ਪੀੜਤਾਂ ਦੀ ਮੱਦਦ ਕਰੇ ਸਾਧ-ਸੰਗਤ
(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 30 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਵੀਰਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰੇ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਵਿਚਕਾਰ ਪਹੁੰਚੀ ਤਾਂ ਕਰੋੜਾਂ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਮੁਸਕਾਨ ਖਿੜ ਉਠੀ ਅਤੇ ਇੱਕ-ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲ ਸ਼ੁਰੂ ਹੋ ਗਿਆ।
ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਪਵਿੱਤਰ ਚਰਨ ਟਿਕਾਉ੍ਂਦੇ ਹੀ ਪੂਜਨੀਕ ਗੁਰੂ ਜੀ ਨੇ ਆਪਦੇ ਯੂ-ਟਿਊਬ ਚੈਨਲ ਸੇਂਟ ਡਾ. ਐੱਮਐੱਸਜੀ ’ਤੇ ਬਚਨਾਂ ਫ਼ਰਮਾਏ ਕਿ ਹੇ ਪਰਮ ਪਿਤਾ ਪਰਮਾਤਮਾ! ਸਾਡੇ ਦੇਸ਼ ਅਤੇ ਪੂਰੇ ਸੰਸਾਰ ’ਚ ਜੋ ਮੀਂਹ, ਹੜ੍ਹ ਅਤੇ ਕਿਤੇ ਗਰਮੀ ਦੇ ਰੂਪ ’ਚ ਕਹਿਰ ਟੁੱਟ ਰਿਹਾ ਹੈ, ਮੌਸਮ ’ਚ ਜਬਰਦਸਤ ਬਦਲਾਅ ਆ ਰਿਹਾ ਹੈ, ਹੇ ਮੇਰੇ ਮਾਲਕ!, ਹੇ ਮੇਰੇ ਰਾਮ, ਜਿਸ ਤੋਂ ਵੀ ਕੋਈ ਪਾਪ-ਗੁਨਾਹ ਹੋਇਆ ਹੈ, ਧਰਤੀ ’ਤੇ ਤੇਰੀ ਕੁਦਰਤ ਨੂੰ ਜੋ ਵੀ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਸਾਰਿਆਂ ਨੂੰ ਮਾਫ਼ ਕਰਦੇ ਹੋਏ ਆਪਣੇ ਕਹਿਰ ਨੂੰ ਰੋਕ ਦੇ ਬੱਚਿਆਂ ਦੀ ਰੱਖਿਆ ਕਰ, ਤੂੰ ਰਖਵਾਲਾ ਹੈਂ, ਤੂੰ ਦਇਆ ਦਾ ਸਾਗਰ ਹੈਂ, ਕਿਰਪਾ ਕਰ।
ਆਪ ਜੀ ਨੇ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਜਿਵੇਂ ਵੀ ਤੁਹਾਨੂੰ ਪ੍ਰਸ਼ਾਸਨ ਆਖੇ, ਸਰਕਾਰਾਂ ਕਹਿਣ ਉਨ੍ਹਾਂ ਦੇ ਅਨੁਸਾਰ ਹੜ੍ਹ ਪੀੜਤਾਂ ਦਾ ਸਾਥ ਦਿਓ ਅਤੇ ਸੇਵਾ ਕਰੋ ਪੂੁਜਨੀਕ ਗੁਰੂ ਜੀ ਨੇ ਅੱਗੇ ਫ਼ਰਾਮਇਆ ਕਿ ਅਸੀਂ ਤੁਹਾਡੀ ਸੇਵਾ ’ਚ ਆ ਗਏ ਹਾਂ, ਪਰ ਜਿਵੇਂ ਪਹਿਲਾਂ ਵੀ ਤੁਹਾਨੂੰ ਆਖਿਆ ਸੀ ਕਿ ਤੁਸੀਂ ਸਾਰੇ ਲੋਕ ਆਪਣੇ ਘਰਾਂ ’ਚ ਰਹੋਗੇ, ਜਿਵੇਂ ਜ਼ਿੰਮੇਵਾਰ ਕਹਿਣਗੇ ਉਨ੍ਹਾਂ ਗੱਲਾਂ ’ਤੇ ਅਮਲ ਕਰਨਾ ਹੈ, ਆਪਣੇ ਘਰਾਂ ’ਚ ਰਹਿਣਾ ਹੈ ਅਤੇ ਸੇਵਾ ਕਰਨੀ ਹੈ ਤਾਂ ਭਗਵਾਨ ਤੁਹਾਨੂੰ ਬਹੁਤ-ਬਹੁਤ ਖੁਸ਼ੀਆਂ ਦੇਣ, ਜ਼ਰੂਰ ਵਧ ਕੇ ਸੇਵਾ ਕਰਨਾ, ਬਹੁਤ-ਬਹੁਤ ਅਸ਼ੀਰਵਾਦ। ਸਾਰਿਆ ਨੂੰ, ਭਗਵਾਨ ਸਾਰਿਆਂ ਨੂੰ ਖੁਸ਼ੀਆਂ ਦੇਣ, ਅਸ਼ੀਰਵਾਦ-ਅਸ਼ੀਰਵਾਦ।