ਥਾਪਰ ਕਾਲਜ਼ ’ਚ ਕਰ ਰਿਹਾ ਸੀ ਦੂਜੇ ਸਾਲ ਦੀ ਪੜ੍ਹਾਈ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਕਾਬੂ (Police Nab The Thief) ਕਰਕੇ ਉਸ ਕੋਲੋਂ ਚੋਰੀ ਦੀਆਂ ਤਿੰਨ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਉਕਤ ਨੌਜਵਾਨ ਥਾਪਰ ਕਾਲਜ਼ ਵਿੱਚ ਸੈਕਿੰਡ ਈਅਰ ਦੀ ਕੰਪਿਊਟਰ ਸਾਇਸ ਵਿੱਚ ਪੜ੍ਹਾਈ ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ 2 ਮੋਹਿਤ ਅਗਰਵਾਲ ਨੇ ਦੱਸਿਆ ਕਿ ਥਾਣਾ ਤਿ੍ਰਪੜੀ ਦੀ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਵਿੱਚ ਗਸਤ ਕੀਤੀ ਜਾ ਰਹੀ ਸੀ। ਇਸੇ ਦੌਰਾਨ ਹੀ ਅਭਿਸੇਕ ਸਰਮਾ ਉਰਫ ਐਨੀ ਪੁੱਤਰ ਪ੍ਰਵੀਨ ਕੁਮਾਰ ਵਾਸੀ ਅਨੰਦ ਨਗਰ ਬੀ ਪਟਿਆਲਾ ਨੂੰ ਕਾਬੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਐਸ.ਐਚ.ਓ. ਜਗਜੀਤ ਸਿੰਘ ਮੁੱਖ ਅਫਸਰ ਥਾਣਾ ਤਿ੍ਰਪੜੀ ਵੱਲੋਂ ਜਦੋਂ ਇਸ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਸ ਕੋਲੋ ਦੋ ਜੈਨ ਕਾਰਾਂ ਅਤੇ ਇੱਕ ਮਰੂਤੀ ਕਾਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਸ਼ਹਿਰ ਵਿੱਚੋਂ ਹੀ ਕਾਰਾਂ ਚੋਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਥਾਪਰ ਕਾਲਜ ਵਿੱਚੋਂ ਸੈਕਿੰਡ ਈਅਰ ’ਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਦਾ ਸੀ। ਇਨਕਮ ਸੋਰਸ ਨਾ ਹੋਣ ਕਾਰਨ ਇਸ ਨੇ ਪੈਸੇ ਦੀ ਪੂਰਤੀ ਲਈ ਅਜਿਹੇ ਕੰਮ ਕਰਨ ਵੱਲ ਪੈ ਗਿਆ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੂੰ ਚੋਰੀ ਕੀਤੀ ਗਈ ਜੈੱਨ ਕਾਰ ਸਮੇਤ ਗਿ੍ਰਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਕਾਰਾਂ ਤਾਂ ਬਰਾਮਦ ਹੋ ਚੁੱਕੀਆਂ ਹਨ, ਪਰ ਜਾਂਚ ਦੌਰਾਨ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ। ਉਂਜ ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ਼ ਪਹਿਲਾਂ ਕਿਸੇ ਪ੍ਰਕਾਰ ਦਾ ਕੋਈ ਮਾਮਲਾ ਦਰਜ਼ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ