
Government School Admissions: (ਸੁਸ਼ੀਲ ਕੁਮਾਰ) ਭਾਦਸੋਂ । ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ ਵੱਲੋਂ ਸਿੱਖਿਆ ਬਲਾਕ ਭਾਦਸੋਂ-2 ਦਾ ਸੈਸ਼ਨ 2026 -27 ਸਬੰਧੀ ਦਾਖ਼ਲੇ ਦਾ ਪੋਸਟਰ ਜਾਰੀ ਕੀਤਾ ਗਿਆ। ਇਹ ਸਮੇਂ ਉਹਨਾ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਮਾਪਿਆਂ ਨੂੰ ਪ੍ਰੇਰਿਤ ਕਰਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਜ਼ਰੂਰ ਦਾਖ਼ਲ ਕਰਵਾਉਣ ਅਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕਰੋੜਾਂ ਰੁਪਏ ਨਾਲ ਸਕੂਲ ਆਫ਼ ਹੈਪੀਨੈਸ ਅਤੇ ਸਕੂਲ ਆਫ਼ ਐਮੀਨੈਸ ਤੌਰ ’ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: National Seminar: ਪੰਜਾਬ 2047 ਐਂਟਰਪ੍ਰੈਨਿਊਰਸ਼ਿਪ ਅਤੇ ਇਨੋਵੇਸ਼ਨ ਰਾਹੀਂ ਭਵਿੱਖ ਦੀ ਘਾੜਤ ਵਿਸ਼ੇ ’ਤੇ ਦੋ ਰੋਜ਼ਾ ਰਾ…
ਵਿਭਾਗ ਵੱਲੋਂ ਸਕੂਲਾਂ ਵਿੱਚ ਮੁਫ਼ਤ ਕਿਤਾਬਾਂ, ਵਰਦੀਆਂ, ਦੁਪਹਿਰ ਦੇ ਤਾਜ਼ੇ ਖਾਣੇ ਦਾ ਪ੍ਰਬੰਧ, ਪ੍ਰੋਜੈਕਟ, ਟੱਚ ਪੈਨਲ, ਕੰਪਿਊਟਰ ,ਖੇਡ ਗਤੀਵਿਧੀਆਂ,ਸਮਾਰਟ ਰੂਮ, ਚਾਰਦਿਵਾਰੀਆਂ ਨੂੰ ਪਹਿਲ ਦੇ ਅਧਾਰ ’ਤੇ ਬਣਾਇਆਂ ਜਾ ਰਿਹਾ ਹੈ। ਇਸ ਸਮੇਂ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਇਸ ਸਮਾਗਮ ਵਿੱਚ ਸ਼ਾਮਲ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਪ੍ਰਤੀ ਲੋਕਾਂ ਤੇ ਮਾਪਿਆਂ ਨੂੰ ਜਾਣੂੰ ਕਰਵਾਇਆ ਜਾਵੇ ਤਾਂ ਜੋ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਨੂੰ ਮਹਿੰਗੀਆਂ ਫੀਸਾਂ, ਵਰਦੀਆਂ ਅਤੇ ਕਿਤਾਬਾਂ ਤੇ ਹੋ ਰਹੇ ਮਹਿੰਗੇ ਖਰਚਾਂ ਤੋਂ ਬਚਾਇਆ ਜਾ ਸਕੇ। ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖ਼ਲ ਕਰਵਾਉਣ ਲਈ ਘਰੋਂ ਘਰੀਂ ਮੁਹਿੰਮ ਆਰੰਭ ਕੀਤੀ ਜਾਵੇ। ਇਸ ਮੌਕੇ ਸੀਐੱਚਟੀ ਸਤਨਾਮ ਸਿੰਘ,ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਪੰਧੇਰ ,ਜਸਪ੍ਰੀਤ ਸਿੰਘ, ਰਮਨਜੀਤ ਕੌਰ, ਰੁਪਿੰਦਰ ਪਾਲ ਸਿੰਘ,ਗੁਰਪ੍ਰੀਤ ਸਿੰਘ, ਸਤਵੀਰ ਸਿੰਘ, ਜਸਵਿੰਦਰ ਸਿੰਘ,ਰਾਜਵੀਰ ਕੌਰ, ਨਵਨੀਤ ਕੌਰ, ਨਰਿੰਦਰ ਸਿੰਘ, ਯਾਦਵਿੰਦਰ ਕੁਮਾਰ ਅਤੇ ਮਾਪੇ ਹਾਜ਼ਰ ਸਨ। Government School Admissions













