ਫਿਰੋਜ਼ਪੁਰ ਤੇ ਤਰਨਤਾਰਨ ਪੁਲਿਸ ਵੱਲੋਂ ਛਾਪੇ ਦੌਰਾਨ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

Persons, Arrested,Ferozepur & Tartarn, Police,Village Pindi, constituncy, Guruharsahai

ਗ੍ਰਿਫ਼ਤਾਰ ਖਿਲਾਫ਼ ਖਿਲਾਫ਼ ਪਹਿਲਾਂ ਵੀ ਦਰਜ਼ ਹਨ ਮਾਮਲੇ

ਵਿਜੈ ਇੰਸਾਂ, ਗੁਰੂਹਰਸਹਾਏ:ਜਿਲ੍ਹਾ ਫਿਰੋਜ਼ਪੁਰ ਅਤੇ ਤਰਨਤਾਰਨ ਸਾਹਿਬ ਦੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ  ਹਲਕਾ ਗੁਰੂਹਰਸਹਾਏ ਦੇ ਪਿੰਡ  ਪਿੰਡੀ ਞਿਚ ਕਰੀਬ 1 ਵਜੇ ਰਾਤ ਨੂੰ ਰੇਡ ਕੀਤੀ ਗਈ ਜਿਸ ਵਿਚ ਪੰਜ ਦੇ ਕਰੀਬ ਵਿਅਕਤੀਆ ਦੇ ਗਿਰੋਹ ਨੰ ਕਾਬੂ ਕੀਤਾ ਗਿਆ ਹੈ।

ਪੁਲਿਸ ਦੇ ਅਧਿਕਾਰੀ ਅਨੁਸਾਰ ਇਸ ਗਿਰੋਹ ਦੇ ਮੈਂਬਰ ਵੱਖ ਵੱਖ ਹੋਈਆ ਵਾਰਦਾਤਾਂ ਵਿਚ ਲੋੜੀਂਦੇ ਸੀ । ਇਹ ਦੋਸੀ ਪਿੰਡੀ  ਦੀ ਇਕ ਕੋਠੀ ਵਿਚ ਲੁਕੇ ਹੋਏ ਸੀ।

ਗਿਰਫਤਾਰ ਮੁਲਜ਼ਮਾਂ ਵਿਚ ਗੁਰਜੀਤ ਸਿੰਘ (ਗੋਪੀ) ਹਰਜਿੰਦਰ ਸਿੰਘ ਜਿਲ੍ਹਾ ਫਰੀਦਕੋਟ; ਗੁਰਵਿੰਦਰ ਸਿੰਘ ਰੁਕਨੇ ਵਾਲਾ ਜਿਲ੍ਹਾ ਫਿਰੋਜ਼ਪੁਰ,  ਪਰਮਿੰਦਰ ਸਿੰਘ ਜਿਲ੍ਹਾ ਜਲੰਧਰ ਨੂੰ ਗਿਰਫਤਾਰ ਕੀਤਾ ਗਿਆ ਹੈ ।

ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖਿਲਾਫ਼ ਵੱਖ ਵੱਖ  ਥਾਣਿਆ ਅੰਦਰ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।