ਨਸ਼ੇ ‘ਚ ਟੱਲੀ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਹੈ ਗਾਲੀ ਗਲੋਚ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਮੁੱਖ ਮੰਤਰੀ ਦੇ ਸ਼ਹਿਰ ਅੰਦਰ ਇੱਕ ਪੁਲਿਸ ਮੁਲਾਜ਼ਮ ਵੱਲੋਂ ਸ਼ਰਾਬ ਦੇ ਸਰੂਰ ਵਿੱਚ ਖਰੂਦ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੁਲਿਸ ਮੁਲਾਜ਼ਮ ਦੀ ਨਸ਼ੇ ਵਿੱਚ ਖਰੂਦ ਪਾਉਣ ਦੀ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਗਈ ਹੈ। ਉਕਤ ਪੁਲਿਸ ਮੁਲਾਜ਼ਮ ਵੀਡੀਓ ਬਣਾਉਣ ਵਾਲੇ ਨਾਲ ਗਾਲੀ ਗਲੋਚ ਵੀ ਕਰ ਰਿਹਾ ਹੈ ਅਤੇ ਉਸ ਦੇ ਥੱਪੜ ਮਾਰਨ ਤੱਕ ਵੀ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਐਸਐਸਟੀ ਨਗਰ ਪਟਿਆਲਾ ਦੀ ਹੈ ਜਿੱਥੇ ਕਿ ਉਕਤ ਪੁਲਿਸ ਮੁਲਾਜ਼ਮ ਕੋਲ ਨੀਲੀ ਬੱਤੀ ਲੱਗੀ ਇੱਕ ਸਰਕਾਰੀ ਗੱਡੀ ਵੀ ਹੈ ਜੋ ਕਿ ਇੱਕ ਥਾਣੇ ਦੇ ਐਸਐਚਓ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਲਾਜ਼ਮ ਦਾ ਨਾਮ ਰਾਜ ਸਿੰਘ ਹੈ ਜੋਂ ਕਿ ਥਾਣਾ ਸਦਰ ਵਿਖੇ ਹੋਲਦਾਰ ਵਜੋਂ ਤੈਨਾਤ ਹੈ। ਅੱਧੀ ਰਾਤ ਵੇਲੇ ਰਾਜਪੁਰਾ ਰੋਡ ਉੱਪਰ ਇਸ ਦੀ ਗੱਡੀ ਕਿਸੇ ਮੋਟਰਸਾਇਕਲ ਨਾਲ ਘਿਸਰ ਗਈ ਜਿਸ ਦਾ ਨੌਜਵਾਨਾਂ ਵੱਲੋਂ ਵਿਰੋਧ ਕਰਨ ‘ਤੇ ਉਕਤ ਪੁਲਿਸ ਮੁਲਾਜ਼ਮ ਗੱਡੀ ਵਿਚੋਂ ਉੱਤਰ ਕੇ ਉਨ੍ਹਾਂ ਨਾਲ ਗਾਲੀ ਗਲੋਚ ਕਰ ਲੱਗਾ।
ਸ਼ਰਾਬ ਦੇ ਨਸ਼ੇ ਵਿੱਚ ਟੱਲੀ ਇਸ ਪੁਲਿਸ ਮੁਲਜ਼ਾਮ ਦੀ ਇਨ੍ਹਾਂ ਵਿਚੋਂ ਇੱਕ ਨੌਜਵਾਨ ਵੱਲੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਉਨ੍ਹਾਂ ਦੇ ਥੱਪੜ ਮਾਰਨ ਤੱਕ ਜਾ ਰਿਹਾ ਹੈ। ਨੌਜਵਾਨ ਪੁਲਿਸ ਵਾਲੇ ਨੂੰ ਆਖ ਰਿਹਾ ਹੈ ਕਿ ਉਸ ਦੀ ਵੀਡੀਓ ਬਣ ਰਹੀ ਹੈ ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਫੜਨ ਦੀ ਕੋਸਿਸ਼ ਕਰ ਰਿਹਾ ਹੈ ਪਰ ਉਹ ਨਸ਼ੇ ਵਿੱਚ ਹੋਣ ਕਾਰਨ ਲੜਖੜਾ ਰਿਹਾ ਹੈ ।
ਪੁਲਿਸ ਮੁਲਾਜ਼ਮਾਂ ਦੇ ਨਸ਼ੇ ਦੀ ਕੁਝ ਦਿਨਾਂ ‘ਚ ਦੂਜੀ ਘਟਨਾ ਆਈ ਸਾਹਮਣੇ
ਉਂਜ ਸੜਕ ਦੇ ਲੰਘ ਰਹੇ ਹੋਰ ਵਾਹਨਾਂ ਵਾਲੇ ਲੋਕਾਂ ਵੱਲੋਂ ਉਸ ਨੂੰ ਗੱਡੀ ਵਿੱਚ ਬੈਠਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਉਹ ਵਾਰ-ਵਾਰ ਗੱਡੀ ਨੇੜਿਓ ਜਾ ਕੇ ਗਾਲੀ ਗਲੋਚ ਕਰਦਾ ਹੋਇਆ ਵਾਪਸ ਆ ਰਿਹਾ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨਾਮ ਲੈ ਕੇ ਕਿਹਾ ਜਾ ਰਿਹਾ ਹੈ ਕਿ ਦੇਖੋਂ ਤੁਹਾਡੇ ਰਾਜ ਵਿੱਚ ਪੁਲਿਸ ਵਾਲੇ ਵੱਲੋਂ ਨਸ਼ੇ ਵਿੱਚ ਟੱਲੀ ਹੋਕੇ ਕਿਸ ਤਰ੍ਹਾਂ ਹੜਕੱਪ ਮਚਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਦੇ ਸ਼ਹਿਰ ਅੰਦਰ ਵਾਪਰੀ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਵੀ ਕਿਸੇ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਦੀ ਕਾਰ ਅੰਦਰ ਨਸ਼ਾ ਕਰਦੇ ਹੋਇਆ ਦੀ ਵੀਡੀਓ ਬਣਾ ਲਈ ਗਈ ਸੀ ਅਤੇ ਉਹ ਸੋਸਲ ਮੀਡੀਆ ਤੇ ਵਇਰਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਦੇ ਕਾਰਵਾਈ ਕਰਦਿਆ ਸਸਪੈਂਡ ਕਰ ਦਿੱਤਾ ਗਿਆ ਸੀ।
ਕਾਰਵਾਈ ਲਈ ਲਿਖਿਆ ਜਾ ਰਿਹੈ: ਐਸਪੀ ਸਿਟੀ
ਇਸ ਮਾਮਲੇ ਸਬੰਧੀ ਜਦੋਂ ਐਸਪੀ ਸਿਟੀ ਕੇਸਰ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ ਉਨ੍ਹਾ ਵੀਡੀਓ ਦੇਖੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਐਸਐਸਪੀ ਪਟਿਆਲਾ ਨੂੰ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।