ਪੁਲਿਸ ਵੱਲੋਂ 110 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ,‌‌ 3 ਕਾਬੂ

Poppy

ਪੁਲਿਸ ਵੱਲੋਂ 110 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ (Poppy ) ਬਰਾਮਦ

ਸੁਨਾਮ ਊਧਮ ਸਿੰਘ ਵਾਲਾ, (ਖੁਸ਼ਪ੍ਰੀਤ ਜੋਸ਼ਨ)। ਪੰਜਾਬ ਸਰਕਾਰ ਵੱਲੋਂ ਨਸ਼ਾ ਤਸ਼ੱਕਰਾ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਦੇ ਗਸਤ ਚੈਕਿੰਗ ਦੌਰਾਨ ਇਕ ਕਾਰ ਟੋਇਟਾ ਕਰੋਲਾ ਰੰਗ ਬਿਸਕੁਟੀ ਜਿਸਨੂੰ ਕਿ ਪ੍ਰਦੀਪ ਕੁਮਾਰ ਉਰਫ ਦੀਪ ਪੁੱਤਰ ਧਰਮਪਾਲ , ਭੀਮ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਨਵੀਂ ਅਨਾਜ ਮੰਡੀ ਸੁਨਾਮ ਅਤੇ ਰੋਕੀ ਕਾਰ ਵਿਚ ਭੁੱਕੀ ਚੂਰਾ ਪੋਸਤ (ਡੋਡੇ) (Poppy) ਉਤਰ ਪ੍ਰਦੇਸ਼ ਤੋੱ ਲਿਆ ਕੇ ਸ਼ਹਿਰ ਸੁਨਾਮ ਵਿਖੇ ਇੰਦਰਾ ਬਸਤੀ ਦੇ ਏਰੀਆ ਦੇ ਲੋਕਾਂ ਨੂੰ ਪ੍ਰਚੂਨ ਵਿਚ ਵੇਚਣ ਆ ਰਹੇ ਹਨ , ਨੂੰ ਕਾਬੂ ਕਰ ਲਿਆ ਅਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ ਮੁਕੱਦਮਾ ਨੰਬਰ 267 ਮਿਤੀ 20/11/2022 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ‘ਚ ਭੂਚਾਲ ਨੇ ਮਚਾਈ ਤਬਾਹੀ,  ਹੁਣ ਤੱਕ 46 ਮੌਤਾਂ

ਇਸ‌ ਮੌਕੇ ਜਾਣਕਾਰੀ ਦਿੰਦਿਆਂ ਡੀ ਐਸ ਪੀ ਸੁਨਾਮ ਭਰਪੂਰ ਸਿੰਘ ਨੇ ਦੱਸਿਆ ਕਿ ਜਾਖਲ ਰੋਡ ਸੁਨਾਮ ਵਿਖੇ ਨਾਕਾ ਬੰਦੀ ਕਰਕੇ 110 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਵਾ ਕੇ ਕਾਰ ਨੰਬਰ ਉਕਤ ਨੂੰ ਸਮੇਤ ਪ੍ਰਦੀਪ ਕੁਮਾਰ ਉਕਤ ਦੇ ਕਾਬੂ ਕੀਤਾ ਗਿਆ, ਦੋਸ਼ੀ ਭੀਮ ਸਿੰਘ ਅਤੇ ਰੌਕੀ ਜੋ ਕਿ ਮੌਕਾ ਤੋਂ ਹਨੇਰੇ ਦਾ ਫਾਇਦਾ ਲੈਂਦੇ ਹੋਏ ਫਰਾਰ ਹੋ ਗਏ ਸਨ। ਬਹੁਤ ਹੀ ਮੁਸਤੈਦੀ ਨਾਲ ਮੌਕਾ ਤੋਂ ਫਰਾਰ ਹੋਏ ਦੋਸ਼ੀਆਂ ਨੂੰ ਵੀ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਹਨਾ ਦੀ ਪਛਾਣ ਭੀਮ ਸਿੰਘ ਪੁੱਤਰ ਮੇਜਰ ਸਿੰਘ ਉਰਫ ਬੰਗਾ ਵਾਸੀ ਨਵੀ ਅਨਾਜ ਮੰਡੀ ਸੁਨਾਮ ਅਤੇ ਸੋਹਿਤ ਉਰਫ ਰੋਕੀ ਉਰਫ ਜੋਕੀ ਪੁੱਤਰ ਮਹਾਂਵੀਰ ਸਿੰਘ ਵਾਸੀ ਬੜੂੰਦਾਂ ਕਲਾਂ ਜਿਲ੍ਹਾ ਝੁਣਝੁਣ ਰਾਜਸਥਾਨ ਵਜੋਂ ਹੋਈ ਹੈ।

ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ

ਮੌਕੇ ਤੋਂ ਗ੍ਰਿਫਤਾਰ ਦੋਸ਼ੀ ਪ੍ਰਦੀਪ ਕੁਮਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਅਤੇ ਬਾਕੀ ਦੋਸ਼ੀਆਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਨਸ਼ਾ ਤਸਕਰਾਂ ਬਾਰੇ ਹੋਰ ਵੀ ਜਾਣਕਾਰੀ ਇਕੱਤਰ ਕਰਕੇ ਤਫਤੀਸ ਅਮਲ ਵਿਚ ਲਿਆਦੀ ਜਾਵੇਗੀ । ਗਿਰਫਤਾਰ ਕੀਤੇ ਗਏ ਦੋਸ਼ੀਆਂ ਦੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਕਿ ਇਹਨਾਂ ਨਸ਼ਾ ਤਸਕਰਾਂ ਖਿਲਾਫ ਪੰਜਾਬ ਤੋਂ ਇਲਾਵਾ ਸਟੇਟ ਹਰਿਆਣਾ ਵਿਚ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ