ਰੋਜ਼ਾਨਾਂ 8 ਘੰਟੇ 3 ਗਰੁੱਪਾ ਵਿੱਚ ਦਿੱਤੀ ਜਾਵੇਗੀ ਨਿਰਵਿਘਨ ਸਪਲਾਈ | Ramesh Kamboj
ਫਾਜ਼ਿਲਕਾ, (ਰਜਨੀਸ਼ ਰਵੀ) ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਸਰਕਾਰ ਦੇ ਹੁਕਮਾਂ ਅਨੁਸਾਰ ਪਾਵਰਕੋਮ ਵੱਲੋਂ ਝੋਨੇ ਦੀ ਬੀਜਾਈ ਲਈ ਬਿਜਲੀ ਸਪਲਾਈ 20 ਜੂਨ ਤੋ ਸੁਰੂ ਕੀਤੀ ਜਾਵੇਗੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਸਪਲਾਈ 3 ਗਰੁੱਪਾ ਵਿੱਚ ਵੰਡ ਕੇ ਹਰੇਕ ਕਿਸਾਨ ਨੂੰ ਰੋਜਾਨਾਂ 8 ਘੰਟਿਆ ਲਈ ਦਿੱਤੀ ਜਾਵੇਗੀ। ਇਹ ਜਾਣਕਾਰੀ ਪਾਵਰਕੋਮ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਮੇਸ਼ ਕੰਬੋਜ ਵੱਲੋਂ ਦਿੱਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਕਿਸਾਨ ਬਚਾਓ ਮੁਹਿੰਮ ਤਹਿਤ ਇਹ ਟੀਚਾ ਮਿੱਥਿਆ ਗਿਆ ਹੈ ਕਿ ਸੂਬੇ ਵਿੱਚ ਕਿਸਾਨਾਂ ਨੂੰ ਆ ਰਹੀਆ ਮੁਸ਼ਕਲਾ ਦਾ ਸਰਕਾਰ ਹਰ ਪੱਖੋ ਹੱਲ ਕਰਨ ਲਈ ਵਚਨਬੱਧ ਹੈ। (Ramesh Kamboj)
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਝੋਨੇ ਲਈ ਬਿਜਲੀ ਸਪਲਾਈ 20 ਜੂਨ ਤੋਂ ਹੀ ਆਰੰਭੀ ਜਾਵੇਗੀ। ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਸਪਲਾਈ ਤਿੰਨ ਗਰੁੱਪਾਂ ਵਿੱਚ ਵੰਡ ਕੇ ਹਰੇਕ ਕਿਸਾਨ ਨੂੰ ਰੋਜ਼ਾਨਾਂ ਅੱਠ ਘੰਟਿਆ ਲਈ ਦਿੱਤੀ ਜਾਵੇਗੀ। ਉਨ੍ਹਾ ਦੱਸਿਆ ਕਿ ਪਹਿਲੇ ਗਰੁੱਪ ਵਿੱਚ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦੂਜੇ ਗਰੁੱਪ ਵਿੱਚ ਦੁਪਹਿਰ 2 ਵਜੇ ਤੋ ਲੈ ਕੇ ਰਾਤ 10 ਵਜੇ ਤੱਕ ਅਤੇ ਤੀਸਰੇ ਗਰੁੱਪ ਵਿੱਚ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕਿਸਾਨਾਂ ਨੂੰ ਬਿਜਲੀ ਮੁਹੱਈਆ ਕਰਵਾਈ ਜਾਵੇਗੀ। (Ramesh Kamboj)