ਬਿਜਲੀ ਸੰਕਟ : ਪਾਵਰਕੌਮ ਨੇ ਸਰਕਾਰੀ ਅਤੇ ਜਨਤਕ ਅਦਾਰਿਆਂ ਨੂੰ ਤਿੰਨ ਦਿਨ ਏਅਰਕੰਡੀਸ਼ਨ ਬੰਦ ਰੱਖਣ ਦੀ ਹਦਾਇਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਪੰਜਾਬ ਅੰਦਰ ਬਿਜਲੀ ਸੰਕਟ ਇਸ ਕਦਰ ਵਧ ਗਿਆ ਹੈ ਕਿ ਹੁਣ ਪਾਵਰਕੌਮ ਵੱਲੋਂ ਸਰਕਾਰੀ ਦਫਤਰਾਂ ਵਿਚ ਇਕ ਜੁਲਾਈ ਤੋਂ ਤਿੰਨ ਜੁਲਾਈ ਤੱਕ ਏਸੀ ਨਾ ਚਲਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਬਿਜਲੀ ਸੰਕਟ ਤੇ ਕਾਬੂ ਪਾਇਆ ਜਾ ਸਕੇ ਸੂਬੇ ਅੰਦਰ ਬਿਜਲੀ ਦੀ ਮੰਗ 14500 ਮੈਗਾਵਾਟ ਨੂੰ ਪਾਰ ਕਰ ਚੁੱਕੀ ਹੈ ਜਦਕਿ ਪਾਵਰਕੌਮ ਕੋਲ ਪ੍ਰਬੰਧ ਅਧੂਰੇ ਪੈ ਗਏ ਹਨ ਪਾਵਰਕੌਮ ਦੇ ਡਾਇਰੈਕਟਰ ਵੰਡ ਵੱਲੋਂ ਜਾਰੀ ਪੱਤਰ ਵਿੱਚ ਆਖਿਆ ਗਿਆ ਹੈ ਕਿ ਬਿਜਲੀ ਦੀ ਮੰਗ ਵਿਚ ਰਿਕਾਰਡਤੋੜ ਵਾਧਾ ਹੋ ਰਿਹਾ ਹੈ ਇਸ ਕਾਰਨ ਸਰਕਾਰੀ ਦਫ਼ਤਰਾਂ ਤਿੰਨ ਜੁਲਾਈ ਤੱਕ ਏਅਰਕੰਡੀਸ਼ਨ ਬੰਦ ਰੱਖੇ ਜਾਣ ਇਸ ਤੋਂ ਇਲਾਵਾ ਹੋਰਨਾਂ ਅਦਾਰਿਆਂ ਚ ਵੀ ਏਸੀ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ । ਬਿਜਲੀ ਪ੍ਰਬੰਧਾਂ ਦੀ ਕਿਸੇ ਪ੍ਰਕਾਰ ਦੀ ਘਾਟ ਨਾ ਹੋਣ ਦੇ ਦਾਅਵੇ ਕਰਨ ਵਾਲਾ ਪਾਵਰਕੌਮ ਨੇ ਕੁਝ ਦਿਨਾਂ ਚ ਹੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਸੂਬੇ ਅੰਦਰ ਹਾਲਾਤ ਬਿਜਲੀ ਪੱਖੋਂ ਖ਼ਰਾਬ ਹੋ ਗਏ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।