ਇੰਡੋਨੇਸ਼ੀਆ ‘ਚ ਭੂਚਾਲ ਨੇ ਮਚਾਈ ਤਬਾਹੀ,  ਹੁਣ ਤੱਕ 46 ਮੌਤਾਂ

ਲੋਕਾਂ ਘਰਾਂ ’ਚੋਂ ਨਿਕਲੇ ਬਾਹਰ (Earthquake in Indonesia )

(ਸੱਚ ਕਹੂੰ ਨਿਊਜ਼) ਇੰਡੋਨੇਸ਼ੀਆ। ਇੰਡੋਨੇਸ਼ੀਆ ‘ਚ (Earthquake in Indonesia ) ਸੋਮਵਾਰ ਨੂੰ ਭੂਚਾਲ ਨੇ ਇਸ ਕਦਰ ਤਬਾਹੀ ਮਚਾਈ ਕਿ ਚਾਰੇ ਪਾਸੇ ਹਾਹਾਕਾਰ ਮਚ ਗਈ। ਭੂਚਾਲ ਕਾਰਨ 46 ਲੋਕਾਂ ਦੀ ਮੌਤ ਹੋ ਗਈ ਅਤੇ 700 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਭੂਚਾਲ ਦੇ ਡਰ ਕਰਾਨ ਲੋਕ ਘਰਾਂ ’ਚੋਂ ਬਾਹਰ ਨਿਕਲ ਆਏ। ਲੋਕ ਭੂਚਾਲ ਦੇ ਝਟਕੇ ਵੇਖ ਕੇ ਸਹਿਮ ਗਏ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਇੱਕ ਦਰਜਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ ਖੇਤਰ ਵਿੱਚ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ ਵਿੱਚ ਸੀ।

 ਭੂਚਾਲ ਦੀ ਤੀਬਰਤਾ 5.6 ਸੀ ਅਤੇ ਇਸ ਦਾ ਕੇਂਦਰ ਜਾਵਾ ਦੇ ਸਿਆਨਜੂਰ ‘ਚ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਸੇ ਹਸਪਤਾਲ ‘ਚ 20 ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਭੂਚਾਲ ਨਾਲ ਇਮਾਰਤਾਂ,ਅਤੇ ਗੱਡੀਆਂ ਨੁਕਸਾਨੀਆਂ ਗਈਆਂ ਹਨ। ਇਕ ਅਧਿਕਾਰੀ ਨੇ ਕਿਹਾ- ਅਸੀਂ ਲੋਕਾਂ ਨੂੰ ਫਿਲਹਾਲ ਆਪਣੀਆਂ ਇਮਾਰਤਾਂ ਤੋਂ ਬਾਹਰ ਰਹਿਣ ਦੀ ਅਪੀਲ ਕਰਦੇ ਹਾਂ, ਕਿਉਂਕਿ ਭੂਚਾਲ ਦੇ ਝਟਕਿਆਂ ਦੀ ਸੰਭਾਵਨਾ ਹੈ। ਰਾਜਧਾਨੀ ਜਕਾਰਤਾ ਵਿੱਚ ਐਂਬੂਲੈਂਸ ਦੇ ਸਾਇਰਨ ਲਗਾਤਾਰ ਸੁਣਾਈ ਦੇ ਰਹੇ ਹਨ। ਇੰਡੋਨੇਸ਼ੀਆ ਸਰਕਾਰ ਦੀ ਕਵਿੱਕ ਰਿਸਪਾਂਸ ਟੀਮ ਹਾਲਾਤਾਂ ‘ਤੇ ਨਜ਼ਰ ਰੱਖ ਰਹੀ ਹੈ।

ਸਿਆੰਜੂਰ ਜ਼ਿਲ੍ਹੇ ਦੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਘਰਾਂ ਸਮੇਤ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਗ੍ਰੇਟਰ ਜਕਾਰਤਾ ਖੇਤਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਵਿੱਚ ਗਗਨਚੁੰਬੀ ਇਮਾਰਤਾਂ ਤਿੰਨ ਮਿੰਟਾਂ ਤੋਂ ਵੱਧ ਸਮੇਂ ਲਈ ਹਿੱਲੀਆਂ ਅਤੇ ਕੁਝ ਨੂੰ ਖਾਲੀ ਕਰ ਲਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ