ਪ੍ਰਦੀਪ ਸਿੰਘ ਇੰਸਾਂ ਦੀ ਖਾਮੋਸ਼ੀ ’ਚੋਂ ਉੱਭਰੇ ਬੋਲਾਂ ਦੀ ਦਾਸਤਾਨ

Pradeep Singh Insan

‘ਮੈਨੂੰ ਲੱਖ ਤਸੀਹੇ ਦਿੱਤੇ ਪਰ ਮੈਂ ਸੱਚ ਨੂੰ ਲੀਕ ਨਾ ਲਾਈ’

(ਸੁਖਜੀਤ ਮਾਨ) ਕੋਟਕਪੂਰਾ। ਸਾਰਾ ਕੋਟਕਪੂਰਾ ਕਹਿ ਰਿਹਾ ਸੀ ਕਿ ਅਸੀਂ ਬੇਅਦਬੀ ਨਹੀਂ ਕੀਤੀ ਤੁਸੀਂ ਬੇਕਸੂਰ ’ਤੇ ਜ਼ੁਲਮ ਢਾਹ ਕੇ ਮਾਸੂਮ ਬੱਚਿਆਂ ਤੋਂ ਬਾਪ ਦਾ ਪਰਛਾਵਾ ਤੇ ਬਜ਼ੁਰਗ ਮਾਪਿਆਂ ਤੋਂ ਬੁਢਾਪੇ ਦੀ ਡੰਗੋਰੀ ਖੋਹ ਲਈ ਉਸ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਪੁਲਿਸ ਉਸ ਖਿਲਾਫ ਝੂਠੀ ਕਹਾਣੀ ਘੜਨ ’ਚ ਕਾਮਯਾਬ ਹੋ ਗਈ ਸੀ ਕੋਟਕਪੂਰਾ ਦੀਆਂ ਅੱਜ ਕੰਧਾਂ, ਗਲੀਆਂ, ਚੌਂਕ ਰੋ ਰਹੇ ਸਨ।

ਹਰ ਅੱਖ ਭਿੱਜੀ ਹੋਈ ਸੀ, ਪੂਰਾ ਸ਼ਹਿਰ ਅੱਜ ਸਮਾਜ ਸੇਵੀ, ਸਿੱਖ ਧਰਮ ’ਚ ਅਥਾਹ ਸ਼ਰਧਾ ਰੱਖਣ ਵਾਲੇ ਪਰਦੀਪ ਸਿੰਘ ਇੰਸਾਂ (Pradeep Singh Insan) ਦੀ ਅੰਤਿਮ ਯਾਤਰਾ ਵੇਲੇ ਇਹੋ ਕਹਿ ਰਿਹਾ ਸੀ ਕਿ ਉਨ੍ਹਾਂ ਦਾ ਪਿਆਰਾ ਪਰਦੀਪ ਝੂਠ ਦੇ ਸਿਸਟਮ ਨੇ ਖੋਹ ਲਿਆ ਅਜੇ ਤਾਂ ਪਰਦੀਪ ਦੇ ਵਿਆਹ ਵਾਲੀ ਐਲਬਮ ਵੀ ਚਮਕਾ ਮਾਰ ਰਹੀ ਹੈ, ਜਿਸ ’ਚ ਉਸ ਦੇ ਵਿਆਹ ਦੀਆਂ ਤਸਵੀਰਾਂ ਧਰਮ ਦੇ ਠੇਕੇਦਾਰਾਂ, ਸਿਆਸਤਦਾਨਾਂ ਤੇ ਕਈ ਜੀ ਹਜ਼ੂਰੀਏ ਸਾਬਕਾ ਤੇ ਮੌਜ਼ੂਦਾ ਪੁਲਿਸ ਅਫ਼ਸਰਾਂ ਦੇ ਮੂੰਹ ’ਤੇ ਇਹ ਕਹਿ ਕੇ ਚਪੇੜਾਂ ਮਾਰ ਰਹੀਆਂ ਹਨ ਕਿ ਪਰਦੀਪ ਨੇ ਬੇਅਦਬੀ ਨਹੀਂ ਕੀਤੀ ਉਸਦਾ ਵਿਆਹ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ’ਚ ਹੋਇਆ ਸੀ।


ਉਸ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਅਫਸੋਸ! ਪਰਦੀਪ ਦੀ ਕਿਤੇ ਵੀ ਸੁਣਵਾਈ ਨਾ ਹੋਈ ਤੇ ਅੱਜ ਉਹ ਇਸ ਦੇਸ਼, ਇਸ ਸੂਬੇ ਤੇ ਸਿਸਟਮ ਦੇ ਝੂਠ ਅੱਗੇ ਖਾਮੋਸ਼ ਹੋ ਵਿਦਾ ਹੋ ਚੱਲਿਆ ਹੈ ਪਰ ਉਸ ਦੀ ਖਾਮੋਸ਼ੀ ਵੀ ਕਹਿ ਰਹੀ ਹੈ ਕਿ ਮੈਨੂੰ ਲੱਖ ਤਸੀਹੇ ਦਿੱਤੇ ਪਰ ਮੈਂ ਸੱਚ ਨੂੰ ਲੀਕ ਨਹੀਂ ਲਾਈ ਮੈਂ ਕਦੇ ਨਹੀਂ ਕਬੂਲਿਆ ਕਿ ਮੈਂ ਬੇਅਦਬੀ ਕੀਤੀ ਹੈ ਕਿਉਂਕਿ ਮੈਂ ਆਪਣੇ ਗੁਰੂ ਦੀ ਬੇਅਦਬੀ ਕਿਵੇਂ ਕਰ ਸਕਦਾ ਹਾਂ ਮੇਰੀ ਅਦਬ ਨੂੰ ਸਲਾਮ ਹੈ ਬਸ ਮੇਰੀ ਇਹੀ ਨਿਮਾਣੀ ਜਿਹੀ ਹਿੰਮਤ ਹੈ ਕਿ ਮੈਂ ਝੂਠ ਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਮੇਰੀ ਜ਼ਮੀਰ ਇਹਦੇ ਵਾਸਤੇ ਮੰਨੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ