ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News ਆਲੂ-ਟਮਾਟਰ ਦੀ ...

    ਆਲੂ-ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨ ਹੋਣ ਸਾਵਧਾਨ

    Potato Tomato Farming

    ਖੇਤੀ ਵਿਗਿਆਨੀ ਨੇ ਕੀਤੀ ਚੌਕਸ, ਠੰਢ ਵਧਣ ਨਾਲ ਫਸਲ ਨੂੰ ਹੋ ਸਕਦਾ ਹੈ ਦੂਹਰਾ ਨੁਕਸਾਨ

    ਕੁਰੂਕੇਸ਼ਤਰ (ਦੇਵੀਲਾਲ ਬਾਰਨਾ)। ਤੇਜ਼ੀ ਨਾਲ ਡਿੱਗੇ ਤਾਪਮਾਨ ਨਾਲ ਹੁਣ ਸਬਜ਼ੀ ਕਾਸ਼ਤਕਾਰ ਹੀ ਨਹੀਂ ਖੇਤੀ ਵਿਗਿਆਨੀ ਵੀ ਕਾਫ਼ੀ ਚਿੰਤਤ ਹਨ। ਸੀਨੀਅਰ ਖੇਤੀ ਵਿਗਿਆਨੀਆ ਡਾ. ਸੀਬੀ ਸਿੰਘ ਅਨੁਸਾਰ ਉਨ੍ਹਾਂ ਨੇ ਕੁਰੂਕੇਸ਼ਤਰ ਦੇ ਕਈ ਖੇਤਾਂ ’ਚ ਆਲੂ ਅਤੇ ਸਬਜ਼ੀਆਂ ਦੀਆਂ ਫਸਲਾਂ (Potato Tomato Farming) ਦਾ ਨਿਰੀਖਣ ਕੀਤਾ ਹੈ ਪਰ ਹਾਲੇ ਤੱਕ ਬਚਾਅ ਹੈ।

    ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੇ ਆਲੂ ਅਤੇ ਟਮਾਟਰ ਦੀ ਫਸਲ ਦੇ ਪੌਦੇ ਦਿਖਾਏ ਹਨ। ਡਾ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੌਦਿਆਂ ਨੂੰ ਦੇਖਿਆ ਹੈ ਪਰ ਉਨ੍ਹਾਂ ’ਚ ਬਿਮਾਰੀ ਆਦਿ ਤਾਂ ਨਹੀਂ ਹੈ। ਉਨ੍ਹਾਂ ਨੇ ਦੇਖਿਆ ਹੈ ਕਿਸਾਨਾਂ ਵੱਲੋਂ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਡਾ. ਸਿੰਘ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਤਾਪਮਾਨ ਡਿੱਗ ਰਿਹਾ ਹੈ, ਕੁਰੂਕੇਸ਼ਤਰ ਦਾ ਘੱਟੋ ਘੱਟ ਤਾਪਮਾਨ 4 ਡਿਗਰੀ ਪਹੁੰਚ ਜਾਣ ਨਾਲ ਪਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਜਿਹੇ ’ਚ ਕਿਸਾਨਾਂ ਨੂੰ ਦੂਹਰਾ ਨੁਕਸਾਨ ਹੋ ਸਕਦਾ ਹੈ

    ਇਲਾਜ ਹੈ ਜ਼ਰੂਰੀ

    ਡਾ. ਸਿੰਘ ਨੇ ਕਿਹਾ ਕਿ ਆਲੂ ਦੀ ਪੈਦਾਵਰ ਬੀਜ ਕਿਸਮਾਂ ਨਾਲ ਇਲਾਜ ਵੀ ਬਹੁਤ ਜ਼ਰੂਰੀ ਹੈ ਕੇਂਦਰੀ ਆਲੂ ਅਨੁਸੰਧਾਨ ਸੰਸਥਾਨ ਨੇ ਆਲੂ ਦੀਆਂ ਤਿੰਨ ਕਿਸਮਾਂ ਤਿਆਰ ਕੀਤੀਆਂ ਹਨ ਅਤੇ ਇਨ੍ਹਾਂ ’ਤੇ ਪ੍ਰਯੋਗ ਸਫ਼ਲ ਰਹੇ ਹਨ। ਸੰਸਥਾਨ ਦੇ ਕੁਫ਼ਰੀ ਗੰਗਾ, ਕੁਫਰੀ ਨੀਲਕੰਠ ਅਤੇ ਕੁਫ਼ਰੀ ਲੀਮਾ ਆਲੂ ਦੀਆਂ ਕਿਸਮਾਂ ਮੈਦਾਨੀ ਇਲਾਕੇ ’ਚ ਆਸਾਨੀ ਨਾਲ ਪੈਦਾ ਹੋਣਗੀਆਂ।

    ਫਸਲਾਂ ’ਤੇ ਦਿਸ ਰਿਹਾ ਅਸਰ

    ਡਾ. ਸਿੰਘ ਨੇ ਕਿਹਾ ਕਿ ਹੁਣ ਮੌਸਮ ’ਚ ਬਦਲਾਅ ਦਾ ਅਸਰ ਫਸਲਾਂ ’ਤੇ ਵੀ ਦਿਸ ਰਿਹਾ ਹੈ। ਪਾਲਾ ਵਧਣ ਨਾਲ ਜਿੱਥੇ ਸਰਦੀ ਵਧੇਗੀ, ਉਥੇ ਫੁੱਲ ਵਾਲੀਆਂ ਫਸਲਾਂ ਦੇ ਫੁੱਲ ਖਰਾਬ ਹੋ ਸਕਦੇ ਹਨ ਅਤੇ ਜਿਸ ਦਾ ਸਿੱਧਾ ਪ੍ਰਭਾਵ ਪੈਦਾਵਾਰ ’ਤੇ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਰਦੀ ਕਾਰਨ ਅਤੇ ਪਾਲਾ ਵਧਣ ਨਾਲ ਲੱਗਦਾ ਹੈ ਕੋਹਰੇ ਅਤੇ ਪਾਲੇ ਕਾਰਨ ਆਲੂ ਅਤੇ ਟਮਾਟਰ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ, ਜਿਸ ਨਾਲ ਉਸ ’ਚ ਪੌਦਿਆਂ ਦੀ ਗ੍ਰੋਥ ਰੁਕ ਜਾਂਦੀ ਹੈ। ਆਲੂ ਦੀ ਫਸਲ ਵੀ ਨਸ਼ਟ ਹੋਣ ਲੱਗਦੀ ਹੈ ਅਤੇ ਜਿਸ ਨਾਲ ਆਲੂ ਦੀ ਪੈਦਾਵਾਰ ਘੱਟ ਹੋ ਜਾਂਦੀ ਹੈ। ਇਸ ਦੇ ਨਾਲ ਡਾ. ਸਿੰਘ ਨੇ ਆਲੂ ਦੀ ਨਵੀਂ ਉੱਨਤ ਕਿਸਮਾਂ ’ਤੇ ਚਰਚਾ ਕੀਤੀ।

    ਨਵੀਂ ਕਿਸਮ ਦੇ ਬੀਜਾਂ ’ਤੇ ਕੀਤੀ ਚਰਚਾ

    ਡਾ. ਸੀਬੀ ਸਿੰਘ ਨੇ ਦੱਸਿਆ ਕਿ ਖੇਤੀ ਵਿਗਿਆਨੀਆਂ ਵੱਲੋਂ ਆਲੂ ਦੀਆਂ ਨਵੀਆਂ ਕਿਸਮਾਂ ਅਤੇ ਬੀਜਾਂ ਦਾ ਡੂੰਘਾਈ ਨਾਲ ਖੋਜ ਤੋਂ ਬਾਅਦ ਕਿਸਾਨਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਬਜ਼ੀ ਪੈਦਾਵਾਰ ’ਚ ਭਾਰਤ ਦਾ ਵਿਸ਼ਵ ’ਚ ਦੂਜਾ ਸਥਾਨ ਹੈ। ਇਹ ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਦੀ ਮਿਹਨਤ ਨਾਲ ਸੰਭਵ ਹੋਇਆ ਹੈ। ਡਾ. ਸਿੰਘ ਅਨੁਸਾਰ ਆਲੂ ਦੀ ਪੈਦਾਵਾਰ ਹੋਰ ਫਸਲਾਂ ਦੇ ਮੁਕਾਬਲੇ ਕਈ ਗੁਣਾ ਹੈ। ਅੱਜ ਕਿਸਾਨ ਵੀ ਨਵੀਂ ਕਿਸਮ ਆਲੂ ਦੇ ਬੀਜਾਂ ਲਈ ਹਰ ਸਮੇਂ ਯਤਨਸ਼ੀਲ ਰਹਿੰਦੇ ਹਨ ਅਤੇ ਵੱਖ-ਵੱਖ ਖੇਤੀ ਸੰਸਥਾਵਾਂ ਤੋਂ ਬੀਜਾਂ ਲਈ ਸੰਪਰਕ ਕਰਦੇ ਹਨ। ਉਨ੍ਹਾਂ ਨੂੰ ਜ਼ਿਆਦਾ ਪੈਦਾਵਾਰ ਲਈ ਵਰਤਮਾਨ ’ਚ ਨਵੀਂ ਕਿਸਮ ਦੇ ਆਲੂ ਦੇ ਬੀਜਾਂ ’ਤੇ ਚਰਚਾ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here