ਇਹ ਦੋ ਦਾਮਾਦਾਂ ਫਿਰੋਜ਼ ਗਾਂਧੀ ਤੇ ਰਾਬਰਡ ਵਾਡਰਾ ਦੀ ਕਹਾਣੀ ਹੈ ਫਿਰੋਜ਼ ਗਾਂਧੀ ਆਪਣੇ ਸਹੁਰੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਮੁੱਖ ਵਿਰੋਧੀ ਸਨ ਅਤੇ ਵਾਡਰਾ ਆਪਣੇ ਸਾਲੇ ਨਹਿਰੂ ਦੇ ਪੜਪੋਤੇ-ਪੜਪੋਤੀ ਤੇ ਫਿਰੋਜ਼ ਦੇ ਪੋਤੇ-ਪੋਤੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਵਾਡਰਾ ਦੀ ਕਮਜ਼ੋਰੀ ਸਾਬਤ ਹੋ ਰਹੇ ਹਨ ਜਿੱਥੇ ਗਾਂਧੀ ਨੇ ਅਜ਼ਾਦ ਭਾਰਤ ਦੀ ਪਹਿਲੀ ਕਾਂਗਰਸ ਸਰਕਾਰ ‘ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ ਉੱਥੇ ਦੂਜੇ ਪਾਸੇ ਵਾਡਰਾ ਕਥਿਤ ਰਿਸ਼ਵਤ ਕਾਂਡਾਂ ਦੇ ਕੇਂਦਰ ਬਣ ਗਏ ਹਨ ਫਿਰੋਜ਼ ਨੇ ਨਹਿਰੂ ਦੀ ਪੁੱਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ 1942 ‘ਚ ਵਿਆਹ ਕੀਤਾ ਸੀ ਤੇ ਉਨ੍ਹਾਂ ਨੂੰ ਆਪਣੇ ਸਹੁਰੇ ਦੀ ਸਰਕਾਰ ‘ਚ ਬੇਈਮਾਨੀ ਦਾ ਪਰਦਾਫਾਸ਼ ਕਰਨ ਲਈ ਯਾਦ ਕੀਤਾ ਜਾਂਦਾ ਹੈ।
ਫਿਰੋਜ਼ 1952 ‘ਚ ਸੰਸਦ ਲਈ ਚੁਣੇ ਗਏ ਸਨ ਤੇ 1957 ‘ਚ ਉਨ੍ਹਾਂ ਨੇ ਮੁੰਦਰਾ ਮਾਮਲੇ ਦਾ ਪਰਦਾਫਾਸ਼ ਕੀਤਾ ਸੀ ਜਿਸ ਅਧੀਨ ਐੱਲਆਈਸੀ ‘ਚ ਇੱਕ ਉਦਯੋਗਪਤੀ ਦੀ ਕੰਪਨੀ ਨੇ ਧੋਖਾਧੜੀ ਨਾਲ 1.24 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਜਿਸ ਦੇ ਚੱਲਦੇ ਤਤਕਾਲੀ ਵਿੱਤ ਮੰਤਰੀ ਟੀਟੀ ਕ੍ਰਿਸ਼ਨਾਮਾਚਾਰੀ ਨੂੰ ਤਿਆਗ ਪੱਤਰ ਦੇਣਾ ਪਿਆ ਸੀ ਅਤੇ ਨਹਿਰੂ ਨੂੰ ਪਰੇਸ਼ਾਨੀ ਝੱਲਣੀ ਪਈ ਸੀ ਉਸ ਤੋਂ ਬਾਅਦ ਜੱਜ ਐੱਮਸੀ ਛਾਗਲਾ ਕਮਿਸ਼ਨ ਨੇ ਮੁੰਦਰਾ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਸੀ 1956 ‘ਚ ਰਾਮਕ੍ਰਿਸ਼ਨ ਡਾਲਮੀਆ ਦੀ ਬੀਮਾ ਕੰਪਨੀ ਵੱਲੋਂ ਧੋਖਾਧੜੀ ਦੇ ਮਾਮਲੇ ‘ਚ ਡਾਲਮੀਆ ਨੂੰ ਜੇਲ੍ਹ ਪਹੁੰਚਾਉਣ ‘ਚ ਵੀ ਫਿਰੋਜ਼ ਦੀ ਵੱਡੀ ਭੂਮਿਕਾ ਰਹੀ।
ਫਿਰੋਜ਼ ਦੇ ਉਲਟ ਰਾਬਰਡ ਵਾਡਰਾ ਮੁਰਾਦਾਬਾਦ ਦਾ ਇੱਕ ਆਮ ਲੜਕਾ ਸੀ ਜਿਨ੍ਹਾਂ ਦਾ ਕਾਸਟਿਊਮ ਦੀ ਜਿਊਲਰੀ ਨਿਰਯਾਤ ਦਾ ਛੋਟਾ ਜਿਹਾ ਕਾਰੋਬਾਰ ਸੀ ਤੇ ਉਹ ਉਦੋਂ ਤੱਕ ਸੁਰਖੀਆਂ ‘ਚ ਨਹੀਂ ਆਏ ਸਨ ਜਦੋਂ 1997 ‘ਚ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸੋਨੀਆ ਦੀ ਪੁੱਤਰੀ ਤੇ ਰਾਹੁਲ ਦੀ ਭੈਣ ਪ੍ਰਿਅੰਕਾ ਨਾਲ ਸ਼ਾਦੀ ਕੀਤੀ ਤੇ ਉਸ ਤੋਂ ਬਾਅਦ ਉਨ੍ਹਾਂ ਨਾਲ ਵਿਵਾਦ ਜੁੜਨ ਲੱਗ ਗਏ ਇੰਡੀਆ ਅੰਗੇਸਟ ਕੁਰੱਪਸ਼ਨ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਨੇ 2012 ‘ਚ ਉਨ੍ਹਾਂ ਦੇ ਕਈ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕੀਤਾ।
ਉਨ੍ਹਾਂ ਨੇ ਦੇਸ਼ ਤੇ ਕਾਂਗਰਸ ਦੇ ਪਹਿਲੇ ਜਵਾਈ ਰਾਜਾ ‘ਤੇ ਭਾਰਤ ਦੀ ਸਭ ਵੱਡੀ ਰਿਅਲਟੀ ਫਰਮ ਡੀਐੱਲਐੱਫ ਤੋਂ ਪੈਸਾ ਪ੍ਰਾਪਤ ਕਰਨ ਦਾ ਦੋਸ਼ ਲਾਇਆ ਤੇ ਵਾਡਰਾ ਤੋਂ ਪੁੱਛਿਆ ਕਿ ਜਦੋਂ 2007 ‘ਚ ਉਨ੍ਹਾਂ ਦੀ ਜਾਇਦਾਦ 50 ਲੱਖ ਸੀ ਤਾਂ 2012 ਤੱਕ ਇਹ 300 ਕਰੋੜ ਰੁਪਏ ਕਿਵੇਂ ਪਹੁੰਚੀ ਵਾਡਰਾ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਗੁਰੂਗ੍ਰਾਮ ‘ਚ ਡੀਐੱਲਐੱਫ ਦੇ ਜ਼ਮੀਨ ਸੌਦੇ ‘ਚ ਦੋਸ਼ੀ ਹਨ ਉਨ੍ਹਾਂ ਖਿਲਾਫ ਇੱਕ ਪਹਿਲਾ ਸੂਚਨਾ ਰਿਪੋਰਟ ਦਰਜ ਕੀਤੀ ਗਈ ਜਿਸ ‘ਚ ਦਾਅਵਾ ਕੀਤਾ ਗਿਆ ਕਿ ਸਕਾਈ ਲਾਈਟ ਹਾਸਪਿਟੈਲਿਟੀ ਨੇ ਗੁਰੂਗ੍ਰਾਮ ਦੇ ਸੈਕਟਰ 83 ‘ਚ ਸਾਢੇ ਤਿੰਨ ਸੌ ਏਕੜ ਦਾ ਪਲਾਟ ਖਰੀਦਿਆ ਤੇ ਲਾਇਸੰਸ ਪ੍ਰਾਪਤ ਕਰਨ ਤੋਂ ਬਾਦ ਉਸ ਨੂੰ ਕਾਰੋਬਾਰੀ ਪਲਾਟ ਬਣਾਇਆ ਤੇ ਭਾਰੀ ਮੁਨਾਫਾ ਕਮਾਇਆ।
ਇਹ ਵੀ ਪੜ੍ਹੋ : Bad Cholesterol ਨੂੰ ਪਿੰਘਲਾ ਕੇ ਖੂਨ ਤੋਂ ਵੱਖ ਕਰ ਦੇਣਗੀਆਂ ਇਹ ਚੀਜ਼ਾਂ, ਪੜ੍ਹੋ ਤੇ ਸਿਹਤਮੰਦ ਰਹੋ
ਵਾਡਰਾ ਦੀ ਮੱਦਦ ਕਰਨ ਬਦਲੇ ਹੁੱਡਾ ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਕਾਨੂੰਨ ਦਾ ਉਲੰਘਣਾ ਕਰਕੇ ਡੀਐੱਲਐੱਫ ਨੂੰ ਸਾਢੇ ਤਿੰਨ ਸੌ ਏਕੜ ਜ਼ਮੀਨ ਵੰਡੀ ਮਾਮਲਾ ਉਦੋਂ ਹੋਰ ਉਲਝਿਆ ਜਦੋਂ ਈਡੀ ਨੇ ਵਾਡਰਾ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਦੇ ਕਥਿਤ ਤੌਰ ‘ਤੇ ਲੰਦਨ ‘ਚ ਦੋ ਵੱਡੇ ਬੰਗਲੇ ਤੇ ਛੇ ਫਲੈਟ ਹਨ ਜਿਨ੍ਹਾਂ ਨੂੰ 2005-10 ਦਰਮਿਆਨ ਪਿਛਲੀ ਸਰਕਾਰ ਦੌਰਾਨ ਰੱਖਿਆ ਤੇ ਪੈਟ੍ਰੋਲੀਅਮ ਸੌਦਿਆਂ ‘ਚ ਰਿਸ਼ਵਤ ਦੇ ਪੈਸੇ ਨਾਲ ਖਰੀਦਿਆ ਗਿਆ ਹੈ ਭਾਜਪਾ ਉਸ ਨੂੰ ਭ੍ਰਿਸ਼ਟ ਐਲਾਨ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ ਵਾਡਰਾ ਵਿਰੁੱਧ ਰਾਜਸਥਾਨ ਦੇ ਬੀਕਾਨੇਰ ‘ਚ 275 ਵਿੱਘਾ ਜ਼ਮੀਨ ਖਰੀਦਣ ਦੇ ਮਾਮਲੇ ‘ਚ ਵੀ ਜਾਂਚ ਚੱਲ ਰਹੀ ਹੈ ਇਹ ਜ਼ਮੀਨ ਉਨ੍ਹਾਂ ਨੇ ਆਪਣੀ ਕੰਪਨੀ ਸਕਾਈ ਲਾਈਟ ਹਾਸਪੈਟਿਲਿਟੀ ਜ਼ਰੀਏ ਨਿਯਮਾਂ ਦੀ ਉਲੰਘਣਾ ਕਰਕੇ ਖਰੀਦੀ।
ਈਡੀ ਨੇ ਇਸ ਮਾਮਲੇ ‘ਚ ਵੀ ਮਾਮਲਾ ਦਰਜ ਕੀਤਾ ਹੈ ਜਦੋਂ 2015 ‘ਚ ਰਾਜਸਥਾਨ ਪੁਲਿਸ ਨੇ ਜ਼ਮੀਨ ਵੰਡ ‘ਚ ਧੋਖਾਧੜੀ ਦਾ ਦੋਸ਼ ਪੱਤਰ ਦਾਇਰ ਕੀਤਾ ਸੀ ਹੁਣ ਪ੍ਰਿਅੰਕਾ ਗਾਂਧੀ ਕਾਂਗਰਸ ਦੀ ਜਨਰਲ ਸਕੱਤਰ ਦੇ ਰੂਪ ‘ਚ ਸਿਆਸਤ ‘ਚ ਐਂਟਰੀ ਕਰ ਰਹੀ ਹੈ ਤਾਂ ਵਾਡਰਾ ਦੇ ਸੌਦਿਆਂ ਨੂੰ ਹਵਾ ਦਿੱਤੀ ਜਾ ਰਹੀ ਹੈ ਹਾਲਾਂਕਿ ਉਨ੍ਹਾਂ ਵਿਰੁੱਧ ਜਾਂਚ ਚੱਲ ਰਹੀ ਹੈ ਅਤੇ ਵਾਡਰਾ ਦੇ ਸਿਰ ‘ਤੇ ਕਾਨੂੰਨ ਦੀ ਤਲਵਾਰ ਲਟਕ ਰਹੀ ਹੈ ਆਸ਼ਾ ਅਨੁਸਾਰ ਇੱਕ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਹੈ ਕਿਉਂਕਿ ਈਡੀ ਨੇ ਪਿਛਲੇ ਹਫਤੇ ਵਾਡਰਾ ਤੋਂ 15 ਘੰਟੇ ਤੱਕ ਪੁੱਛਗਿੱਛ ਕੀਤੀ ਤੇ ਇਹ ਪੁੱਛਗਿੱਛ ਉਨ੍ਹਾਂ ਦੇ ਹਥਿਆਰਾਂ ਦੇ ਸੌਦਾਗਾਰ ਨਾਲ ਸਬੰਧ ਤੇ ਮਨੀ ਲਾਂਡਰਿੰਗ ਦੇ ਮਾਮਲਿਆਂ ‘ਚ ਕੀਤੀ ਗਈ।
ਜੇਕਰ ਪ੍ਰਿਅੰਕਾ ਤੇ ਕਾਂਗਰਸ ਸਮਝਦੀ ਹੈ ਕਿ ਉਹ ਸਿਆਸਤ ਦ੍ਰਿਸ਼ਟੀ ਨਾਲ ਇਸ ਦਾ ਲਾਭ ਚੁੱਕ ਸਕਦੀ ਹੈ ਤਾਂ ਉਹ ਗਲਤਫਹਿਮੀ ‘ਚ ਹਨ ਕਿਉਂਕਿ ਈਡੀ ਵੱਲੋਂ ਪੁੱਛਗਿੱਛ ਤੋਂ ਬਾਦ ਕੋਈ ਹੋ-ਹੱਲਾ ਨਹੀਂ ਮੱਚਿਆ ਹਾਲਾਂਕਿ ਇਸ ਮਾਮਲੇ ‘ਚ ਕਾਂਗਰਸ ਤੇ ਪ੍ਰਿਅੰਕਾ ਬਚਾਅ ਦੀ ਸਥਿਤੀ ‘ਚ ਨਹੀਂ ਹੈ ਸਗੋਂ ਉਹ ਭਾਜਪਾ ‘ਤੇ ਸਿਆਸੀ ਦਵੇਸ਼ ਦਾ ਦੋਸ਼ ਲਾ ਰਹੇ ਹਨ ਹਾਲਾਂਕਿ ਹੁਣ ਕਾਂਗਰਸ ਨੇ ਹੁਣ ਆਪਣਾ ਪਹਿਲਾਂ ਵਾਲਾ ਰੁਖ ਬਦਲ ਦਿੱਤਾ ਹੈ ਕਿ ਵਾਡਰਾ ਇੱਕ ਪ੍ਰਾਈਵੇਟ ਨਾਗਰਿਕ ਹਨ ਕਾਂਗਰਸ ਇੱਕ ਵੱਡੀ ਮੁਸੀਬਤ ‘ਚ ਹੈ ਕਿ ਜੇਕਰ ਉਹ ਵਾਡਰਾ ਨੂੰ ਭਾਜਪਾ ਦੇ ਸਿਆਸੀ ਬਦਲੇ ਦੇ ਰੂਪ ‘ਚ ਪੇਸ਼ ਕਰਦੀ ਹੈ ਤਾਂ ਉਸ ਦਾ ਇਹ ਜੂਆ ਅਸਫਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ
ਕਿਉਂਕਿ ਜਲਤਾ ਦੀਆਂ ਨਜ਼ਰਾਂ ‘ਚ ਉਹ ਗਾਂਧੀ-ਕਾਂਗਰਸ ਪਰਿਵਾਰ ਤੋਂ ਨਹੀਂ ਹਨ ਫਿਰੋਜ਼ ਤੋਂ ਉਲਟ ਉਨ੍ਹਾਂ ਦਾ ਸਰਨੇਮ ਵੱਖਰਾ ਹੈ ਇਸ ਦੇ ਨਾਲ ਹੀ ਭਾਜਪਾ ਜੇਕਰ ਉਨ੍ਹਾਂ ਨੂੰ ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਪ੍ਰਤੀਕ ਦੇ ਰੂਪ ‘ਚ ਪੇਸ਼ ਕਰ ਸਕਦੀ ਹੈ ਤਾਂ ਇਸ ਨਾਲ ਕਾਂਗਰਸ ਨੂੰ ਤਰ ਪ੍ਰਦੇਸ਼ ‘ਚ ਹੋਰ ਨੁਕਸਾਨ ਹੋਵੇਗਾ ਅਤੇ ਸਿਆਸੀ ਨਜ਼ਰੀਏ ਨਾਲ ਇਹ ਸੂਬਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਉੱਥੇ ਲੋਕਸਭਾ ਦੀਆਂ 80 ਸੀਟਾਂ ਹਨ ਤੇ ਅਜਿਹੇ ਨਾਜੁਕ ਸਮੇਂ ‘ਚ ਵਾਡਰਾ ਦੇ ਕਾਰਨਾਮੇ ਕਾਂਗਰਸ ਦੀ ਨੌਕਾ ਡੁਬਾ ਸਕਦੇ ਹਨ।
ਵਰਤਮਾਨ ‘ਚ ਭਾਜਪਾ ਤੇ ਕਾਂਗਰਸ ਦੋਵੇਂ ਆਪਣੇ ਬਦਲ ਤਲਾਸ਼ ਰਹੇ ਹਨ ਭਾਜਪਾ ਦਾ ਮੰਨਣਾ ਹੈ ਕਿ ਪ੍ਰਿਅੰਕਾ ਦੀ ਨਿਯੁਕਤੀ ਨਾਲ ਵਾਡਰਾ ਦੇ ਭ੍ਰਿਸ਼ਟਾਚਾਰ ਘੁਟਾਲੇ ਕੇਂਦਰ ਬਿੰਦੂ ਬਣ ਗਏ ਹਨ ਜਿਸ ਨਾਲ ਪਾਰਟੀ ਨੂੰ ਲਾਭ ਹੋ ਸਕਦਾ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਸ ਮਾਮਲ ‘ਚ ਸਾਵਧਾਨੀ ਨਾਲ ਕਦਮ ਨਹੀਂ ਉਠਾਇਆ ਗਿਆ ਤਾਂ ਇਹ ਉਲਟਾ ਪੈ ਸਕਦਾ ਹੈ ਤੇ ਕੁਝ ਦਾ ਮੰਨਣਾ ਹੈ ਕਿ ਇਸ ਮਾਮਲੇ ‘ਚ ਆਮੇਰਤਾ ਕੋਡ ਲਾਗੂ ਕੀਤਾ ਜਾਣਾ ਚਾਹੀਦਾ ਹੈ ਤੇ ਇਨਫੋਰਸਮੈਂਟ ਏਜੰਸੀਆਂ ਨੂੰ ਕਾਰਵਾਈ ਕਰਨ ਦਿੱਤੀ ਜਾਣੀ ਚਾਹੀਦੀ ਹੈ ਕੁਝ ਲੋਕ ਇਹ ਨਹੀਂ ਸਮਝ ਪਾ ਰਹੇ ਹਨ। (Political Diary)
ਇਹ ਵੀ ਪੜ੍ਹੋ : Big Update : ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦੇ ਸਮੇਂ ’ਚ ਬਦਲਾਅ
ਕਿ ਮੋਦੀ ਸਰਕਾਰ ਵਾਡਰਾ ਦੇ ਵਿਰੁੱਧ ਪਹਿਲਾਂ ਕਾਰਵਾਈ ਕਿਉਂ ਨਹੀਂ ਕਰ ਸਕੀ ਜਦੋਂਕਿ ਕਾਂਗਰਸ ਇਸ ਗੱਲ ਦੀ ਉਡੀਕ ਕਰ ਰਹੀ ਹੈ ਕਿ ਇਹ ਮੁੱਦਾ ਕੀ ਕਰਵਟ ਲੈਂਦਾ Âੈ ਸੀਨੀਅਰ ਕਾਂਗਰਸੀ ਆਗੂ ਇਸ ਗੱਲ ਤੋਂ ਚਿੰਤਤ ਹਨ ਕਿ ਕੀ ਵਾਡਰਾ ਨੂੰ ਪਿਛੋਕੜ ‘ਚ ਰਹਿਣਾ ਚਾਹੀਦਾ ਹੈ ਜਾਂ ਜਨਤਕ ਬਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈਵਾਡਰਾ ਅਤੀਤ ‘ਚ ਵੀ ਚੋਣ ਲੜਨ ਦੀ ਆਪਣੀ ਸਿਆਸੀ ਇੱਛਾ ਜ਼ਾਹਿਰ ਕਰ ਚੁੱਕੇ ਹਨ ਤੇ ਹੁਣ ਇਹ ਕੁਝ ਸਮੇਂ ਦੀ ਗੱਲ ਹੈ ਕਿ ਭਾਰਤ ਦੇ ਸਭ ਤੋਂ ਜ਼ਿਆਦਾ ਵਿਵਾਦਪੂਰਨ ਰੀਏਲਟਰ ਸਿਆਸਤ ‘ਚ ਆਗਾਜ਼ ਕਰ ਦੇਣਗੇ ਪਰ ਸੱਤਾ ਦੇ ਖੇਡ ‘ਚ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਆ ਆਗਾਮੀ ਚੋਣਾਂ ਲਈ ਯੁੱਧ ਰੇਖਾਵਾਂ ਖਿੱਚ ਗਈਆਂ ਹਨ ਤੇ ਵੇਖਣਾ ਇਹ ਹੈ ਕਿ ਵਾਡਰਾ ਘੁਟਾਂਲਾ ਕਿਸ ਤਰ੍ਹਾਂ ਕਾਂਗਰਸ ਤੇ ਪ੍ਰਿਅੰਕਾ ਦੇ ਚੁਣਾਵੀ ਮਨਸੂਬਿਆਂ ‘ਤੇ ਪ੍ਰਭਾਵ ਪਾਉਂਦਾ ਹੈ।
ਜੇਕਰ ਪ੍ਰਿਅੰਕਾ ਰਾਇਬਰੇਲੀ ਜਾਂ ਨਮੋ ਦੇ ਵਿਰੁੱਧ ਚੋਣਾ ਲੜਨ ਦਾ ਫੈਸਲਾ ਕਰਦੀ ਹੈ ਤਾਂ ਕੁਝ ਲੋਕ ਮੰਨਦੇ ਹਨ ਕਿ ਵਾਡਰਾ ਦੇ ਮੁੱਦੇ ‘ਤੇ ਬੇਵਜ਼੍ਹਾ ਸ਼ੋਰ ਕੀਤਾ ਜਾ ਰਿਹਾ ਹੈ ਤੇ ਕਿਸੇ ਨਵੇਂ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਭੁਲਾ ਦਿੱਤਾ ਜਾਵੇਗਾ ਕਿਉਂਕਿ ਭਾਰਤ ‘ਚ ਜਨਤਾ ਦੀ ਯਾਦਦਾਸ਼ਤ ਸ਼ਕਤੀ ਬਹੁਤ ਕਮਜ਼ੋਰ ਹੈ ਜਦੋਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਾਂਗਰਸ ਨੇ ਆਪਣੇ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਅਤੇ ਹੁਣ ਇਸ ਦੇ ਨੇਤਾ ਮੁਕਾਬਲਾ ਕਰਨ ਦੀ ਬਜਾਇ ਵਾਡਰਾ ਨੂੰ ਬਚਾਉਣ ‘ਚ ਲੱਗਣਗੇ ਇਸ ਲਈ ਵਾਡਰਾ ਨੂੰ ਆਪਣਾ ਬਚਾਅ ਖੁਦ ਕਰਨ ਦਿੱਤਾ ਜਾਣਾ ਚਾਹੀਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਜੋ ਵੀ ਨਤੀਜਾ ਆਵੇਗਾ ਉਸ ਨਾਲ ਪਾਰਟੀ ਨੂੰ ਪਰੇਸ਼ਾਨੀ ਨਹੀਂ ਹੋਵੇਗੀ ।
ਜ਼ਿਕਰਯੋਗ ਹੈ ਕਿ ਮੁੱਦਾ ਸਿਰਫ ਇਹ ਨਹੀਂ ਹੈ ਕਿ ਵਾਡਰਾ ਨੇ ਕੋਈ ਗਲਤ ਕੰਮ ਕੀਤਾ ਹੈ ਸਗੋਂ ਇਸ ਨਾਲ ਤਿੰਨ ਮਹੱਤਵਪੂਰਨ ਮੁੱਦੇ ਸਾਹਮਣੇ ਆਏ ਹਨ ਪਹਿਲਾ, ਜੇਕਰ ਵਾਡਰਾ ਪ੍ਰਾਈਵੇਟ ਨਾਗਰਿਕ ਹਨ ਤਾਂ ਫਿਰ ਕਾਂਗਰਸ ਉਨ੍ਹਾਂ ਦਾ ਬਚਾਅ ਕਿਉਂ ਕਰ ਰਹੀ ਹੈ ਦੂਜਾ, ਕੀ ਇਸ ਦਾ ਕਾਰਨ ਇਹ ਹੈ ਕਿ ਇਸ ਨਾਲ ਗਾਂਧੀ ਪਰਿਵਾਰ ਦੇ ਰਹੱਸਾਂ ਦਾ ਪਿਟਾਰਾ ਖੁੱਲ੍ਹ ਸਕਦਾ ਹੈ ਤੀਜਾ, ਕੀ ਇਸ ਨਾਲ ਸਾਡੇ ਸਨਮਾਨਯੋਗ ਆਗੂਆਂ ਦਰਮਿਆਨ ਪਾਲਣ ਕੀਤੇ ਜਾ ਰਹੇ ਵਿਰੋਧੀਆਂ ਦੇ ਪਰਿਵਾਰਾਂ ਦੇ ਕਾਰਨਾਮਿਆਂ ਨੂੰ ਨਾ ਉਛਾਲਣ ਦਾ ਪਰਦਾਫਾਸ਼ ਹੋ ਜਾਵੇਗਾ ਭਾਜਪਾ ਵੀ ਆਪਣੇ ਆਗੂਆਂ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੇ ਦੂਜੀਆਂ ਪਾਰਟੀਆਂ ਤੋਂ ਭਾਜਪਾ ‘ਚ ਆਏ ਆਗੂਆਂ ਦੇ ਕਾਰਨਾਮਿਆਂ ‘ਤੇ ਚੁੱਪ ਹੈ।
ਹਾਲ ਹੀ ‘ਚ ਪੱਛਮੀ ਬੰਗਾਲ ‘ਚ ਸ਼ਾਰਦਾ ਘੁਟਾਲੇ ਦੇ ਦੋਸ਼ੀ ਭਾਜਪਾ ‘ਚ ਸ਼ਾਮਲ ਹੋਏ ਹਨ ਤੇ ਸੰਘ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਹੈ ਕੀ ਸਾਡੇ ਰਾਜਨੇਤਾ ਆਪਸ ‘ਚ ਵਿਨਾਸ਼ ਦੇ ਡਰ ਨਾਲ ਜੀਓ ਤੇ ਜਿਉਣ ਦਿਓ ਦੀ ਨੀਤੀ ਅਪਣਾ ਰਹੇ ਹਨ? ਅੱਗੇ ਕੀ ਹੋਵੇਗਾ? ਕੀ ਵਾਡਰਾ ਮਾਮਲਾ ਕਾਂਗਰਸ ਲਈ ਸਿਆਸੀ ਗੇਮ ਚੇਂਜਰ ਹੋਵੇਗਾ? ਕੀ ਇਹ ਅਜਿਹਾ ਜੂਆ ਹੋਵੇਗਾ ਜਿਸ ‘ਤੇ ਭਾਜਪਾ ਪਛਤਾਏਗੀ? ਕੁਝ ਲੋਕਾਂ ਨੂੰ ਵਿਸ਼ਵਾਸ ਹੈ ਕਿ ਇਹ ਮਾਮਲਾ ਮੁੜ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਉੱਚ ਅਹੁਦਿਆਂ ‘ਚ ਭ੍ਰਿਸ਼ਟਾਚਾਰ ਮੌਜ਼ੂਦ ਹੈ ਆਸ਼ਾ ਕੀਤੀ ਜਾਂਦੀ ਹੈ ਕਿ ਭਾਰਤ ਦੇ ਸਿਆਸਤਦਾਨਾਂ ਨੂੰ ਸੱਚਾਈ ਇੱਕ ਵਿਰੋਧਭਾਸ਼ੀ ਸ਼ਬਦ ਨਹੀਂ ਲੱਗੇਗਾ।