ਭਿ੍ਰਸ਼ਟਾਚਾਰ ’ਚ ਡੁੱਬੇ ਸਿਆਸਤਦਾਨ

ਭਿ੍ਰਸ਼ਟਾਚਾਰ ’ਚ ਡੁੱਬੇ ਸਿਆਸਤਦਾਨ

ਸਿਆਸਤ ਤੇ ਭਿ੍ਰਸ਼ਟਾਚਾਰ ਦਾ ਨਾਤਾ ਟੁੱਟਣ ਦਾ ਨਾਂਅ ਨਹੀਂ ਲੈ ਰਿਹਾ ਹੈ ਪੰਜਾਬ ਦੇ ਇੱਕ ਹੋਰ ਸਾਬਕਾ ਮੰਤਰੀ ਦੀ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫ਼ਤਾਰੀ ਹੋ ਗਈ ਹੈ ਕਾਂਗਰਸ ਸਰਕਾਰ ’ਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ ਪਿਛਲੇ ਮਹੀਨੇ ਆਪ ਸਰਕਾਰ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਭਿ੍ਰਸ਼ਟਾਚਾਰ ਕਾਰਨ ਜੇਲ੍ਹ ਜਾ ਚੁੱਕੇ ਹਨ ਇਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਮੰਤਰੀ ਰਹੇ ਬਿਕਰਮ ਮਜੀਠੀਆ ਨਸ਼ਾ ਤਸਕਰੀ ਦੇ ਮਾਮਲੇ ’ਚ ਬੰਦ ਹਨ ਇੱਕ ਛੋਟੇ ਜਿਹੇ ਸੂਬੇ ਦੇ ਤਿੰਨ ਸਾਬਕਾ ਮੰਤਰੀਆਂ ਦਾ ਜੇਲ੍ਹ ’ਚ ਬੰਦ ਹੋਣਾ ਭਿ੍ਰਸ਼ਟਾਚਾਰ ਦੀਆਂ ਡੂੰਘੀਆਂ ਤੇ ਮਜ਼ਬੂਤ ਜੜ੍ਹਾਂ ਦਾ ਸਬੂਤ ਹੈ ਤਿੰਨ ਲੱਖ ਕਰੋੜ ਦੇ ਕਰਜ਼ਾਈ ਹੋ ਚੁੱਕੇ ਸੂਬੇ ਦਾ ਭਲਾ ਕਿਵੇਂ ਹੋਵੇਗਾ, ਇਹ ਸਵਾਲ ਆਪਣੇ-ਆਪ ’ਚ ਬਹੁਤ ਵੱਡਾ ਹੈ

ਜਿਹੜੇ ਆਗੂਆਂ ਨੂੰ ਲੱਖਾਂ ਲੋਕ ਚੁਣ ਕੇ ਸਰਕਾਰ ’ਚ ਭੇਜਦੇ ਹਨ ਫ਼ਿਰ ਉਹੀ ਆਗੂ ਲੋਕਾਂ ਨਾਲ ਵਿਸ਼ਵਾਸਘਾਤ ਅਤੇ ਧੋਖਾ ਕਰਦੇ ਹਨ ਜਿੱਥੋਂ ਤੱਕ ਸਿਆਸੀ ਪਾਰਟੀਆਂ ਦੀ ਭਿ੍ਰਸ਼ਟਾਚਾਰ ਖਤਮ ਕਰਨ ਦੀ ਵਚਨਬੱਧਤਾ ਦਾ ਸਬੰਧ ਹੈ ਪੰਜਾਬ ਦੀਆਂ ਜੇਲ੍ਹਾਂ ’ਚ ਬੈਠੇ ਸਾਬਕਾ ਮੰਤਰੀ ਕਿਸੇ ਇੱਕ ਪਾਰਟੀ ਨਾਲ ਸਬੰਧਿਤ ਨਹੀਂ ਇੱਕ ਸ੍ਰੋਮਣੀ ਅਕਾਲੀ ਦਲ, ਦੂਜਾ ਕਾਂਗਰਸ ਤੇ ਤੀਜਾ ਆਮ ਆਦਮੀ ਪਾਰਟੀ ਨਾਲ ਸਬੰਧਿਤ ਹੈ ਸ੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੀ ਆਪਣੀ-ਆਪਣੀ ਸਰਕਾਰ ਸਮੇਂ ਭਿ੍ਰਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰਦੇ ਰਹੇ ਹਨ

ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਆਪ ਸਰਕਾਰ ਵੱਲੋਂ ਆਪਣੇ ਮੰਤਰੀ ਨੂੰ ਭਿ੍ਰਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਕੁਝ ਘੰਟਿਆਂ ’ਚ ਜੇਲ੍ਹ ਭੇਜ ਦਿੱਤਾ ਗਿਆ, ਉਹ ਵੱਡੀ ਗੱਲ ਹੈ ਉਂਜ ਜ਼ਿਆਦਾ ਰੁਝਾਨ ਇਹੀ ਰਿਹਾ ਹੈ ਕਿ ਪਾਰਟੀਆਂ ਆਪਣੇ ਆਗੂਆਂ ਨੂੰ ਬਚਾਉਣ ਲਈ ਹੀ ਸਾਰਾ ਜ਼ੋਰ ਲਾਉਂਦੀਆਂ ਹਨ ਸਰਕਾਰ ’ਚ ਰਹਿਣ ਤੱਕ ਪਾਰਟੀਆਂ ਆਪਣੇ ਭਿ੍ਰਸ਼ਟ ਆਗੂ ਨੂੰ ਹੱਥ ਨਹੀਂ ਲਾਉਣ ਦਿੰਦੀਆਂ, ਹੋਰ ਤਾਂ ਛੱਡੋ ਅਸਤੀਫ਼ਾ ਵੀ ਨਹੀਂ ਲਿਆ ਜਾਂਦਾ ਹੈ ਜੇਕਰ ਭਿ੍ਰਸ਼ਟ ਆਗੂ ਵਿਰੋਧੀ ਪਾਰਟੀ ਨਾਲ ਸਬੰਧਿਤ ਹੋਵੇ ਤਾਂ ਵੀ ਪਾਰਟੀ ਆਪਣੇ ਆਗੂ ਦੀ ਗਿ੍ਰਫ਼ਤਾਰੀ ਜਾਂ ਅਦਾਲਤ ’ਚ ਪੇਸ਼ੀ ਮੌਕੇ ਵਿਰੋਧ ਪ੍ਰਦਰਸ਼ਨ ਕਰਦੀ ਹੈ

ਚੰਗਾ ਹੋਵੇ ਜੇਕਰ ਸਿਆਸੀ ਪਾਰਟੀਆਂ ਭਾਵੇਂ ਸਰਕਾਰ ’ਚ ਹੋਣ ਜਾਂ ਵਿਰੋਧੀ ਧਿਰ ’ਚ ਪਾਰਟੀਆਂ ਨੂੰ ਭਿ੍ਰਸ਼ਟਾਚਾਰ ਖਿਲਾਫ ਆਪਣਾ ਨਜ਼ਰੀਆ ਸਪੱਸ਼ਟ ਕਰਨਾ ਚਾਹੀਦਾ ਹੈ ਕਿਸੇ ਵੀ ਪਾਰਟੀ ਨੂੰ ਆਪਣੇ ਭਿ੍ਰਸ਼ਟ ਆਗੂਆਂ ਨੂੰ ਬਚਾਉਣ ਦੀ ਬਜਾਇ ਨਿਰਪੱਖ ਤੇ ਕਾਨੂੰਨੀ ਕਾਰਵਾਈ ’ਚ ਅੜਿੱਕਾ ਨਹੀਂ ਬਣਨਾ ਚਾਹੀਦਾ

ਭਿ੍ਰਸ਼ਟਾਚਾਰ ਨੇ ਦੇਸ਼ ਤੇ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਤੇ ਪੜ੍ਹੇ-ਲਿਖੇ ਨੌਜਵਾਨ ਆਪਣੀਆਂ ਸਮੱਸਿਆਵਾਂ ਦਾ ਇੱਕ ਹੱਲ ਵਿਦੇਸ਼ ਜਾਣਾ ਮੰਨ ਰਹੇ ਹਨ ਲੋਕਾਂ ਦਾ ਸਿਆਸਤ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ ਅਸਲ ’ਚ ਸਿਆਸਤ ਭਿ੍ਰਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ ਸਿਆਸੀ ਆਗੂ ਸਿਆਸਤ ਨੂੰ ਵਪਾਰ ਜਾਂ ਨੌਕਰੀ ਦੇ ਰੂਪ ’ਚ ਵੇਖ ਰਹੇ ਹਨ ਸਿਆਸਤ ’ਚ ਸੁਧਾਰ ਜ਼ਰੂਰੀ ਹੈ ਜੇਕਰ ਸਿਆਸੀ ਪਾਰਟੀਆਂ ਨੇ ਲੋਕਾਂ ਦਾ ਭਰੋਸਾ ਬਹਾਲ ਕਰਨਾ ਹੈ ਤਾਂ ਭਿ੍ਰਸ਼ਟਾਚਾਰੀ ਆਗੂਆਂ ਤੋਂ ਕਿਨਾਰਾ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ