ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ

Ludhiana News
ਮਨਪ੍ਰੀਤ ਸਿੰਘ ਦੀ ਫਾਇਲ ਫੋਟੋ।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਵਿਖੇ ਪੁਲਿਸ ਲਾਇਨ ’ਚ ਤਾਇਨਾਤ ਇੱਕ ਪੁਲਿਸ ਮੁਲਾਜਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਜਿਲਾ ਮੋਗਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਸਥਾਨਕ ਸ਼ਹਿਰ ਦੇ ਸੱਗੂ ਚੌਂਕ ਵਿਖੇ ਇੱਕ ਪੀਜੀ ’ਚ ਰਹਿ ਰਿਹਾ ਸੀ। ਬੁੱਧਵਾਰ ਦੁਪਿਹਰ ਖਾਣਾ ਖਾਣ ਪੀਜੀ ਆਇਆ ਸੀ। ਇਸ ਦੌਰਾਨ ਹੀ ਗੋਲੀ ਚੱਲਣ ਦੀ ਅਵਾਜ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਕਮਰੇ ’ਚ ਜਾ ਕੇ ਦੇਖਿਆ ਤਾਂ ਮਨਪ੍ਰੀਤ ਸਿੰਘ ਦੇ ਸਿਰ ’ਚ ਗੋਲੀ ਵੱਜੀ ਹੋਈ ਸੀ ਤੇ ਉਹ ਲਹੂ- ਲੁਹਾਣ ਹੋਇਆ ਪਿਆ ਸੀ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਮੁੜ ਹੋਈ ਰੱਦ

ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤਾ ਹੈ। ਏਐੱਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ 2016 ਵਿੱਚ ਪੁਲਿਸ ’ਚ ਭਰਤੀ ਹੋਇਆ ਸੀ। ਦੁਪਿਹਰ ਖਾਣਾ ਖਾਣ ਲਈ ਆਪਣੇ ਪੀਜੀ ’ਚ ਸਥਿੱਤ ਕਮਰੇ ’ਚ ਆਇਆ ਤੇ ਆਪਣੀ ਸਰਕਾਰੀ ਰਾਇਫ਼ਲ ਸਾਫ਼ ਕਰ ਰਿਹਾ ਸੀ। ਰਾਈਫ਼ਲ ’ਚੋਂ ਅਚਾਨਕ ਹੀ ਗੋਲੀ ਚੱਲ ਗਈ। ਜੋ ਉਸਦੇ ਮੱਥੇ ’ਚ ਲੱਗੀ ’ਤੇ ਮੌਕੇ ’ਤੇ ਹੀ ਮਨਪ੍ਰੀਤ ਸਿੰਘ (34) ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here