Positive News: ਸ਼ਰਾਬਬੰਦੀ ਨਾਲ ਘਰਾਂ ’ਚ ਪਰਤੀਆਂ ਖੁਸ਼ੀਆਂ, ਘਟੇ ਘਰੇਲੂ ਝਗੜਿਆਂ ਦੇ 21 ਲੱਖ ਮਾਮਲੇ

Positive News

ਜਾਗਰੂਕਤਾ : ਦਿ ਲੈਂਸੇਟ ਰੀਜ਼ਨਲ ਹੈਲਥ ਸਾਊਥ ਈਸਟ ਜਰਨਲ ’ਚ ਪ੍ਰਕਾਸ਼ਿਤ ਅਧਿਐਨ ’ਚ ਖੁਲਾਸਾ | Positive News

  • 18 ਲੱਖ ਲੋਕ ਮੋਟਾਪੇ ਸਮੇਤ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚੇ | Positive News

ਨਵੀਂ ਦਿੱਲੀ (ਏਜੰਸੀ)। ਸ਼ਰਾਬ ਮਨੁੱਖ ਦਾ ਨਾ ਸਿਰਫ਼ ਧਨ ਦਾ ਨੁਕਸਾਨ ਕਰਦੀ ਹੈ, ਸਗੋਂ ਸੁੱਖ, ਸ਼ਾਂਤੀ ਅਤੇ ਚੈਨ ਵੀ ਖੋਹ ਲੈਂਦੀ ਹੈ ਅਤੇ ਘਰਾਂ ਦੇ ਕਲੇਸ਼ ਅਤੇ ਟੁੱਟਣ ਦਾ ਕਾਰਨ ਬਣ ਜਾਂਦੀ ਹੈ, ਜਦੋਂ ਕਿ ਜੇਕਰ ਇਸ ’ਤੇ ਪਾਬੰਦੀ ਲਾਈ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ-ਆਪ ਦੂਰ ਹੋ ਜਾਂਦੀਆਂ ਹਨ। ਜੀ ਹਾਂ, ਇਹ ਗੱਲਾਂ ਸਾਹਮਣੇ ਆਈ ਹੈ ਦਿ ਲੈਂਸੇਟ ਰੀਜਨਲ ਹੈਲਥ ਸਾਊਥ ਈਸਟ ਜਰਨਲ ਚ ਪ੍ਰਕਾਸ਼ਿਤ ਇੱਕ ਅਧਿਐਨ ’ਚ। (Positive News)

ਇਸ ਅਧਿਐਨ ਮੁਤਾਬਕ ਬਿਹਾਰ ’ਚ ਸ਼ਰਾਬ ’ਤੇ ਪਾਬੰਦੀ ਲਾਗੂ ਹੋਣ ਨਾਲ ਘਰੇਲੂ ਹਿੰਸਾ ਦੇ 21 ਲੱਖ ਮਾਮਲੇ ਘਟੇ, ਜਿਸ ਨਾਲ ਇਨ੍ਹਾਂ ਪਰਿਵਾਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਨਾਲ ਸ਼ਰਾਬ ਪੀਣ ਦੇ 24 ਲੱਖ ਮਾਮਲੇ ਘਟੇ ਹਨ। ਦਰਅਸਲ ਬਿਹਾਰ ਵਿੱਚ ਸਾਲ 2016 ਵਿੱਚ ਸ਼ਰਾਬਬੰਦੀ ਲਾਗੂ ਕੀਤੀ ਗਈ ਸੀ। ਇਸ ਪਾਬੰਦੀ ਦੇ ਸੂਬੇ ਦੇ ਲੋਕਾਂ ਦੀ ਸਿਹਤ ਲਈ ਵੀ ਸੁਹਾਵਣੇ ਨਤੀਜੇ ਨਿਕਲੇ, ਜਿਸ ਤਹਿਤ 18 ਲੱਖ ਲੋਕ ਸ਼ਰਾਬ ਦਾ ਸੇਵਨ ਛੱਡ ਕੇ ਮੋਟਾਪੇ ਸਮੇਤ ਕਈ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚ ਗਏ।

ਖਾਸ ਗੱਲ ਇਹ ਹੈ ਕਿ ਖੋਜਕਰਤਾਵਾਂ ਦੀ ਇਸ ਟੀਮ ਵਿੱਚ ਅਮਰੀਕਾ ਦੇ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਮੈਂਬਰ ਵੀ ਸ਼ਾਮਲ ਸਨ। ਟੀਮ ਨੇ ਰਾਸ਼ਟਰੀ ਅਤੇ ਜ਼ਿਲ੍ਹਾ ਪੱਧਰ ’ਤੇ ਸਿਹਤ ਅਤੇ ਘਰ-ਘਰ ਸਰਵੇਖਣਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਖ਼ਤ ਮਨਾਹੀ ਵਾਲੀਆਂ ਨੀਤੀਆਂ ਘਰੇਲੂ ਹਿੰਸਾ ਦੇ ਸ਼ਿਕਾਰ ਅਤੇ ਸ਼ਰਾਬ ਦੇ ਆਦਿ ਲੋਕਾਂ ਦੀ ਸਿਹਤ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ।

ਹਰ ਤਰ੍ਹਾਂ ਦੀ ਹਿੰਸਾ ’ਚ ਕਮੀ | Alcoholism

ਖੋਜਕਰਤਾਵਾਂ ਨੇ ਕਿਹਾ ਕਿ ਸ਼ਰਾਬ ’ਤੇ ਪਾਬੰਦੀ ਕਾਰਨ ਬਿਹਾਰ ’ਚ ਔਰਤਾਂ ਵਿਰੁੱਧ ਸਰੀਰਕ ਹਿੰਸਾ ’ਚ ਕਮੀ ਸਬੰਧੀ ਪੁਖਤਾ ਗੱਲ ਸਾਹਮਣੇ ਆਈ। ਭਾਵਨਾਤਮਕ ਹਿੰਸਾ ’ਚ 4.6 ਫੀਸਦੀ ਅਤੇ ਜਿਨਸੀ ਹਿੰਸਾ ’ਚ 3.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਅਧਿਐਨ ਦੇ ਨਤੀਜੇ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਬਾਰੇ ਵਿਚਾਰ ਕਰਨ ਵਾਲੇ ਨੀਤੀ ਨਿਰਮਾਤਾਵਾਂ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੇ ਹਨ।

ਦਿਖਾਇਆ ਇੱਕ ਵੱਡਾ ਬਦਲਾਅ | Positive News

ਅਧਿਐਨ ਦੇ ਲੇਖਕਾਂ ਨੇ ਦੱਸਿਆ ਕਿ ਸ਼ਰਾਬਬੰਦੀ ਤੋਂ ਪਹਿਲਾਂ ਬਿਹਾਰ ਵਿੱਚ ਮਰਦਾਂ ਵਿੱਚ ਸ਼ਰਾਬ ਦੀ ਖਪਤ 9.7% ਤੋਂ ਵਧ ਕੇ 15% ਹੋ ਗਈ ਸੀ। ਗੁਆਂਢੀ ਸੂਬਿਆਂ ਨੇ 7.2% ਤੋਂ 10.3% ਤੱਕ ਵਾਧਾ ਦਰਜ ਕੀਤਾ। ਸ਼ਰਾਬਬੰਦੀ ਤੋਂ ਬਾਅਦ ਇਸ ਰੁਝਾਨ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ। ਬਿਹਾਰ ਵਿੱਚ ਹਫ਼ਤਾਵਾਰੀ ਸ਼ਰਾਬ ਦੀ ਖਪਤ ਵਿੱਚ 7.8 ਫੀਸਦੀ ਦੀ ਕਮੀ ਆਈ ਹੈ, ਜਦੋਂ ਕਿ ਗੁਆਂਢੀ ਸੂਬਿਆਂ ਵਿੱਚ ਇਹ ਵਧ ਕੇ 10.4 ਹੋ ਗਈ ਹੈ। ਜ਼ਿਕਰਯੋਗ ਹੈ ਕਿ ਅਪਰੈਲ 2016 ’ਚ ਬਿਹਾਰ ’ਚ ਸ਼ਰਾਬ ਦੇ ਨਿਰਮਾਣ, ਆਵਾਜਾਈ, ਵਿਕਰੀ ਅਤੇ ਸੇਵਨ ’ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਸੀ।

Also Read : ਮਾਲਕ ਦੇ ਪਿਆਰ ‘ਚ ਸਮਾਇਆ ਹੈ ਪਰਮਾਨੰਦ : Saint Dr MSG