ਪਾਵਰਕਾਮ ਨੇ 18 ਲੱਖ ਦੀ ਬਿਜਲੀ ਚੋਰੀ ਫੜੀ

Power subsidy

ਵੱਖ-ਵੱਖ ਹਿੱਸਿਆਂ ਛਾਪੇਮਾਰੀ ਕਰਕੇ ਵਿਭਾਗ ਨੇ ਭਾਰੀ ਜੁਰਮਾਨੇ ਵਸੂਲੇ

(ਰਘਬੀਰ ਸਿੰਘ) ਲੁਧਿਆਣਾ। ਗਰਮੀ ਵਧਣ ਨਾਲ ਬਿਜਲੀ ਦੀ ਮੰਗ ਦੇ ਨਾਲ ਨਾਲ ਬਿਜਲੀ ਚੋਰੀ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪਾਵਰਕਾਮ ਵਿਭਾਗ ਵੱਲੋਂ ਬਿਜਲੀ ਚੋਰੀ ਰੋਕਣ ਲਈ ਕਮਰ ਕਸ ਲਈ ਗਈ ਹੈ। ਸਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਛਾਪੇਮਾਰੀ ਕਰਕੇ ਵਿਭਾਗ ਨੇ ਭਾਰੀ ਜੁਰਮਾਨੇ ਵਸੂਲੇ ਹਨ। ਪਾਵਰਕੌਮ ਵਿਭਾਗ ਦੀਆਂ ਟੀਮਾਂ ਨੇ ਕਾਰਵਾਈ ਕਰਦਿਆਂ ਕਰੀਬ 18 ਲੱਖ ਰੁਪਏ ਦੀ ਬਿਜਲੀ ਚੋਰੀ ਫੜੀ ਹੈ।

ਪਾਵਰਕੌਮ ਵਿਭਾਗ ਦੇ ਬੁਲਾਰੇ ਅਨੁਸਾਰ ਵਿਭਾਗ ਦੀਆਂ ਟੀਮਾਂ ਨੇ ਅਗਰ ਨਗਰ ਡਵੀਜਨ ਅਧੀਨ ਪੈਂਦੇ ਪੀਏਯੂ, ਟਾਈਪ-12 ਕੁਆਟਰ, ਬਾਬਾ ਨੰਦ ਸਿੰਘ ਨਗਰ, ਆਸ?ਿਆਨਾ ਐਨਕਲੇਵ, ਬਲਰਾਜ ਐਨਕਲੇਵ, ਜਸਿਆਣਾ ਰੋਡ, ਸਾਈਂ ਐਨਕਲੇਵ, ਲਾਦੀਆਂ ਰੋਡ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਬਿਜਲੀ ਚੋਰੀ ਦੇ 29 ਮਾਮਲੇ ਫੜੇ ਗਏ ਅਤੇ ਕੁਝ ਮਾਮਲਿਆਂ ਵਿੱਚ ਮੌਕੇ ’ਤੇ ਹੀ ਜੁਰਮਾਨੇ ਕੀਤੇ ਗਏ। ਜੁਰਮਾਨੇ ਦੀ ਰਕਮ ਲਗਭਗ 18 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਰੋਕਣ ਜਾਂ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਵੇਗੀ। ਮਾਮਲੇ ਵਿੱਚ ਕੁਝ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ