Police Encounter: ਸੂਚਨਾ ਮਿਲਣ ’ਤੇ ਕੀਤੀ ਕਾਰਵਾਈ: ਐੱਸਐੱਸਪੀ
Police Encounter: ਮੋਗਾ (ਵਿੱਕੀ ਕੁਮਾਰ)। ਪਿਛਲੇ ਦਿਨੀਂ ਮੋਗਾ ਦੇ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ’ਚ ਹੋਏ ਫਾਇਰਿੰਗ ਮਾਮਲੇ ’ਚ ਮਹਿਕਦੀਪ ਨਾਂਅ ਦੇ ਮੁਲਜ਼ਮ ਦਾ ਮੋਗਾ ਪੁਲਿਸ ਤੇ ਸੀਆਈਏ ਸਟਾਫ ਮੋਗਾ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਅੱਜ ਮੌਕੇ ’ਤੇ ਐੱਸਐੱਸਪੀ ਮੋਗਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫ਼ਿਰੌਤੀਆਂ ਮੰਗਣ ’ਚ ਜਿਸ ਵਿਅਕਤੀ ਦਾ ਨਾਂਅ ਸਾਹਮਣੇ ਆਉਂਦਾ ਹੈ ਉਹ ਇੱਥੇ ਘੁੰਮ ਰਿਹਾ ਹੈ ਤਾਂ ਐੱਸਐੱਚਓ ਬਾਘਾ ਪੁਰਾਣਾ ਦੀ ਟੀਮ ਮੁਲਜ਼ਮ ਦੀ ਪੈੜ ਨੱਪਦੀ ਉਸਦੇ ਪਿੱਛੇ ਆ ਰਹੀ ਸੀ।
Read Also : ਰਾਜ ਸਭਾ ਲਈ ਤਿੰਨ ਅਜ਼ਾਦ ਉਮੀਦਵਾਰ ਮੈਦਾਨ ’ਚ, ਤਿੰਨਾਂ ਉਮੀਦਵਾਰਾਂ ਦਾ ਪਰਚਾ ਹੋਵੇਗਾ ਰੱਦ!
ਜਿਵੇਂ ਹੀ ਪੁਲਿਸ ਨੇ ਉਨਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ ਤੇ ਪੁਲਿਸ ਤੇ ਮੁਲਜ਼ਮ ਦਰਮਿਆਨ ਹੋਈ ਫਾਇਰਿੰਗ ’ਚ ਮੁਲਜ਼ਮ ਦੇ ਖੱਬੇ ਪੈਰ ’ਚ ਗੋਲੀ ਲੱਗੀ। ਮੁਲਜਮ ਦਾ ਨਾਂਅ ਮਹਿਕ ਦੱਸਿਆ ਜਾ ਰਿਹਾ ਹੈ ਤੇ ਉਹ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਦਾ ਰਹਿਣ ਵਾਲਾ ਹੈ ਮੁਲਜ਼ਮ ਕੋਲੋਂ ਦੋ ਅਸਲੇ ਵੀ ਬਰਾਮਦ ਹੋਏ ਹਨ।