ਖੰਡ ਮਿੱਲ ਵਿਰੁੱਧ ਧਰਨੇ ‘ਚ ਸ਼ਾਮਲ ਹੋਣ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ

Police, Farmers , Dharna , Sugar mill

ਕਿਸਾਨਾਂ ਥਾਣੇ ਅੱਗੇ ਜੜਿਆ ਧਰਨਾ

ਰਾਜਨ ਮਾਨ/ਅੰਮ੍ਰਿਤਸਰ। ਗੰਨੇ ਦੀ ਅਦਾਇਗੀ ਸਬੰਧੀ ਪੰਜਾਬ ਦੀਆਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਖੰਡ ਮਿੱਲ ਮੈਨੇਜ਼ਮੈਂਟ ਬੁੱਟਰ ਖਿਲਾਫ ਰੇਲ ਰੋਕਣ ਦੇ ਕੀਤੇ ਐਲਾਨ ਤਹਿਤ ਅੱਜ ਰੇਲਾਂ ਰੋਕਣ ਲਈ ਜਾ ਰਹੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਧਰਨੇ ਵਾਲੀ ਜਗ੍ਹਾ ‘ਤੇ ਜਾਣ ਤੋਂ ਪਹਿਲਾਂ ਹੀ ਮਜੀਠਾ ਵਿਖੇ ਪੁਲਿਸ ਨੇ ਰੋਕ ਲਿਆ।

ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਗੁਰੂ ਕਾ ਬਾਗ ਦੇ ਇੰਚਾਰਜ ਗੁਰਦੇਵ ਸਿੰਘ ਗੱਗੋਮਾਹਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਧਰਨੇ ਵਾਲੀ ਜਗ੍ਹਾ ਵੱਲ ਜਾ ਰਹੇ ਸਨ ਕਿ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਮਜੀਠਾ ਵਿਖੇ ਹੀ ਰੋਕ ਲਿਆ, ਜਿਸ ‘ਤੇ ਕਿਸਾਨਾਂ ਨੇ ਰੋਸ ਵਜੋਂ ਇਥੇ ਹੀ ਸੜਕ ਵਿਚਕਾਰ ਬੈਠ ਕੇ ਧਰਨਾ ਲਾ ਦਿੱਤਾ ਜਿਸ ਨਾਲ ਆਉਣ-ਜਾਣ ਵਾਲੇ ਦੋਵੇਂ ਰਸਤਿਆਂ ਦੀ ਆਵਾਜਾਈ ਕਰੀਬ ਇੱਕ ਘੰਟੇ ਵਾਸਤੇ ਪ੍ਰਭਾਵਿਤ ਹੋਈ ਕਿਸਾਨ ਮੰਗ ਕਰ ਰਹੇ ਸਨ।

ਕਿ ਉਨ੍ਹਾਂ ਨੂੰ ਧਰਨੇ ਵਾਲੀ ਜਗ੍ਹਾ ‘ਤੇ ਜਾਣ ਦਿੱਤਾ ਜਾਵੇ ਪਰ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਰੋਕ ਕੇ ਲਿਆ ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਡੰਡੇ ਦੇ ਜ਼ੋਰ ‘ਤੇ ਕਿਸਾਨਾਂ ਦੀ ਅਵਾਜ਼ ਦਬਾਉਣਾ ਚਾਹੁੰਦੀ ਹੈ ਕਿਸਾਨਾਂ ਨੇ ਸਰਕਾਰ ਤੇ ਮਿੱਲ ਮਾਲਕਾਂ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਡੀਐਸਪੀ ਮਜੀਠਾ ਯੋਗੇਸ਼ਵਰ ਸਿੰਘ ਗੋਰਾਇਆ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀ ਪਰ ਕਿਸਾਨ ਆਪਣੀ ਜ਼ਿਦ ਧਰਨੇ ਵਾਲੀ ਜਗ੍ਹਾ ‘ਤੇ ਜਾਣ ਲਈ ਅੜੇ ਰਹੇ।

 ਜ਼ਿਲ੍ਹੇ ਭਰ ਵਿੱਚ ਚਾਰ ਤੋਂ ਵੱਧ ਆਦਮੀਆਂ ਦੇ ਇਕੱਠੇ ਹੋਣ ‘ਤੇ ਮਨਾਹੀ:ਡਿਪਟੀ ਕਮਿਸ਼ਨਰ

ਪੁਲਿਸ ਨੇ ਜ਼ਬਰਦਸਤੀ ਕਿਸਾਨਾਂ ਨੂੰ ਘੇਰ ਕੇ ਥਾਣਾ ਮਜੀਠਾ ਵਿਖੇ ਆਪਣੀ ਨਿਗਰਾਨੀ ਹੇਠ ਬਿਠਾ ਲਿਆ ਇਸ ਸਬੰਧੀ ਡੀਐਸਪੀ ਜੁਗੇਸ਼ਵਰ ਸਿੰਘ ਨਾਲ ਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਭਰ ਵਿੱਚ ਚਾਰ ਤੋਂ ਵੱਧ ਆਦਮੀਆਂ ਦੇ ਇਕੱਠੇ ਹੋਣ ਅਤੇ ਜਲਸੇ ਮੁਜ਼ਾਹਰੇ ਕਰਨ ‘ਤੇ ਮਨਾਹੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ। ਇਨ੍ਹਾਂ ਕਿਸਾਨ ਆਗੂਆਂ ਨੂੰ ਸਾਵਧਾਨੀ ਦੇ ਤੌਰ ‘ਤੇ ਥਾਣਾ ਮਜੀਠਾ ਵਿੱਚ ਲਿਜਾਇਆ ਗਿਆ ਹੈ। ਸ਼ਾਮ ਨੂੰ ਹਾਲਾਤ ਠੀਕ ਹੋਣ ‘ਤੇ ਇਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ ।ਕਿਸਾਨ ਆਗੂਆਂ ਵਿੱਚ ਗੁਰਦੇਵ ਸਿੰਘ ਗੱਗੋਮਾਹਲ ਜੋਨ ਪ੍ਰਧਾਨ ਗੁਰੂ ਕਾ ਬਾਗ, ਗੁਰਦਿਆਲ ਸਿੰਘ ਮੁਰਾਦਪੁਰਾ, ਕਸ਼ਮੀਰ ਸਿੰਘ ਚਾਹੜਪੁਰ, ਦਵਿੰਦਰ ਸਿੰਘ ਖਤਰਾਏਕਲਾਂ, ਰਣਜੀਤ ਸਿੰਘ ਗੱਗੋਮਾਹਲ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here