Punjab News: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅੰਤਰਰਾਜੀ ਚੋਰ ਗਿਰੋਹ ਦੇ 6 ਮੈਂਬਰ ਕਾਬੂ

Punjab News
Punjab News: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅੰਤਰਰਾਜੀ ਚੋਰ ਗਿਰੋਹ ਦੇ 6 ਮੈਂਬਰ ਕਾਬੂ

ਸੋਨੇ ਦੇ ਗਹਿਣੇ ਸਮੇਤ ਚੋਰੀ ਕਰਨ ਸਮੇਂ ਵਰਤਿਆ ਸਮਾਨ ਵੀ ਕੀਤਾ ਬਰਾਮਦ

ਲਹਿਰਾਗਾਗਾ (ਨੈਨਸੀ ਇੰਸਾਂ/ਰਾਜ ਸਿੰਗਲਾ)। Punjab News: ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦੇ 6 ਮੈਂਬਰਾਂ ਤੇ 1 ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ, ਅੱਜ ਥਾਣਾ ਲਹਿਰਾ ਵਿਖੇ ਡੀਐਸਪੀ ਲਹਿਰਾ ਦੀਪਇੰਦਰਪਾਲ ਸਿੰਘ ਜੇਜੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਇਹ ਚੋਰ ਗਿਰੋਹ ਪੰਜਾਬ-ਹਰਿਆਣਾ ਦੇ ਬਾਰਡਰ ਏਰੀਏ ਵਿੱਚ ਪਹਿਲਾਂ ਰੇਕੀ ਕਰਦਾ ਹੈ ਤੇ ਫਿਰ ਰਾਤ ਨੂੰ ਚੋਰੀਆਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਥਾਣਾ ਲਹਿਰਾ ਦੇ ਪਿੰਡ ਘੋੜੇਨਬ, ਕਾਲੀਆ ਤੋਂ ਇਲਾਵਾ ਪਿੰਡ ਚਾਂਦਪੁਰਾ (ਹਰਿਆਣਾ) ਦੇ ਘਰਾਂ ਅੰਦਰ ਰਾਤ ਸਮੇਂ ਜਾ ਕੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। Punjab News

ਇਹ ਖਬਰ ਵੀ ਪੜ੍ਹੋ : ਭਾਰਤ ’ਚ ਨਸ਼ਾ ਤਸਕਰੀ ’ਤੇ ਵੱਡੀ ਕਾਰਵਾਈ, ਬਰਾਮਦ ਹੋਈ 5 ਟਨ ਨਸ਼ੇ ਦੀ ਖੇਪ, ਵੇਖੋ

ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਵਾਸੀ ਕਾਲੀਆ ਦੀ ਇਤਲਾਹ ਤੇ ਥਾਣਾ ਲਹਿਰਾ ’ਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਦੀ ਤਫਤੀਸ਼ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਉਪ ਕਪਤਾਨ ਲਹਿਰਾ, ਮੁੱਖ ਅਫ਼ਸਰ ਥਾਣਾ ਲਹਿਰਾ ਤੇ ਪੁਲਿਸ ਚੌਕੀ ਚੋਟੀਆਂ ਦੇ ਇੰਚਾਰਜ ਨੂੰ ਗਿਰੋਹ ਉੱਪਰ ਪੈਨੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਸੀ, ਇਸੇ ਦੌਰਾਨ ਸੰਗਰੂਰ ਪੁਲਿਸ ਨੂੰ ਇਤਲਾਹ ਮਿਲੀ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਕੁੱਝ ਮੈਂਬਰ ਅੱਜ ਲਹਿਰਾ ਦੇ ਏਰੀਆ ਵਿੱਚ ਰੇਕੀ ਕਰਨ ਆਉਣਗੇ, ਜਿਸ ਦੇ ਚੱਲਦਿਆਂ ਪੁਲਿਸ ਨੇ ਤਕਰੀਬ ਨਾਲ ਨਾਕਾਬੰਦੀ ਕੀਤੀ। Punjab News

ਜਿਸ ਦੌਰਾਨ 3 ਸ਼ੱਕੀ ਵਿਅਕਤੀ ਸੰਤੋਖ ਨਾਥ ਪੁੱਤਰ ਬਲਵਿੰਦਰ ਸਿੰਘ, ਬਿੰਦਰ ਨਾਥ ਪੁੱਤਰ ਬਿੱਟੂ ਨਾਥ ਤੇ ਚਰਨ ਦਾਸ ਉਰਫ ਅੰਗਰੇਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਵਾਰਡ ਨੰਬਰ 15 ਲਹਿਰਾ ਨੂੰ ਚੈਕਿੰਗ ਲਈ ਨਾਕੇ ਉੱਪਰ ਰੋਕਿਆ ਗਿਆ। ਪਰ ਇਨ੍ਹਾਂ ਵਿਅਕਤੀਆਂ ਨੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਿਨਾਂ ਨੂੰ ਪੁਲਿਸ ਨੇ ਮੁਸਤੈਦੀ ਨਾਲ ਦਬੋਚ ਕੇ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਥਾਣਾ ਲਹਿਰਾ ’ਚ ਲਿਆਂਦਾ। ਪੁੱਛਗਿੱਛ ਦੌਰਾਨ ਉਕਤ ਚੋਰੀਆਂ ਸਬੰਧੀ ਇਨ੍ਹਾਂ ਵਿਅਕਤੀਆਂ ਨੇ ਆਪਣਾ ਜੁਰਮ ਕਬੂਲ ਲਿਆ ਤੇ ਇਨ੍ਹਾਂ ਪਾਸੋਂ ਚੋਰੀ ਕੀਤੇ 2 ਮੋਟਰਸਾਇਕਲ ਤੇ ਸੋਨੇ ਦੇ ਗਹਿਣੇ ਆਦਿ ਬਰਾਮਦ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸੰਤੋਖ ਨਾਥ ਕੋਲੋਂ 1 ਜੋੜਾ ਟੋਪਸ, ਬਿੰਦਰ ਨਾਥ ਉਕਤ ਪਾਸੋਂ 1 ਜੋੜਾਂ ਚਾਂਦੀ ਦੇ ਕੰਗਣ ਤੇ ਚਰਨ ਦਾਸ ਉਕਤ ਪਾਸੋਂ 1 ਚੈਨੀ ਸੋਨਾ ਬਰਾਮਦ ਕਰਵਾਏ ਗਏ। ਇਸੇ ਤਰ੍ਹਾਂ 18.11.2024 ਨੂੰ ਦਰਜ ਮੁਕੱਦਮਾ ਵਿੱਚ ਮੁਲਜ਼ਮ ਨਵਾਬ ਖਾਨ ਪੁੱਤਰ ਫੌਜੀ ਨਾਥ, ਸਕੀਨ ਨਾਥ ਪੁੱਤਰ ਸਿਆਮ ਨਾਥ ਵਾਸੀਆਨ ਵਾਰਡ ਨੰਬਰ 15 ਲਹਿਰਾ, ਮੱਖਣ ਨਾਥ ਉਰਫ ਮੱਖਣੀ ਪੁੱਤਰ ਡਾਕੀਆ ਨਾਥ ਵਾਸੀ ਸੁਨਾਮ ਤੇ ਗੁਲਜਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਾਖਲ (ਹਰਿਆਣਾ) ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਦੌਰਾਨ ਤਫਤੀਸ਼ ਮੁਲਜ਼ਮ ਨਵਾਬ ਖਾਨ ਕੋਲੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਤੇ ਚੋਰੀ ਕਰਨ ਸਮੇਂ ਵਰਤਿਆ ਗਿਆ ਸਮਾਨ ਬਰਾਮਦ ਕੀਤਾ ਗਿਆ। Punjab News