ਝੋਨੇ ਦੇ ਦੂਜੇ ਪੜਾਅ ਤੋਂ ਪਹਿਲਾ ਹੀ ਪੰਜਾਬ ’ਚ ਬਿਜਲੀ ਸੰਕਟ ਵਧਿਆ

Weather in America

ਰੋਪੜ ਥਰਮਲ ਪਲਾਂਟ ਲਗਭਗ ਤਿੰਨ ਘੰਟਿਆਂ ਲਈ ਹੋਇਆ ਠੱਪ

112 ਫੀਡਰ ਹੋਏ ਪ੍ਰਭਾਵਿਤ, ਲੱਗੇ ਬਿਜਲੀ ਕੱਟ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਝੋਨੇ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਪਹਿਲਾ ਹੀ ਪੰਜਾਬ ਅੰਦਰ ਬਿਜਲੀ ਸੰਕਟ ਪੈਦਾ ਹੋ ਗਿਆ । ਅੱਜ ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਹੀ ਲਗਭਗ ਤਿੰਨ ਘੰਟਿਆਂ ਤੱਕ ਠੱਪ ਰਹੇ। ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਵੀ ਦੋ ਯੂਨਿਟ ਬੰਦ ਹਨ। ਪ੍ਰਾਈਵੇਟ ਥਰਮਲ ਪਲਾਂਟਾਂ ਦੇ ਵੀ ਦੋਂ ਯੂਨਿਟ ਪਹਿਲਾ ਹੀ ਬੰਦ ਪਏ ਹਨ। ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਕਰਕੇ ਬਿਜਲੀ ਸਪਲਾਈ ਬੂਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਤੋਂ ਬਾਅਦ ਪਾਵਰਕੌਮ ਨੂੰ 112 ਫੀਡਰਾਂ ਤੇ ਕਈ ਘੰਟਿਆਂ ਦੇ ਕੱਟ ਲਾਉਣੇ ਪਏ।

ਜਾਣਕਾਰੀ ਅਨੁਸਾਰ 14 ਜੂਨ ਤੋਂ ਪੰਜਾਬ ਦੇ 10 ਜ਼ਿਲ੍ਹਿਆਂ ਅੰਦਰ ਝੋਨੇ ਦੀ ਲਵਾਈ ਦਾ ਦੂਜਾ ਪੜਾਅ ਸ਼ੁਰੂ ਹੋਣਾ ਹੈ ਅਤੇ ਪਾਵਰਕੌਮ ਵੱਲੋਂ ਇੱਥੇ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕਰਨੀ ਹੈ। ਝੋਨੇ ਦੇ ਦੂਜੇ ਪੜਾਅ ਹੇਠ ਹੁਸ਼ਿਆਰਪੁਰ, ਜਲੰਧਰ,ਐਸਬੀਐਸ ਨਗਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰ�ਿਮਤਸਰ, ਤਰਨਤਾਰਨ, ਰੂਪਨਗਰ, ਐਸਏਐਸ ਨਗਰ ਦੇ ਜ਼ਿਲ੍ਹੇ ਸ਼ਾਮਲ ਹਨ। ਦੂਜੇ ਪੜਾਅ ਹੇਠ ਝੋਨੇ ਦੀ ਸਪਲਾਈ ਤੋਂ ਪਹਿਲਾ ਅੱਜ ਅਚਾਨਕ ਤਕਨੀਕੀ ਖ਼ਰਾਬੀ ਆਉਣ ਕਰਕੇ ਰੋਪੜ ਥਰਮਲ ਪਲਾਂਟ ਹੀ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਥਰਮਲ ਪਲਾਂਟ ਦੇ ਚਾਰੇ ਯੂਨਿਟ ਬੰਦ ਹੋਣ ਕਰਕੇ 840 ਮੈਗਾਵਾਟ ਬਿਜਲੀ ਉਤਪਦਾਨ ਪ੍ਰਭਾਵਿਤ ਹੋ ਗਿਆ। ਇਸ ਤੋਂ ਪਹਿਲਾ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋਂ ਯੂਨਿਟ ਬੰਦ ਹਨ।

ਇੱਕ ਯੂਨਿਟ ਤਕਨੀਕੀ ਖਰਾਬੀ ਕਾਰਨ ਜਦਕਿ ਇੱਕ ਯੂਨਿਟ ਈਐਸਪੀ ਡਿੱਗਣ ਕਰਕੇ ਬੰਦ ਪਿਆ ਹੈ। ਇਸ ਥਰਮਲ ਪਲਾਂਟ ਦੇ ਦੋਂ ਯੂਨਿਟ ਬੰਦ ਹੋਣ ਕਰਕੇ 400 ਮੈਗਾਵਾਟ ਤੋਂ ਵੱਧ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸ ਥਰਮਲ ਪਲਾਂਟ ਦੇ ਦੋਂ ਯੂਨਿਟਾਂ ਤੋਂ 411 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਪ੍ਰਾਈਵੇਟ ਥਰਮਲ ਤਲਵੰਡੀ ਸਾਬੋਂ ਦਾ ਇੱਕ ਯੂਨਿਟ ਬੰਦ ਹੈ, ਜਦਕਿ ਇਸ ਥਰਮਲ ਪਲਾਂਟ ਦੇ ਦੋ ਯੂਨਿਟਾਂ ਤੋਂ 1156 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।

ਇਸ ਦੇ ਨਾਲ ਗੋਇੰਦਵਾਲ ਸਾਹਬ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਕੋਲੇ ਦੀ ਘਾਟ ਕਰਕੇ ਬੰਦ ਪਿਆ ਹੈ ਜਦਕਿ ਇੱਕ ਯੂਨਿਟ ਤੋਂ 247 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਬਿਜਲੀ ਦੀ ਮੰਗ ਅੱਜ 11700 ਮੈਗਾਵਾਟ ਦੇ ਨੇੜੇ ਪੁੱਜ ਗਈ ਜਦਕਿ ਕੱਲ ਤੋਂ ਝੋਨੇ ਲਈ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਹੋਰ ਲੋਡ ਦਰਜ਼ ਹੋਵੇਗਾ। ਇੱਧਰ ਬਿਜਲੀ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਝੋਨੇ ਦੇ ਸੀਜ਼ਨ ਲਈ ਪਾਵਰਕੌਮ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।

ਸ਼ਿਕਾਇਤਾਂ ਦੀ ਗਿਣਤੀ 53 ਹਜ਼ਾਰ ਨੂੰ ਹੋਈ ਪਾਰ

ਇੱਧਰ ਅੱਜ ਬਿਜਲੀ ਪ੍ਰਭਾਵਿਤ ਹੋਣ ਤੋਂ ਬਾਅਦ ਪਾਵਰਕੌਮ ਕੋਲ ਸ਼ਿਕਾਇਤਾਂ ਦੀ ਗਿਣਤੀ 53 ਹਜ਼ਾਰ ਨੂੰ ਪਾਰ ਕਰ ਗਈ। ਸ਼ਾਮ ਪੰਜ ਵਜੇ ਤੱਕ 53005 ਸ਼ਿਕਾਇਤਾਂ ਦਰਜ਼ ਹੋ ਚੁੱਕੀਆਂ ਸਨ। ਜਦਕਿ ਸ਼ਿਕਾਇਤਾਂ ਦੀ ਗਿਣਤੀ ਅਜੇ ਵੀ ਲਗਾਤਾਰ ਵੱਧਣੀ ਜਾਰੀ ਸੀ।¿;

ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਚੱਲੇ

ਸਰਕਾਰੀ ਰੋਪੜ ਥਰਮਲ ਪਲਾਂਟ ਬੰਦ ਹੋਏ ਚਾਰੇ ਯੂਨਿਟਾਂ ਵਿੱਚੋਂ ਤਿੰਨ ਘੰਟਿਆਂ ਬਾਅਦ 2 ਯੂਨਿਟ ਚਾਲੂ ਹੋ ਗਏ, ਜਿਸ ਤੋਂ ਬਾਅਦ 317 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਪਾਵਰਕੌਮ ਨੂੰ ਕੁਝ ਰਾਹਤ ਮਹਿਸੂਸ ਹੋਈ।¿;

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ