ਮਾਮਲਾ ਕਾਂਗਰਸੀ ਆਗੂਆਂ ਰਾਜਾ ਵੜਿੰਗ ਤੇ ਸ਼ਰਨਜੀਤ ਸੰਧੂ ਦੇ ਝਗੜੇ ਦਾ
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਮੁੱਖ ਮੰਤਰੀ ਪੰਜਾਬ ਦੇ ਨਵ ਨਿਯੁਕਤ ਸਲਾਹਕਾਰ ਅਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਕਸ ਖਰਾਬ ਕਰਨ ਦੇ ਦੋਸ਼ਾਂ ਤਹਿਤ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਾਲਾ ਦਰਜ ਕਰਵਾਇਆ ਗਿਆ ਹੈ। ਰਾਜਾ ਵੜਿੰਗ ਦਾ ਦੋਸ਼ ਹੈ ਕਿ ਸ਼ਰਨਜੀਤ ਸਿੰਘ ਸੰਧੂ ਅਤੇ ਉਸ ਦੇ ਸਾਥੀਆਂ ਨੇ ਜਾਣ ਬੁੱਝ ਕੇ ਫੇਸਬੁੱਕ ਆਈ ਡੀ ‘ਤੇ ਇਤਰਾਜਯੋਗ ਸ਼ਬਦਾਵਲੀ ਪਾਈ ਹੈ। (Sharanjit Sandhu’s)
ਇਸ ਉਪਰੰਤ ਸ਼ਰਨਜੀਤ ਸਿੰਘ ਸੰਧੂ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਚੋਣ ਵੇਲੇ ਪਾਰਟੀ ਹਾਈ ਕਮਾਂਡ ਵੱਲੋਂ ਲਿਖਤੀ ਪੱਤਰ ਲੈ ਕੇ ਆਏ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਸਮੇਂ ਵੀ ਇਹ ਤਰੀਕਾ ਅਪਣਾਇਆ ਹੁੰਦਾ ਤਾਂ ਅਕਾਲੀ ਦਲ ਦਾ ਵਾਈਸ ਚੇਅਰਮੈਨ ਨਾ ਬਣਦਾ। ਜਿਸ ‘ਤੇ ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਕਾਂਗਰਸ ਦੇ 20 ਮੈਂਬਰ ਤੇ ਅਕਾਲੀ ਦਲ ਦੇ ਸਿਰਫ 5 ਫਿਰ ਅਕਾਲੀਆਂ ਦਾ ਵਾਈਸ ਚੇਅਰਮੈਨ ਕਿਵੇਂ ਬਣ ਗਿਆ, ਜਿਸ ਤੇ ਮੈਂ ਸਪਸ਼ਟ ਕਰ ਦਿੱਤਾ। (Sharanjit Sandhu’s)
ਇਹ ਵੀ ਪੜ੍ਹੋ : ਮੋਹਾਲੀ ਦੀ ਕੈਮੀਕਲ ਫੈਕਟਰੀ ’ਚ ਲੱਗੀ ਅੱਗ, ਅੱਠ ਲੋਕ ਝੁਲਸੇ
ਕਿ ਇਹ ਸਭ ਰਾਜਾ ਵੜਿੰਗ ਦੀ ਨੀਤੀ ਕਾਰਨ ਹੋਇਆ। ਇਸ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਵੀ ਮੇਰੇ ‘ਤੇ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕਾਂਗਰਸੀ ਕੌਂਸਲਰ ਯਾਦਵਿੰਦਰ ਸਿੰਘ ਨੂੰ ਸਸਪੈਂਡ ਕਰਾਉਣ ਦੇ ਦੋਸ਼ ਲਗਾਏ ਗਏ ਸਨ। ਜਿਸ ‘ਤੇ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਵੜਿੰਗ ਜੀ ਉਸ ਮਾਮਲੇ (ਕੌਂਸਲਰ ਨੂੰ ਸਸਪੈਂਡ ਕਰਾਉਣ) ਵਿੱਚ ਤੁਸੀਂ ਗਲਤ ਹੋ। ਜਿਸ ‘ਤੇ ਰਾਜਾ ਵੜਿੰਗ ਨੂੰ ਚੁੱਪ ਕਰਨਾ ਪਿਆ। ਇਸ ਤੋਂ ਗੁੱਸੇ ਵਿੱਚ ਆਏ ਰਾਜਾ ਵੜਿੰਗ ਨੇ ਮੇਰੇ ਖਿਲਾਫ ਕੇਸ ਦਰਜ ਕਰਵਾ ਦਿੱਤਾ। ਸ਼ਰਨਜੀਤ ਸਿੰਘ ਸੰਧੂ ਨੇ ਰਾਜਾ ਵੜਿੰਗ ਨੂੰ ਸਵਾਲ ਕੀਤਾ। (Sharanjit Sandhu’s)
ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਵਾਈਸ ਚੇਅਰਮੈਨ ਬਣਾਉਣ ਵਾਲਿਆਂ ਨੂੰ ਤੁਸੀਂ ਪਾਰਟੀ ਦੇ ਹਿਤੈਸ਼ੀ ਮੰਨਦੇ ਹੋ ਕਿ ਵਿਰੋਧੀ? ਹੈਰਾਨੀ ਦੀ ਗੱਲ ਹੈ ਕਿ ਪਾਰਟੀ ਦਾ ਹਰ ਹੁਕਮ ਮੰਨਣ ਵਾਲੇ ਸ਼ਰਨਜੀਤ ਵਿਰੁੱਧ ਮੁਕੱਦਮਾ ਤੇ ਅਕਾਲੀਆਂ ਨੂੰ ਨਿਵਾਜਣ ਵਾਲਿਆਂ ਦੀਆਂ ਮੁੱਖ ਮੰਤਰੀ ਦੇ ਸਲਾਹਕਾਰ ਬਣਨ ਦੀ ਖੁਸ਼ੀ ਵਿੱਚ ਆਪਣੇ ਨਾਲ ਫਲੈਕਸਾਂ ‘ਤੇ ਫੋਟੋ ਲਗਾਈਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਸ਼ਰਨਜੀਤ ਸਿੰਘ ਸੰਧੂ ਇਸ ਵਕਤ ਪਿੰਡ ਸਦਰ ਵਾਲਾ ਦੇ ਮੌਜੂਦਾ ਸਰਪੰਚ ਹਨ, ‘ਤੇ ਉਹ ਲੋਕ ਸਭਾ ਹਲਕਾ ਫਿਰੋਜਪੁਰ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਇਸ ਮੌਕੇ ਉਹ ਕਿਸਾਨ ਖੇਤ ਮਜਦੂਰ ਸੈੱਲ ਕਾਂਗਰਸ ਦੇ ਜਿਲ੍ਹਾ ਚੇਅਰਮੈਨ ਵੀ ਹਨ।
ਸ਼ਰਨਜੀਤ ਸਿੰਘ ਸੰਧੂ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਛਾਪੇਮਾਰੀ
ਇਸ ਸਬੰਧੀ ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਨੇ ਦੱਸਿਆ ਕਿ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ ‘ਤੇ ਸ਼ਰਨਜੀਤ ਸਿੰਘ ਸੰਧੂ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਅੱਜ ਸ਼ਰਨਜੀਤ ਸਿੰਘ ਸੰਧੂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਪਰ ਸ. ਸੰਧੂ ਉਥੇ ਨਹੀਂ ਮਿਲੇ।