ਆਨਲਾਈਨ ਦੀ ਆਖਰੀ ਤਾਰੀਖ਼- 7 ਸਤੰਬਰ 2020
ਨਵੀਂ ਦਿੱਲੀ। ਰਾਜਧਾਨੀ ਦਿੱਲੀ ‘ਚ ਪੁਲਿਸ ਦੀਆਂ ਅਸਾਮੀਆਂ ਨਿਕਲੀਆਂ ਹਨ। ਚਾਹਵਾਨ ਨੌਜਵਾਨ ਅਪਲਾਈ ਕਰ ਸਕਦੇ ਹਨ।। ਦਿੱਲੀ ਪੁਲਿਸ ਨੇ ਔਰਤਾਂ ਅਤੇ ਪੁਰਸ਼ਾਂ ਲਈ 5846 ਅਸਾਮੀਆਂ ‘ਤੇ ਭਰਤੀਆਂ ਕੱਢੀਆਂ ਹਨ।। ਸਟਾਫ਼ ਚੋਣ ਕਮਿਸ਼ਨ ਰਾਹੀਂ ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।। ਯੋਗ ਉਮੀਦਵਾਰ 1 ਅਗਸਤ 2020 ਤੋਂ ਅਪਲਾਈ ਕਰ ਸਕਦੇ ਹਨ।। ਉਮੀਦਵਾਰ ਇਸ ਭਰਤੀ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਪੱਧਰ-3 ਤਹਿਤ 21,700 ਰੁਪਏ ਤੋਂ ਲੈ ਕੇ 69,100 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
ਕੁੱਲ ਅਸਾਮੀਆਂ :
ਪੁਰਸ਼ਾਂ ਲਈ – 3902
ਔਰਤਾਂ ਲਈ – 1944
ਕੁੱਲ ਅਸਾਮੀਆਂ – 5846
ਤਾਰੀਖ :
ਆਨਲਾਈਨ ਬੇਨਤੀ ਦੀ ਸ਼ੁਰੂਆਤ- 1 ਅਗਸਤ 2020
ਆਨਲਾਈਨ ਬੇਨਤੀ ਦੀ ਆਖਰੀ ਤਾਰੀਖ਼- 7 ਸਤੰਬਰ 2020
ਆਨਲਾਈਨ ਅਰਜ਼ੀ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ਼- 9 ਸਤੰਬਰ 2020
ਕੰਪਿਊਟਰ ਆਧਾਰਿਤ ਪ੍ਰੀਖਿਆ ਦੀ ਤਾਰੀਖ਼- 27 ਨਵੰਬਰ ਤੋਂ 14 ਦਸੰਬਰ 2020 ਦਰਮਿਆਨ
ਸਿੱਖਿਅਕ ਯੋਗਤਾ
ਦਿੱਲੀ ਪੁਲਸ ‘ਚ ਭਰਤੀ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਦਾ ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ। ਇਸ ਭਰਤੀ ਤਹਿਤ ਉਮੀਦਵਾਰਾਂ ਦੀ ਚੋਣ ਆਨਲਾਈਨ ਅਤੇ ਸਰੀਰਕ ਟੈਸਟ ਦੇ ਆਧਾਰ ‘ਤੇ ਕੀਤੀ ਜਾਵੇਗੀ।
ਉਮਰ ਹੱਦ—
ਆਮ ਵਰਗ ਅਤੇ ਈ.ਡਬਲਿਊ. ਐੱਸ. ਵਰਗ ਦੇ ਉਮੀਦਵਾਰਾਂ ਲਈ 18 ਤੋਂ 25 ਸਾਲ
ਓ. ਬੀ. ਸੀ ਵਰਗ ਲਈ 18 ਤੋਂ 27 ਸਾਲ
ਐੱਸ. ਸੀ./ਐੱਸ.ਟੀ. ਵਰਗ ਦੇ ਉਮੀਦਵਾਰਾਂ ਲਈ 18 ਤੋਂ 30 ਸਾਲ
ਅਰਜ਼ੀ ਫੀਸ
ਇਸ ਭਰਤੀ ਲਈ ਆਮ ਵਰਗ/ਈ.ਡਬਲਿਊ. ਐੱਸ./ਓ. ਬੀ. ਸੀ ਵਰਗ ਦੇ ਉਮੀਦਵਾਰਾਂ ਨੂੰ ਬੇਨਤੀ ਫੀਸ ਦੀ ਰੂਪ ਵਿਚ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ ਐੱਸ. ਸੀ./ਐੱਸ.ਟੀ. ਅਤੇ ਜਨਾਨੀ ਵਰਗ ਦੇ ਉਮੀਦਵਾਰਾਂ ਲਈ ਕਿਸੇ ਪ੍ਰਕਾਰ ਦੀ ਫੀਸ ਤੈਅ ਨਹੀਂ ਕੀਤੀ ਗਈ ਹੈ।
ਇੰਝ ਕਰੋ ਅਪਲਾਈ—
ਯੋਗ ਉਮੀਦਵਾਰ ਇਸ ਭਰਤੀ ਲਈ ਦਿੱਲੀ ਪੁਲਸ ਦੀ ਅਧਿਕਾਰਤ ਵੈੱਬਸਾਈਟ http://delhipolice.nic.in/ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ