ਸੁਲਤਾਨਪੁਰ (ਏਜੰਸੀ)। ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਸ਼ੁੱਕਰਵਾਰ ਨੂੰ ਸੁਲਤਾਨਪੁਰ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਖੇਤਰ ’ਚ ਇੱਕ ਸਪੈਸ਼ਲ ਮੁਕਾਬਲੇ ’ਚ ਇੱਕ ਲੱਖ ਰੁਪਏ ਦੇ ਇਨਾਮੀ ਬਦਮਾਸ਼ ਨੂੰ ਮਾਰ ਸੁੱਟਿਆ। ਪੁਲਿਸ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਸੂਚਨਾ ਦੇ ਆਧਾਰ ’ਤੇ ਐੱਸਟੀਅੱੈਫ਼ ਨੇ ਦੇਹਾਤ ਖੇਤਰ ’ਚ ਨਾਕਾਬੰਦੀ ਕਰ ਕੇ ਸ਼ਾਤਿਰ ਅਪਰਾਧੀ ਵਿਨੋਦ ਉਪਾਧਿਆਇ ਨੂੰ ਲਲਕਾਰਿਆ ਜਿਸ ’ਤੇ ਉਸ ਨੇ ਪੁਲਿਸ ’ਤੇ ਫਾਇਰਿੰਗ ਕਰਦੇ ਹੋਏ ਭੱਜਣ ਦਾ ਯਤਨ ਕੀਤਾ। ਜਵਾਬੀ ਕਾਰਵਾਈ ’ਚ ਵਿਨੋਦ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਸੁਲਤਾਨਪੁਰ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। (Vinod Upadhyay Encounter)
ਉਨ੍ਹਾਂ ਦੱਸਿਆ ਕਿ ਸ਼ਾਤਿਰ ਅਪਰਾਧੀ ਨੇ ਗੋਰਖਪੁਰ ਤੇ ਅਯੋਧਿਆ ’ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤੀ ਸੀ। ਅਯੋਧਿਆ ’ਚ ਮਹਾਰਾਜਗੰਜ ਖੇਤਰ ਦੇ ਮਾਇਆਬਜ਼ਾਰ ਨਿਵਾਸੀ ਵਿਨੋਦ ’ਤੇ ਵੱਖ ਵੱਖ ਜ਼ਿਲ੍ਹਿਆਂ ’ਚ 35 ਤੋਂ ਜ਼ਿਆਦਾ ਮੁਕੱਦਮੇ ਹਨ ਜਿਨ੍ਹਾਂ ’ਚ ਕਤਲ ਅਤੇ ਕਤਲ ਦੇ ਯਤਨ ਦੇ ਵੀ ਕਈ ਮਾਮਲਿਆਂ ’ਚ ਉਸ ਦੀ ਭਾਲ ਸੀ। ਗੋਰਖਪੁਰ ਦੇ ਥਾਣਾ ਗੁਲਰੀਆ ’ਚ ਕਈ ਧਾਰਵਾਂ ਦੇ ਤਹਿਤ ਉਸ ’ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। (Vinod Upadhyay Encounter)