ਕਸ਼ਮੀਰ ਵਿੱਚ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ
(ਏਜੰਸੀ) ਸ੍ਰੀਨਗਰ । ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਉਪ-ਜ਼ਿਲੇ ਵਿਚ ਇਕ ਹੋਰ ‘ਨਿਸ਼ਾਨਾ’ ਹਮਲੇ ਵਿਚ ਇਕ ਆਫ-ਡਿਊਟੀ ਪੁਲਿਸ ਸਬ-ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਆਈਆਰਪੀ ‘ਚ ਤਾਇਨਾਤ ਸਾਂਬੂਰਾ ਦੇ ਰਹਿਣ ਵਾਲੇ ਸਬ-ਇੰਸਪੈਕਟਰ ਫਾਰੂਕ ਅਹਿਮਦ ਮੀਰ ਦੀ ਲਾਸ਼ ਉਨ੍ਹਾਂ ਦੇ ਪਿੰਡ ‘ਚ ਇਕ ਝੋਨੇ ਦੇ ਖੇਤ ‘ਚੋਂ ਬਰਾਮਦ ਹੋਈ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੀਰ ਸ਼ਾਮ ਨੂੰ ਆਪਣੇ ਝੋਨੇ ਦੇ ਖੇਤ ਦੀ ਸਿੰਚਾਈ ਕਰਨ ਲਈ ਘਰੋਂ ਨਿਕਲਿਆ ਸੀ ਅਤੇ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਸ ਦਾ ਪਰਿਵਾਰ ਉਸ ਦੀ ਭਾਲ ਕਰਨ ਗਿਆ ਤਾਂ ਉਸ ਦੀ ਲਾਸ਼ ਖੇਤਾਂ ਵਿੱਚ ਪਈ ਮਿਲੀ।
ਲਾਸ਼ ਮਿਲਣ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਕਾਤਲਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਸਾਲ ‘ਟਾਰਗੇਟ ਹਮਲਿਆਂ’ ਵਿੱਚ ਨੌਂ ਪੁਲਿਸ ਮੁਲਾਜ਼ਮ ਮਾਰੇ ਗਏ ਹਨ ਅਤੇ ਇਨ੍ਹਾਂ ਵਿੱਚੋਂ ਸੱਤ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ