ਕੋਟਾ ਦੇ ਸਰਕਾਰੀ ਹਸਪਤਾਲ ‘ਚ ਦਸੰਬਰ ‘ਚ 100 ਨਵਜੰਮੇ ਬੱਚਿਆਂ ਦੀ ਮੌਤ
ਰਾਜਸਥਾਨ ‘ਚ ਬੱਚਿਆਂ ਦੀ ਮੌਤ ‘ਤੇ ਸੋਨੀਆ ਨੇ ਪ੍ਰਗਟਾਈ ਚਿੰਤਾ
ਏਜੰਸੀ/ਨਵੀਂ ਦਿੱਲੀ। ਰਾਜਸਥਾਨ ਦੇ ਕੋਟਾ ‘ਚ ਜੇਕੇ ਲੋਨ ਹਸਪਤਾਲ ‘ਚ ਨਵਜੰਮੇ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੁਕ ਨਹੀਂ ਰਿਹਾ ਬੁੱੱਧਵਾਰ ਨੂੰ ਇੱਕ ਹੋਰ ਨਵਜੰਮੇ ਬੱਚ ਦੀ ਮੌਤ ਹੋਈ ਕੋਟਾ ਜ਼ਿਲ੍ਹਾ ‘ਚ ਲੱਗਭਗ 100 ਮਾਸੂਮ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਸਥਾਨ ਦੇ ਕੋਟਾ ‘ਚ ਨਜਵੰਮੇ ਬੱਚਿਆਂ ਦੀ ਮੌਤ ‘ਤੇ ਡੂੰਘੀ ਚਿੰਤਾ ਪ੍ਰਗਟਾਈ ਰਾਜਸਥਾਨ ਕਾਂਗਰਸ ਪ੍ਰਧਾਨ ਅਵਿਨਾਸ਼ ਪਾਂਡੇ ਨੇ ਅੱਜ ਸ੍ਰੀਮਤੀ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਤੇ ਕੋਟਾ ਦੇ ਜੇਕੇ ਲੋਨ ਹਸਪਤਾਲ ‘ਚ ਪਿਛਲੇ ਇੱਕ ਮਹੀਨੇ ਦੌਰਾਨ ਇੱਕ ਸੌ ਤੋਂ ਵੱਧ ਬੱਚਿਆਂ ਦੀ ਮੌਤ ਸਬੰਧੀ ਜਾਣਕਾਰੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਤੈਅ ਪ੍ਰੋਗਰਾਮ ਅਨੁਸਾਰ ਸ੍ਰੀਮਤੀ ਗਾਂਧੇ ਨੂੰ ਮਿਲਣ ਉਹ ਇੱਥੇ ਆਏ ਸਨ ਉਨ੍ਹਾਂ ਕਾਂਗਰਸ ਪ੍ਰਧਾਨ ਨੂੰ ਬੱਚਿਆਂ ਦੀ ਰਹਿਸਮਈ ਢੰਗ ਨਾਲ ਹੋਈ ਮੌਤ ਸਬੰਧੀ ਜਾਣਕੀ ਦਿੱਤੀ, ਜਿਸ ‘ਤੇ ਸ੍ਰੀਮਤੀ ਗਾਂਧੀ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਸੂਬਾ ਸਰਕਾਰ ਨੇ ਵੀ ਇਸ ਸਬੰਧੀ ਇੱਕ ਰਿਪੋਰਟ ਤਿਆਰ ਕੀਤੀ ਹੈ ਇਸ ਹਸਪਤਾਲ ‘ਚ ਦਸੰਬਰ ‘ਚ ਸੌ ਬੱਚਿਆਂ ਦੀ ਮੌਤ ਹੋਈ ਸੀ ਤੇ ਪਿਛਲੇ ਦੋ ਦਿਨਾਂ ‘ਚ 9 ਬੱਚਿਆਂ ਦੀ ਮੌਤ ਹੋਈ ਹੈ।
ਪ੍ਰਿਅੰਕਾ ਗਾਂਧੀ ਯੂਪੀ ਦੀ ਤਰ੍ਹਾਂ ਕੋਟਾ ਵੀ ਜਾਣ : ਮਾਇਆਵਤੀ
ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਅੱਜ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ‘ਤੇ ਰਾਜਸਥਾਨ ਦੇ ਕੋਟਾ ਦਾ ਦੌਰਾ ਨਾ ਕਰਨ ‘ਤੇ ਨਿਸ਼ਾਨਾ ਵਿੰਨ੍ਹਿਆ ਮਾਇਆਵਤੀ ਨੇ ਰਾਜਸਥਾਨ ਦੇ ਕੋਟਾ ਜ਼ਿਲ੍ਹੇ ‘ਚ ਹਾਲ ਹੀ ‘ਚ ਲਗਭਗ 100 ਮਾਸੂਮ ਬੱਚਿਆਂ ਦੀ ਮੌਤ ਨੂੰ ਦੁਖਦਾਈ ਘਟਨਾ ਦੱਸਦਿਆਂ ਕਿਹਾ ਕਿ ਜੇਕਰ ਕਾਂਗਰਸ ਜਨਰਲ ਸਕੱਤਰ ਵਾਡਰਾ ਕੋਟਾ ਨਹੀਂ ਜਾਂਦੇ ਹਨ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਨ੍ਹਾਂ ਦਾ ਉੱਤਰ ਪ੍ਰਦੇਸ਼ ਦਾ ਦੌਰਾ ਕਰਨਾ ਤੇ ਪੀੜਤ ਪਰਿਵਾਰ ਨਾਲ ਮਿਲਣਾ ਨਿਹਿਤ ਸਵਾਰਥ ਲਈ ਸਿਰਫ਼ ਇੱਕ ਸਿਆਸੀ ਨਾਟਕ ਸੀ ਉਨ੍ਹਾਂ ਵਾਡਰਾ ਕੁਮਾਰੀ ਸ੍ਰੀਮਤੀ ਵਾਡਰਾ ਨੂੰ ਵੀ ਸਵਾਲ ਕੀਤਾ ਕਿ ਉਹ ਕੋਟਾ ਕਿਉਂ ਨਹੀਂ ਜਾ ਰਹੇ ਹਨ, ਜਿੱਥੇ ਕਾਂਗਰਸ ਸ਼ਾਸਨ ‘ਚ ਹੈ ਉਨ੍ਹਾਂ ਕਿਹਾ, ਇਹ ਮੰਦਭਾਗਾ ਹੈ ਕਿ ਪ੍ਰਿਅੰਕਾ ਵਰਗੀ ਮਹਿਲਾ ਆਗੂ ਅਜਿਹੇ ਗੰਭੀਰ ਮੁੱਦਿਆਂ ‘ਤੇ ਮੂਕਦਰਸ਼ਕ ਰਹੀ ਬਿਹਤਰ ਹੁੰਦਾ ਕਿ ਉਹ ਕੋਟਾ ‘ਚ ਬੱਚਿਆਂ ਦੀਆਂ ਮਾਵਾਂ ਨੁੰ ਮਿਲਦੀ, ਜਿਵੇਂ ਉਨ੍ਹਾਂ ਉੱਤਰ ਪ੍ਰਦੇਸ਼ ‘ਚ ਕੀਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।