ਪੁਲਿਸ ਨੇ 24 ਘੰਟਿਆਂ ‘ਚ ਸੁਲਝਾਈ ਨੌਜਵਾਨ ਦੇ ਕਤਲ ਦੀ ਗੁੱਥੀ

Police

4 ਮੁਲਜ਼ਮਾਂ ‘ਚੋਂ 2 ਨੂੰ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ਸੁਰੇਸ਼ ਗਰਗ) ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਹਰਿਆਲੀ ਪੰਪ ਦੇ ਨਜ਼ਦੀਕ ਸੜਕ ਦੇ ਕਿਨਾਰੇ ਤੋਂ ਪੁਲਿਸ ਨੂੰ ਨੌਜਵਾਨ ਰਾਜੀਵ ਕੁਮਾਰ ਪੁੱਤਰ ਰੋਸ਼ਨ ਲਾਲ ਦੀ ਲਾਸ਼ ਮਿਲੀ। ਜਿਸ ਦਾ ਕਤਲ ਹੋਣ ਦਾ ਸ਼ੱਕ ਜ਼ਾਹਿਰ ਹੋਇਆ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਇਸ ਕਤਲ ਦੀ ਗੁੱਥੀ ਨੂੰ ਮਹਿਜ਼ 24 ਘੰਟਿਆਂ ਵਿੱਚ ਨੂੰ ਸੂਲਝਾਅ ਲਿਆ ਤੇ ਇਸ ਕਤਲ ਮਾਮਲੇ ਦੇ 4 ਮੁਲਜ਼ਮਾਂ ‘ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਦੋਵਾਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰੈਸ ਕਾਂਨਫਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਮੁੱਖ ਮੁਲਜ਼ਮ ਜਗਸੀਰ ਸਿੰਘ ਉਰਫ਼ ਸੀਰਾ ਨਾਲ ਗੈਰ ਸਮਾਜਿਕ ਸਬੰਧ ਸਨ ਤੇ ਜਗਸੀਰ ਨੂੰ ਇਹ ਸ਼ੱਕ ਹੋ ਗਿਆ ਕਿ ਸਰਬਜੀਤ ਕੌਰ ਦੇ ਮਰਨ ਵਾਲੇ ਨੌਜਵਾਨ ਰਾਜੀਵ ਕੁਮਾਰ ਦੇ ਨਾਲ ਵੀ ਸਬੰਧ ਜੁੜ ਗਏ ਹਨ। ਰਾਜੀਵ ਨੇ ਸਰਬਜੀਤ ਕੋਲੋਂ 40 ਹਜ਼ਾਰ ਰੁਪਏ ਵੀ ਉਧਾਰ ਲਏ ਸਨ। Murder

ਜਦੋਂ ਵੀ ਉਹ ਰੁਪਈਆਂ ਦੀ ਮੰਗ ਕਰਦੀ ਤਾਂ ਉਸ ਨੂੰ ਬਲੈਕਮੇਲ ਕਰਨ ਦੀਆਂ ਧਮਕੀਆ ਦਿੱਤੀਆਂ ਜਾਂਦੀਆਂ। ਇਸੇ ਦੌਰਾਨ ਹੀ ਉਸ ਨੇ ਜਗਸੀਰ ਨਾਲ ਗੱਲਬਾਤ ਕਰਕੇ ਰਜੀਵ ਰਸਤੇ ‘ਚ ਹਟਾਉਣ ਦਾ ਮਨ ਬਣਾ ਲਿਆ। ਉਸ ਨੇ ਰਾਜੀਵ ਨੂੰ ਫੋਨ ਕਰਕੇ ਰੋਟੀ ਖਾਣ ਦੇ ਬਹਾਨੇ ਦੇਰ ਸ਼ਾਮ ਮਲੋਟ ਰੋਡ ‘ਤੇ ਸਥਿੱਤ ਇੱਕ ਹੋਟਲ ‘ਚ ਲੈ ਗਈ ਅਤੇ ਹੋਟਲ ਦਾ ਬਿੱਲ ਵੀ ਖੁਦ ਦਿੱਤਾ। ਹੋਟਲ ਤੋਂ ਵਾਪਿਸ ਆਉਂਦੇ ਸਮੇਂ ਪਹਿਲਾਂ ਹੀ ਬਣਾਏ ਪਲਾਨ ਮੁਤਾਬਿਕ ਜਗਸੀਰ ਸਿੰਘ ਆਪਣੇ ਦੋਸਤਾਂ ਅਰਸ਼ਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰਾਮਗੜ ਚੂੰਘਾਂ ਤੇ ਸੰਨੀ ਗਿੱਦੜਬਾਹਾ ਨੂੰ ਲੈ ਕੇ ਅੱਗੇ ਖੜਾ ਸੀ। ਉਹਨਾਂ ਨੇ ਮੋਟਰਸਾਇਕਲ ਰੁਕਵਾ ਕੇ ਤੇਜਧਾਰ ਹਥਿਆਰਾਂ ਨਾਲ ਰਾਜੀਵ ਦਾ ਕਤਲ ਕਰ ਦਿੱਤਾ ਅਤੇ ਮੋਟਰਸਾਇਲ ਤੇ ਮੋਬਾਇਲ ਵੀ ਲੈ ਗਏ। Murder

ਪੁਲਿਸ ਨੇ ਬਾਰੀਕੀ ਨਾਲ ਜਾਂਚ ਕਰਕੇ ਮੁੱਖ ਦੋਸ਼ੀ ਜਗਸੀਰ ਸਿੰਘ ਤੇ ਉਸ ਦੀ ਸਾਥਣ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਕਿ ਸਨੀ ਤੇ ਅਰਸ਼ਦੀਪ ਫਰਾਰ ਹਨ। ਪੁਲਿਸ ਸੂਤਰਾਂ ਅਨੁਸਾਰ ਸਰਬਜੀਤ ਕੌਰ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਤੇ 32 ਸਾਲਾਂ ਦੀ ਦੱਸੀ ਜਾਂਦੀ ਹੈ। ਪੁਲਿਸ ਨੇ ਧਾਰਾ 302 ਤਹਿਤ ਮੁਕੱਦਮਾ ਦਰਜ਼ ਕਰ ਲਿਆ ਤੇ ਅਗਲੀ ਪੜਤਾਲ ਵੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਕਤਲ ਮਾਮਲੇ ‘ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ‘ਤੇ ਕੀਤੇ ਗਏ ਪਰਚੇ ‘ਚ ਜਿਨ੍ਹਾਂ ਵਿਅਕਤੀਆਂ ਡਾ. ਸਤੀਸ਼, ਵਰਮਾ, ਅਕਾਸ਼ ਤੇ ਕਮਲ ਦਾ ਨਾਂਅ ਲਿਖਾਇਆ ਗਿਆ ਉਨ੍ਹਾਂ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ।

ਬੇਗੁਨਾਹ ਗ੍ਰਿਫ਼ਤਾਰ ਨਹੀਂ ਕੀਤੇ-

ਐਸ.ਐਸ.ਪੀ. ਨੇ ਦੱਸਿਆ ਕਿ ਬੇਗੁਨਾਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਤੇ ਉਨ੍ਹਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ। ਇਸ ਮੌਕੇ ਐਸ.ਪੀ.ਡੀ. ਗੁਰਮੇਲ ਸਿੰਘ, ਡੀ ਐਸ.ਡੀ. ਜਸਮੀਤ ਸਿੰਘ ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਤੇ ਸੀ.ਆਈ.ਏ. ਸਟਾਫ਼ ਦੇ ਮੁੱਖੀ ਪ੍ਰਤਾਪ ਸਿੰਘ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।