ਬੁਰੀਆਂ ਆਦਤਾਂ ਛੱਡ ਕੇ ਮਾਲਕ ਦੀ ਭਗਤੀ ਕਰੋ : ਪੂਜਨੀਕ ਗੁਰੂ ਜੀ

Poojnik Guru ji , Worship,Lord , Avoiding , Bad Habits

ਸੱਚ ਕਹੂੰ ਨਿਊਜ਼/ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਰਾਮ-ਨਾਮ, ਅੱਲ੍ਹਾ, ਮਾਲਕ ਦੀ ਭਗਤੀ-ਇਬਾਦਤ ਕਰਨਾ ਇਨਸਾਨ ਨੂੰ ਚੰਗਾ ਨਹੀਂ ਲੱਗਦਾ ਹੋਰ-ਹੋਰ ਗੱਲਾਂ ਜਿਨ੍ਹਾਂ ‘ਚ ਜੀਵ ਦਾ ਅਕਾਜ ਹੁੰਦਾ ਹੈ, ਅਜਿਹੀਆਂ ਗੱਲਾਂ ਦਿਨ-ਰਾਤ ਕਰਨ ‘ਚ ਮਜ਼ਾ ਆਉਂਦਾ ਹੈ, ਖੁਸ਼ੀ ਆਉਂਦੀ ਹੈ ਇਨਸਾਨ ਦਿਨ-ਰਾਤ ਕੰਮ-ਧੰਦੇ ‘ਚ ਲੱਗੇ ਰਹਿੰਦੇ ਹਨ, ਚੁਗਲੀ-ਨਿੰਦਿਆ, ਦੂਜਿਆਂ ਦੀਆਂ ਬੁਰਾਈਆਂ ਗਾਉਂਦੇ ਹਨ ।

ਜਦੋਂ ਕਿ ਇਸ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਸਗੋਂ ਜੋ  ਆਪਣੇ ਕੋਲ ਹੈ ਉਹ ਚਲਾ ਜਾਂਦਾ ਹੈ ਫਿਰ ਵੀ ਲੋਕ ਦਿਨ-ਰਾਤ , ਲੱਤ ਖਿਚਾਈ, ਇੱਕ-ਦੂਜੇ ਦੀ ਨਿੰਦਿਆ-ਚੁਗਲੀ, ਬੁਰਾਈਆਂ ਆਮ ਗਾਉਂਦੇ ਨਜ਼ਰ ਆਉਂਦੇ ਹਨ ਤਾਂ ਇਨ੍ਹਾਂ ਬੁਰਾਈਆਂ ‘ਚ ਟਾਈਮ ਬਰਬਾਦ ਹੋ ਰਿਹਾ ਹੈ ਤੇ ਲੋਕ ਇਹੀ ਕਹਿੰਦੇ ਹੋਏ ਉੱਠਦੇ ਹਨ ਕਿ ਵਧੀਆ ਟਾਈਮ ਪਾਸ ਹੋ ਗਿਆ, ਜਦੋਂ ਕਿ ਇਹ ਕੋਈ ਨਹੀਂ ਕਹਿੰਦਾ ਕਿ ਟਾਈਮ ਬਰਬਾਦ ਹੋ ਗਿਆ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਈ ਇਨਸਾਨ ਕਹਿੰਦੇ ਹਨ।

ਕਿ ਰਾਮ ਦਾ ਨਾਮ ਨਹੀਂ ਲਿਆ ਜਾਂਦਾ ਤਾਂ ਕਿਉਂ ਨਹੀਂ ਲਿਆ ਜਾਂਦਾ? ਤੁਸੀਂ ਸੁਬ੍ਹਾ-ਸਵੇਰੇ ਪੈਦਲ ਘੁੰਮ ਰਹੇ ਹੋ, ਘੁੰਮਦੇ ਰਹੋ, ਅੱਖਾਂ ਖੁੱਲ੍ਹੀਆਂ ਰੱਖੋ ਤੇ ਜੀਭ-ਖ਼ਿਆਲਾਂ ਨਾਲ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਂਦੇ ਰਹੋ ਤੁਸੀਂ ਕਿਤੇ ਬੱਸ ‘ਚ ਸਫ਼ਰ ਕਰ ਰਹੇ ਹੋ ਅੱਖਾਂ ਖੁੱਲ੍ਹੀਆਂ ਰੱਖੋ ਤੇ ਜੀਭ ਨਾਲ ਜਾਂ ਆਪਣੇ ਖਿਆਲਾਂ ਨਾਲ ਮਾਲਕ ਦਾ ਨਾਮ ਲੈਂਦੇ ਰਹੋ ਪਰ ਤੁਸੀਂ ਬੱਸ ‘ਚ ਚੜ੍ਹਦੇ ਹੀ ਇਹ ਦੇਖਦੇ ਹੋ ਕਿ ਕੀ ਕੋਈ ਅਜਿਹਾ ਸਾਥੀ ਬੈਠਾ ਹੈ, ਜਿਸ ਨਾਲ ਗੱਪਸ਼ੱਪ ਮਾਰ ਕੇ ਟਾਈਮ ਪਾਸ ਕਰ ਲਈਏ ਇਹ ਨਹੀਂ ਸੋਚਦੇ ਕਿ ਕੋਈ ਨਾ ਹੀ ਮਿਲੇ ਤਾਂ ਚੰਗਾ ਹੈ ਇਹ ਸੋਚੋ ਕਿ ਅਰਾਮ ਨਾਲ ਬੈਠ ਕੇ ਅੱਲ੍ਹਾ, ਵਾਹਿਗੁਰੂ ਦਾ ਨਾਮ ਜਪਾਂਗੇ ਪਰ ਕੋਈ ਨਾ ਵੀ ਮਿਲੇ ਤਾਂ ਵੀ ਤੁਸੀਂ ਰਾਮ ਦਾ ਨਾਮ ਨਹੀਂ ਲੈਂਦੇ।

ਇੱਧਰ-ਉੱਧਰ ਦੇਖਦੇ ਹੋ ਕਿ ਮਕਾਨ ਬੜਾ ਚੰਗਾ ਹੈ, ਕਾਸ਼! ਮੇਰੇ ਕੋਲ ਹੁੰਦਾ ਕੋਈ ਕੋਲੋਂ ਗੱਡੀ ਲੰਘ ਗਈ, ਸੋਚਦਾ ਹੈ ਕਿ ਐਨੀ ਵਧੀਆ ਗੱਡੀ ਮੇਰੇ ਕੋਲ ਵੀ ਹੁੰਦੀਇਨ੍ਹਾਂ ਖੂਬਸੂਰਤੀਆਂ ‘ਚ ਇਨਸਾਨ ਗੁਆਚਿਆ ਰਹਿੰਦਾ ਹੈ ਕਿਸੇ ਦੀ ਫ਼ਸਲ ਚੰਗੀ ਦੇਖੀ ਤਾਂ ਕਹਿੰਦਾ ਹੈ ਕਿ ਵਾਹ ਯਾਰ! ਕੀ ਫ਼ਸਲ ਹੈ, ਸਾਡੇ ਕਿਉਂ ਨਹੀਂ ਹੁੰਦੀ ਤਾਂ ਆਦਮੀ ਇਸ ਤਰ੍ਹਾਂ ਸੜਦਾ-ਬਲ਼ਦਾ ਰਹਿੰਦਾ ਹੈ ਤੇ ਦੇਖਦਾ ਰਹਿੰਦਾ ਹੈ ਕੁਦਰਤ ਦਾ ਮਜ਼ਾ ਲੈਣ ਵਾਲਾ ਤਾਂ ਕੋਈ-ਕੋਈ ਹੁੰਦਾ ਹੈ ਜ਼ਿਆਦਾਤਰ ਤਾਂ ਇਸੇ ਤਾਣੇ-ਬਾਣੇ ‘ਚ ਉਲਝੇ ਰਹਿੰਦੇ ਹਨ।

ਜੇਕਰ ਉਸ ਸਮੇਂ ‘ਚ ਅੱਲ੍ਹਾ, ਵਾਹਿਗੁਰੂ, ਗੌਡ, ਰਾਮ ਦਾ ਨਾਮ ਲਿਆ ਜਾਵੇ, ਤਾਂ ਸਫ਼ਰ ਵੀ ਸੁਹਾਵਣਾ ਬਣ ਜਾਵੇ ਤੇ ਮਾਲਕ ਦੀ ਭਗਤੀ-ਇਬਾਦਤ ਨਾਲ ਆਤਮਾ ਦਾ ਵੀ ਬੇਇੰਤਹਾ ਭਲ਼ਾ ਹੁੰਦਾ ਚਲਿਆ ਜਾਵੇ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਮਾਲਕ ਦਾ ਨਾਮ ਜਪਿਆ ਕਰੋ ਜਿਵੇਂ-ਜਿਵੇਂ ਪਰਮਾਤਮਾ ਦੀ ਭਗਤੀ-ਇਬਾਦਤ ਕਰਦੇ ਜਾਓਗੇ, ਉਵੇਂ-ਉਵੇਂ ਮਾਲਕ ਦੇ ਨੇੜੇ ਹੁੰਦੇ ਜਾਓਗੇ ਅਤੇ ਉਸ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।