ਪੁਲਿਸ ਵੱਲੋਂ 20 ਕਿਲੋਗ੍ਰਾਮ ਭੁੱਕੀ ਅਤੇ ਪੰਜ ਚੋਰੀ ਦੇ ਮੋਬਾਇਲ ਬਰਾਮਦ

Police
ਸੁਨਾਮ: ਪੁਲਿਸ ਵੱਲੋ ਫੜਿਆ ਗਿਆ ਨਸ਼ਾ ਅਤੇ ਬਰਾਮਦ ਕੀਤੇ ਮੋਬਾਈਲ।

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਨਵੀਂ ਅਨਾਜ ਮੰਡੀ ਚੌਂਕੀ ਪੁਲਿਸ ਵੱਲੋਂ ਪਿਛਲੇ ਦਿਨੇ ਨਵੀਂ ਅਨਾਜ ਮੰਡੀ ਵਿੱਚ ਜਗਰਾਤੇ ਤੇ ਦੌਰਾਨ ਚੋਰੀ ਹੋਏ ਪੰਜ ਮੋਬਾਇਲ ਬਰਾਮਦ ਕਰ ਲਏ ਅਤੇ 20 ਕਿਲੋਗ੍ਰਾਮ ਭੁੱਕੀ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਨਵੀਂ ਅਨਾਜ ਮੰਡੀ ਚੌਂਕੀ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਅਨਾਜ ਮੰਡੀ ਵਿਖੇ ਇੱਕ ਜਾਗਰਨ ਹੋਇਆ ਸੀ ਜਿਸ ਵਿੱਚ ਕਈ ਮੋਬਾਈਲ ਚੋਰੀ ਹੋ ਗਏ ਸੀ ਜਿਨਾਂ ਵਿੱਚੋਂ ਦੋ ਵਿਅਕਤੀਆਂ ਤੋਂ ਪੰਜ ਮੋਬਾਈਲ ਬਰਾਮਦ ਕਰ ਲਏ ਗਏ ਹਨ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਲਏ ਅਹਿਮ ਫ਼ੈਸਲੇ, ਨਵੇਂ ਏਜੀ ਦਾ ਨਾਂਅ ਆਇਆ ਸਾਹਮਣੇ

ਇਸੇ ਤਰਾ ਪੁਲਿਸ ਪਾਰਟੀ ਵੱਲੋਂ 20 ਕਿਲੋਗ੍ਰਾਮ ਭੁੱਕੀ ਵੀ ਇੱਕ ਹੋਰ ਮਾਮਲੇ ਵਿੱਚ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਮਾਮਲੇ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here