ਪੌਂਗ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ, ਐਮਰਜੈਂਸੀ ਵਾਲੇ ਬਣੇ ਹਾਲਾਤ

Ranjit Sagar Dam

ਪਾਣੀ 13.95 ਫੁੱਟ ਤੋਂ ਉੱਤੇ | Pong Dam

ਤਲਵਾੜਾ ( ਹੁਸ਼ਿਆਰਪੁਰ) (ਰਾਜਨ ਮਾਨ)। ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪੌਂਗ ਡੈਮ (Pong Dam) ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ ਹੈ ਜਿਸ ਕਰਕੇ ਐਮਰਜੈਂਸੀ ਵਾਲੇ ਹਾਲਾਤ ਪੈਦਾ ਹੋ ਗਏ ਹਨ। ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਹਨ।

ਸੂਤਰਾਂ ਅਨੁਸਾਰ ਅੱਜ ਦੁਪਹਿਰ ਤੱਕ ਪਾਣੀ ਦਾ ਪੱਧਰ 1395 ਦਰਜ ਕੀਤਾ ਗਿਆ ਜਦ ਕਿ ਡੈਮ ਦੀ ਸਮਰੱਥਾ 1390 ਹੈ। ਬਹੁਤ ਐਂਮਰਜੈਂਸੀ ਦੇ ਹਾਲਾਤ ਵਿਚ ਪਾਣੀ 1395 ਤੱਕ ਰੱਖਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਅੱਜ ਡੈਮ ਵਿੱਚ 7 ਲੱਖ ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ। ਪਾਣੀ ਦੀ ਵੱਡੀ ਆਮਦ ਨੂੰ ਵੇਖਦਿਆਂ ਸਾਰੇ ਪਾਸੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਵਲੋਂ ਸਾਰੇ ਜ਼ਿਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪਾਣੀ ਸ਼ਾਮ ਤੱਕ ਇੱਕ ਲੱਖ ਕਿਊਸਿਕ ਤੋਂ ਵੱਧ ਛੱਡਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਹਾਲਾਤ 1988 ਵਾਲੇ ਬਣਦੇ ਨਜ਼ਰ ਆ ਰਹੇ ਹਨ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਚੌਕਸ

ਉਧਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਵਲੋਂ ਸਥਿਤੀ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇੰਨੀਂ ਤੇਜ਼ੀ ਨਾਲ ਵਧ ਰਹੇ ਪਾਣੀ ਨੇ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ। 1395 ਤੋਂ ਬਾਅਦ ਪਾਣੀ ਨੂੰ ਰੋਕੀ ਰੱਖਣਾ ਵੱਡੇ ਖ਼ਤਰੇ ਨੂੰ ਸੱਦਾ ਦੇਣਾ ਹੈ। ਸਾਢੇ ਸੱਤ ਲੱਖ ਕਿਊਸਿਕ ਆ ਰਹੇ ਪਾਣੀ ਨੂੰ ਅੱਜ ਰਾਤ ਤੱਕ ਛੱਡਿਆ ਜਾ ਸਕਦਾ ਹੈ।

ਉਧਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਵਲੋਂ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕੱਲ ਤੋਂ ਹੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਲੋਕ ਹੇਠਲੇ ਖੇਤਰਾਂ ‘ਚੋਂ ਘਰ ਖਾਲੀ ਕਰਕੇ ਉਪਰ ਸੁਰੱਖਿਆ ਥਾਵਾਂ ਤੇ ਪਹੁੰਚ ਜਾਣ ਕਿਉਂਕਿ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਵਕਤ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਦੋ ਲੱਖ ਕਿਊਸਿਕ ਦੇ ਕਰੀਬ ਪਾਣੀ ਡੈਮ ਵਿੱਚ ਆ ਰਿਹਾ ਹੈ। ਪਿਛਲੇ ਸਾਲ ਅੱਜ ਦੇ ਦਿਨ ਡੈਮ ਵਿਚਲੇ ਪਾਣੀ ਦੇ ਪੱਧਰ ਤੋਂ ਇਸ ਵਾਰ 45 ਫੁੱਟ ਪਾਣੀ ਜ਼ਿਆਦਾ ਹੈ। ਝੀਲ ਵਿਚ ਵਧ ਰਹੇ ਪਾਣੀ ਕਾਰਨ ਝੀਲ ਦੇ ਕੰਢੇ ਵੱਸੇ ਪਿੰਡਾਂ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸਾਰੇ ਅਧਿਕਾਰੀ ਅਲਰਟ ਉਪਰ ਹਨ।

ਇਹ ਵੀ ਪੜ੍ਹੋ : ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲੀ ਇਹ ਸਹੂਲਤ