ਫੌਜ ਦੇ ਜਵਾਨ ਪੁਲਿਸ ਮੁਲਾਜ਼ਮਾਂ ਨਾਲ ਭਿੜੇ, 6 ਜ਼ਖ਼ਮੀ

Policemen, Injured, Fight, Armyman, Srinagar

ਕਸ਼ਮੀਰ ਵਿੱਚ ਫੌਜ ਦੀਆਂ ਗੱਡੀਆਂ ਰੋਕਣ ਲਈ ਗੁੱਸੇ ਹੋਏ ਆਰਮੀ ਜਵਾਨ

ਸ੍ਰੀਨਗਰ: ਅਮਰਨਾਥ ਯਾਤਰਾ ਦੀ ਸੁਰੱਖਿਆ ਵਿੱਚ ਲੱਗੇ ਫੌਜੀ ਜਵਾਨਾਂ ਵੱਲੋਂ ਜੰਮੂ-ਕਸ਼ਮੀਰ ਪੁਲਿਸ ਦੇ ਮੁਲਾਜ਼ਮਾਂ ਦਰਮਿਆਨ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਇੱਕ ਚੈੱਕ ਪੋਸਟ ਵਿੱਚ ਵੜ ਕੇ ਕਥਿਤ ਤੌਰ ‘ਤੇ ਆਰਮੀ ਜਵਾਨਾਂ ਦੇ ਕੁੱਟਣ ਨਾਲ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।

ਇੱਕ ਪੁਲਿਸ ਮੁਲਾਜ਼ਮ ਅਨੁਸਾਰ ਜਵਾਨ ਸਿਵਲ ਡਰੈੱਸ ਵਿੱਚ ਸਨ ਅਤੇ ਪੁਲਿਸ ਵਾਲਿਆਂ ਵੱਲੋਂ ਸਮਾਂ ਖਤਮ ਹੋਣ ਤੋਂ ਬਾਅਦ ਬਾਲਾਟਾਲ ਤੋਂ ਗੈਂਡਰਬਾਲ ਜਾਣ ਤੋਂ ਰੋਕਣ ‘ਤੇ ਨਰਾਜ਼ ਸਨ। ਪੁਲਿਸ ਮੁਤਾਬਕ, ਘਟਨਾ ਉਸ ਸਮੇਂ ਵਾਪਰੀ  ਜਦੋਂ ਆਰਮੀ ਜਵਾਨਾਂ ਨੂੰ ਲਿਜਾ ਰਹੀਆਂ ਨਿੱਜੀ ਗੱਡੀਆਂ ਨੂੰ ਸੋਨਾਮਾਰਗ ਚੈੱਕ ਪੋਸਟ ‘ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪਰ ਗੱਡੀਆਂ ਨਾ ਰੁਕੀਆਂ ਅਤੇ ਗਾਦਰਬਲ ਵੱਲ ਜਾਣ ਲੱਗੀਆਂ।
ਗੱਡੀਆਂ ਜਿਉਂ ਹੀ ਗੁੰਡ ਵਿੱਚ ਅਗਲੇ ਚੈੱਕ ਪੋਸਟ ‘ਤੇ ਪਹੁੰਚੀਆਂ, ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਿਆ।

  • ਪੁਲਿਸ ਨੇ ਆਰਮੀ ਵਾਲਿਆਂ ਨੂੰ ਕਿਹਾ ਕਿ ਜੋਖ਼ਮ ਨੂੰ ਵੇਖਦੇ ਹੋਏ ਯਾਤਰਾ ਦੀਆਂ ਗੱਡੀਆਂ ਨੂੰ ਅੱਗੇ ਨਾ ਵਧਣ ਦੇਣ ਦੇ ਸਖ਼ਤ ਨਿਰਦੇਸ਼ ਹਨ।
  • ਪੁਲਿਸ ਨੇ ਇਸ ਮਾਮਲੇ ਵਿੱਚ ਆਰਮੀ ਪਸਨਲਜ਼ ਖਿਲਾਫ਼ ਐਫ਼ਆਈਆਰ ਦਰਜ਼ ਕਰ ਲਈ ਹੈ।
  • ਇੱਕ ਅਫ਼ਸਰ ਨੇ ਦੱਸਿਆ ਕਿ ਪੁਲਿਸ ਸਟੇਸ਼ਨ ‘ਚ ਰੱਖੇ ਦਸਤਾਵੇਜ਼ਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here