀ ਪਿੰਡ ਆਲਮਪੁਰ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਸਨ। ਪਰਿਵਾਰ ਵੱਲੋਂ ਉਨਾਂ ਦੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਅਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰਿਸਰਚ, ਬਠਿੰਡਾ ਪੰਜਾਬ ਵਿਖੇ ਦਾਨ ਕੀਤਾ ਗਿਆ। ਇਹ ਪਿੰਡ ਆਲਮਪੁਰ ਦਾ ਦੂਜਾ ਤੇ ਬਲਾਕ ਦਾ 27 ਵਾ ਸਰੀਰਦਾਨ ਸੀ।
ਜਾਣਕਾਰੀ ਦਿੰਦਿਆਂ ਭੋਲਾ ਸਿੰਘ ਦੀ ਧਰਮਪਤੀ ਪਤਨੀ ਸਿਮਲੋ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬੀਤੇ ਕੁਝ ਦਿਨਾਂ ਤੋਂ ਬਿਮਾਰ ਹੋਣ ਉਪਰੰਤ ਅਕਾਲ ਚਲਾਣਾ ਕਰ ਗਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਡੇਰਾ ਸੱਚਾ ਸੌਦਾ ਤੋਂ ਲਗਭਗ 25 ਸਾਲ ਪਹਿਲਾਂ ਨਾਮ ਸ਼ਬਦ ਦੀ ਅਨਮੋਲ ਦਾਤ ਹਾਸਲ ਕੀਤੀ ਹੋਈ ਸੀ ਤੇ ਉਹ ਡੇਰੇ ਵਿੱਚ ਬਹੁਤ ਸੇਵਾ ਕਰਦੇ ਸਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਭੋਲਾ ਇੰਸਾਂ ਨੇ ਜਿਉਂਦੇ ਜੀਅ ਸਰੀਰ ਦਾਨ ਸਬੰਧੀ ਹਲਫੀਆ ਬਿਆਨ ਭਰ ਕੇ ਦਿੱਤਾ ਸੀ ਜਿਸ ਵਿੱਚ ਲਿਖ ਕੇ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਜਲਾਉਣ ਦੀ ਥਾਂ ਮੈਡੀਕਲ ਖੋਜਾਂ ਲਈ ਕਿਸੇ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਵੇ, ਜਿਸ ਨਾਲ ਨਵੀਆਂ ਬਿਮਾਰੀਆਂ ਬਾਰੇ ਜਾਣਕਾਰੀ ਹਾਸਿਲ ਹੋ ਸਕੇ।
ਇਹ ਵੀ ਪੜ੍ਹੋ: Language Day: ਭਾਸ਼ਾ ਦਿਵਸ ਦੇ ਰਾਜ ਪੱਧਰੀ ਸਮਾਗਮ ’ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ
ਅੱਜ ਡੇਰਾ ਸ਼ਰਧਾਲੂ ਸਿੰਘ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਗੱਡੀ ਵਿਚ ਰੱਖ ਕੇ ਸਮੁੱਚੇ ਪਿੰਡ ਵਿੱਚ ਲਿਜਾਇਆ ਗਿਆ ਅਤੇ ‘ਭੋਲਾ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ ਗਏ। ਇਸ ਮੌਕੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ, ਸਾਧ-ਸੰਗਤ ਦੀ ਮੌਜ਼ੂਦਗੀ ਵਿੱਚ ਪਿੰਡ ਦੀ ਸਰਪੰਚ ਹਮੀਰ ਕੌਰ ਅਤੇ ਉਨਾਂ ਦੇ ਪੁੱਤਰ ਦਲਵਿੰਦਰ ਸਿੰਘ ਵੱਲੋਂ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰੇਮੀ ਸੇਵਕ ਗੁਰਪ੍ਰੀਤ ਇੰਸਾਂ, 85 ਮੈਂਬਰ ਜਗਦੀਸ਼ ਪਾਪੜਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ, ਰਿਸ਼ਤੇਦਾਰ, ਸਕੇ-ਸਬੰਧੀਆਂ ਤੇ ਸਾਧ-ਸੰਗਤ ਨੇ ਸਰੀਰਦਾਨੀ ਭੋਲਾ ਇੰਸਾਂ ਨੂੰ ਅੰਤਿਮ ਵਿਧਾਈ ਦਿੱਤੀ।
ਸਰੀਰਦਾਨ ਕਰਨਾ ਸ਼ਲਾਘਾਯੋਗ ਕਾਰਜ : ਸਰਪੰਚ ਹਮੀਰ ਕੌਰ ਤੇ ਉਨਾਂ ਦੇ ਪੁੱਤਰ ਦਲਵਿੰਦਰ
ਪਿੰਡ ਦੇ ਸਰਪੰਚ ਹਮੀਰ ਕੌਰ ਤੇ ਉਨਾਂ ਦੇ ਪੁੱਤਰ ਦਲਵਿੰਦਰ ਸਿੰਘ ਨੇ ਕਿਹਾ ਕਿ ਇਹ ਅੱਜ ਜੋ ਸਰੀਰਦਾਨ ਹੋ ਰਿਹਾ ਇਹ ਪਿੰਡ ਦਾ ਦੂਜਾ ਸਰੀਰਦਾਨ ਹੈ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜੋ ਅੱਜ ਭੋਲਾ ਇੰਸਾਂ ਦੇ ਪਰਿਵਾਰ ਨੇ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ। ਉਨਾਂ ਕਿਹਾ ਕਿ ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਇਹ ਬਹੁਤ ਹੀ ਸ਼ਲਾਘਾਯੋਗ ਹੈ। Welfare
ਇਸ ਮੌਕੇ 85 ਮੈਂਬਰ ਜਗਦੀਸ਼ ਪਾਪੜਾ ਨੇ ਦੱਸਿਆ ਕਿ ਭੋਲਾ ਇੰਸਾਂ ਬਹੁਤ ਅਣਥੱਕ ਸੇਵਾਦਾਰ ਸਨ ਉਹਨਾਂ ਨੇ ਜਿਉਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਕੇ ਬਹੁਤ ਵੱਡੀ ਸੇਵਾ ਨਿਭਾ ਦਿੱਤੀ ਹੈ ਜੋ ਕਿ ਬਹੁਤ ਵੱਡੀ ਗੱਲ ਹੈ। ਇਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਵੇਲੇ ਮਾਨਵਤਾ ਭਲਾਈ ਦੇ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ।