ਦੂਜਿਆਂ ਨੂੰ ਮਾਰਨ ਵਾਲੇ ਇਨਸਾਨ ਨਹੀਂ, ਰਾਕਸ਼ ਹਨ : ਪੂਜਨੀਕ ਗੁਰੂ ਜੀ

Barnawa Live

ਸਮਾਜ ਨੂੰ ਡਰਾਉਣਾ, ਭੈਅਭੀਤ ਕਰਨਾ, ਸਾਡੇ ਧਰਮਾਂ ’ਚ ਰਾਕਸ਼ਾਂ ਦਾ ਕੰਮ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਆਨਲਾਈਨ ਗੁਰੂਕੁਲ ਦੇ ਮਾਧੀਅਮ ਰਾਹੀਂ ਦੇਸ਼ ਵਿਦੇਸ਼ ਦੇ ਕੋਰੜਾਂ ਸ਼ਰਧਾਲੂਆਂ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਇਸ ਮੌਕੇ ਆਪ ਜੀ ਨੇ ਫ਼ਰਮਾਇਆ ਕਿ ਅੱਜ ਕੁਝ ਲੋਕ ਦੂਜਿਆਂ ਨੂੰ ਮਾਰ ਕੇ ਇਹ ਸੋਚਦੇ ਹਨ ਕਿ ਮੈਂ ਪਤਾ ਨਹੀਂ ਕਿਹੜਾ ਵੱਡਾ ਤੀਰ ਮਾਰ ਦਿੱਤਾ। ਜੇਕਰ ਕਿਸੇ ਦਾ ਨਸ਼ਾ ਛੁਡਵਾ ਦਿੰਦਾ, ਕਿਸੇ ਦੇ ਬਰਬਾਦ ਹੁੰਦੇ ਘਰ ਨੂੰ ਆਬਾਦ ਕਰ ਦਿੰਦਾ, ਤਾਂ ਮੰਨ ਲੈਂਦੇ ਤੁੂੰ ਚੰਗਾ ਕੰਮ ਕੀਤਾ। ਸਮਾਜ ਨੂੰ ਡਰਾਉਣਾ, ਸਮਾਜ ਨੂੰ ਭੈਅਭੀਤ ਕਰਨਾ, ਇਹ ਸਾਡੇ ਧਰਮਾਂ ’ਚ ਰਾਕਸ਼ਾਂ ਦਾ ਕੰਮ ਹੋ ਸਕਦਾ ਹੈ। ਇਨਸਾਨ ਦਾ ਨਹੀਂ, ਇਹ ਸੱਚਾਈ ਹੈ। ਅਸੀਂ ਧਰਮਾਂ ਦੀ ਸੱਚਾਈ ਬੋਲ ਰਹੇ ਹਾਂ।

ਆਪਣੀ ਜਵਾਨੀ ਨੂੰ ਚੰਗੇ ਕੰਮਾਂ ’ਚ ਲਗਾਓ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਪਣੀ ਜਵਾਨੀ ਨੂੰ ਚੰਗੇ ਕੰਮਾਂ ’ਚ ਲਗਾਓ ਬੱਚਿਓ, ਕਿਸੇ ਦਾ ਭਲਾ ਕਰੋ, ਰੋਡ ’ਤੇ ਕੋਈ ਅਜਿਹਾ ਵਿਅਕਤੀ ਖੜਾ ਹੈ ਜਿਸ ਨੂੰ ਦਿਸਦਾ ਨਹੀਂ ਹੈ, ਉਂਗਲ ਫੜ ਕੇ ਰੋਡ ਪਾਰ ਕਰਵਾ ਦਿਓ, ਇਹ ਤੁਹਾਡਾ ਦਾਨ ਮਹਾਂਦਾਨ ਦੇ ਸਮਾਨ ਹੈ। ਕਿਸੇ ਤੜਫਦੇ ਹੋਏ ਦਾ ਇਲਾਜ ਕਰਵਾ ਦਿਓ, ਇਹ ਚੰਗਾ ਦਾਨ ਹੈ। ਨਾ ਕਿ ਇੱਥੇ ਪਹਿਲਾਂ ਤੋਂ ਹੀ ਬਣੇ ਮਹਿਲ ਉੱਥੇ ਪੈਸਾ ਚੜਾਇਆ, ਮੱਥਾ ਟੇਕਿਆ ਕਿ ਮੈਂ ਤਾਂ ਦਾਨ ਕਰ ਦਿੱਤਾ, ਇਸ ਦਾ ਫਲ ਮਿਲੇ ਨਾ ਮਿਲੇ ਸਾਨੂੰ ਨਹੀਂ ਪਤਾ, ਪਰ ਉਸ ਦਾ ਫਲ ਜ਼ਰੂਰ ਮਿਲੇਗਾ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ